ਇਹ ਹਾਰ ਕਿਸੇ ਸਮੇਂ ਹੁੰਦਾ ਸੀ ਮਹਾਰਾਣੀ ਜਿੰਦਾਂ ਦੇ ਗਲੇ ਦਾ ਸ਼ਿੰਗਾਰ ,ਅੱਜ ਲੰਡਨ ਵਿੱਚ ਲੱਗੀ ਬੋਲੀ ,ਜਾਣੋਂ ਕਿੰਨੇ ‘ਚ ਵਿਕਿਆ

Maharani Jind Kaur necklace lakh pounds london auction

ਇਹ ਹਾਰ ਕਿਸੇ ਸਮੇਂ ਹੁੰਦਾ ਸੀ ਮਹਾਰਾਣੀ ਜਿੰਦਾਂ ਦੇ ਗਲੇ ਦਾ ਸ਼ਿੰਗਾਰ ,ਅੱਜ ਲੰਡਨ ਵਿੱਚ ਲੱਗੀ ਬੋਲੀ ,ਜਾਣੋਂ ਕਿੰਨੇ ‘ਚ ਵਿਕਿਆ:ਲੰਡਨ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਅਤੇ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਆਮ ਤੌਰ ‘ਤੇ ਮਹਾਰਾਣੀ ਜਿੰਦਾਂ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ।ਦੱਸ ਦੇਈਏ ਕਿ ਤਸਵੀਰਾਂ ਵਿੱਚ ਅਕਸਰ ਹੀ ਮਹਾਰਾਣੀ ਜਿੰਦਾਂ ਦੇ ਗਲੇ ਵਿੱਚ ਹਾਰ ਪਾਇਆ ਦਿਖਾਈ ਦਿੰਦਾ ਹੈ।ਅੱਜ ਉਸ ਹਾਰ ਦੀ ਨਿਲਾਮੀ ਹੋਈ ਹੈ ,ਜਿਸ ਦੀ ਕੀਮਤ ਜਾਣਗੇ ਅਸੀਂ ਵੀ ਹੈਰਾਨ ਰਹਿ ਜਾਵਾਂਗੇ।ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦਾਂ ਕੌਰ ਦੇ ਗਲੇ ਦਾ ਸ਼ਿੰਗਾਰ ਰਿਹਾ ਹਾਰ ਅੱਜ ਲੰਡਨ ਵਿੱਚ 1.87 ਪੌਂਡ ਵਿੱਚ ਨਿਲਾਮ ਹੋਇਆ ਹੈ।ਇਸ ਹਾਰ ਦੀ ਖਾਸੀਅਤ ਇਹ ਦੱਸੀ ਜਾ ਰਹੀ ਹੈ ਕਿ ਇਹ ਹਾਰ ਪੰਨੇ ਤੇ ਨਿੱਕੇ ਮੋਤੀਆਂ ਨਾਲ ਸਜਿਆ ਹੋਇਆ ਹੈ ਤੇ ਲਾਹੌਰ ਦੇ ਖ਼ਜਾਨੇ ਦਾ ਹਿੱਸਾ ਸੀ।ਇਸ ਹਾਰ ਨੂੰ ‘ਬੌਨਹੈਮਸ ਇਸਲਾਮਿਕ ਤੇ ਇੰਡੀਅਨ ਆਰਟ ਸੇਲ’ ਤਹਿਤ ਨਿਲਾਮ ਕੀਤਾ ਗਿਆ।

ਜਾਣਕਾਰੀ ਅਨੁਸਾਰ ਨਿਲਾਮ ਘਰ ਮੁਤਾਬਕ ਮਹਾਰਾਣੀ ਜਿੰਦਾਂ ਦੇ ਹਾਰ ਦੀ ਨਿਲਾਮੀ ਦੌਰਾਨ ਰੱਖੀਆਂ ਸਾਰੀਆਂ ਵਸਤਾਂ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨਾਲ ਸਬੰਧਤ ਸਨ ਅਤੇ ਇਨ੍ਹਾਂ ਦੀ ਨਿਲਾਮੀ ਤੋਂ ਕੁੱਲ 18.18 ਲੱਖ ਪੌਂਡ ਦੀ ਕਮਾਈ ਕੀਤੀ ਗਈ ਹੈ।ਇਸ ਨਿਲਾਮੀ ਦੌਰਾਨ ਸਿੱਖ ਖ਼ਜ਼ਾਨੇ ’ਚੋਂ ਜਿਹੜੀਆਂ ਹੋਰ ਵਸਤਾਂ ਬੋਲੀ ਲਈ ਰੱਖੀਆਂ ਗਈਆਂ ਸਨ, ਉਨ੍ਹਾਂ ਵਿੱਚ ਮਖਮਲ ਦੇ ਕੱਪੜੇ, ਜਿਸ ’ਤੇ ਸੋਨੇ ਦੇ ਧਾਗੇ ਦੀ ਕਢਾਈ ਕੀਤੀ ਹੋਈ ਸੀ, ਨਾਲ ਢਕਿਆ ਚਮੜੇ ਦਾ ਬਣਿਆ ਤਰਕਸ਼, ਜੋ ਕਿ ਖਾਸ ਤੌਰ ’ਤੇ ਮਹਾਰਾਜਾ ਰਣਜੀਤ ਸਿੰਘ ਲਈ ਬਣਾਇਆ ਗਿਆ ਸੀ,ਉਸ ਵੀ ਇਸ ਨਿਲਾਮੀ ਦੌਰਾਨ ਸ਼ਾਮਲ ਸੀ।ਇਹ ਬੋਲੀ ਦੌਰਾਨ ਇੱਕ ਲੱਖ ਪੌਂਡ ਵਿੱਚ ਨਿਲਾਮ ਹੋਇਆ ਹੈ।ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹ ਤਕਰਸ਼ 1838 ਵਿੱਚ ਆਪਣੇ ਵੱਡੇ ਪੁੱਤਰ ਦੇ ਵਿਆਹ ਮੌਕੇ ਧਾਰਨ ਕੀਤਾ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 24 ਅਪ੍ਰੈਲ ਨੂੰ ਮਹਾਰਾਣੀ ਜਿੰਦ ਕੌਰ ਦੇ ਗਹਿਣੇ ਲੰਡਨ ਦੇ ਬੋਨਹੈਮਜ਼ ਨਿਲਾਮੀ ਘਰ ‘ਚ ਨਿਲਾਮ ਹੋਏ ਸਨ।ਮਹਾਰਾਣੀ ਜਿੰਦ ਕੌਰ ਦੀਆਂ ਵਾਲ਼ੀਆਂ ਲੰਡਨ ਦੇ ਬੋਨਹੈਮਜ਼ ਨਿਲਾਮੀ ਘਰ ‘ਚ 175000 ਪੌਂਡ ਦੀਆਂ ਵਿਕੀਆਂ ਸਨ।
-PTCNews