ਮਹਾਰਾਸ਼ਟਰ ਵਿਧਾਨ ਸਭਾ ਚੋਣਾਂ: ਪੁਣੇ 'ਚ ਪੋਲਿੰਗ ਬੂਥ ਦੀ ਬੱਤੀ ਹੋਈ ਗੁੱਲ, ਮੋਮਬੱਤੀ ਦੇ 'ਸਹਾਰੇ' ਵੋਟਿੰਗ ਜਾਰੀ

By Jashan A - October 21, 2019 12:10 pm

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ: ਪੁਣੇ 'ਚ ਪੋਲਿੰਗ ਬੂਥ ਦੀ ਬੱਤੀ ਹੋਈ ਗੁੱਲ, ਮੋਮਬੱਤੀ ਦੇ 'ਸਹਾਰੇ' ਵੋਟਿੰਗ ਜਾਰੀ,ਪੁਣੇ: ਪੰਜਾਬ ਤੇ ਹਰਿਆਣਾ ਦੇ ਨਾਲ ਨਾਲ ਅੱਜ ਮਹਾਰਾਸ਼ਟਰ ਦੀਆ 288 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਜਿਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

Pune ਵੋਟਾਂ ਨੂੰ ਲੈ ਕੇ ਵੋਟਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਵੋਟਰ ਸਵੇਰ ਤੋਂ ਹੀ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ 'ਚ ਵੋਟਾਂ ਭੁਗਤਾ ਰਹੇ ਹਨ। ਅਜਿਹੇ 'ਚ ਪੁਣੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸ਼ਿਵਾਜੀ ਨਗਰ 'ਚ ਪੋਲਿੰਗ ਬੂਥ 'ਤੇ ਬੱਤੀ ਚਲੀ ਗਈ, ਜਿਸ ਕਾਰਨ ਮੋਮਬੱਤੀ ਦੇ ਸਹਾਰੇ ਹੀ ਇੱਥੇ ਵੋਟਾਂ ਪੈ ਰਹੀਆਂ ਹਨ।ਵੋਟਿੰਗ ਲਈ ਡਿਊਟੀ ਨਿਭਾ ਰਹੀਆਂ ਔਰਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਪੜ੍ਹੋ: ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਤਕਨੀਕੀ ਮੀਟਿੰਗ ਖ਼ਤਮ, ਕਈ ਮੁੱਦਿਆਂ 'ਤੇ ਹੋਈ ਚਰਚਾ

ਤੁਹਾਨੂੰ ਦੱਸ ਦਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 288 ਸੀਟਾਂ 'ਤੇ 3,237 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ ਦੀ ਕਿਸਮਤ ਅੱਜ EVM ਮਸ਼ੀਨਾਂ 'ਚ ਬੰਦ ਹੋ ਜਾਵੇਗੀ।

Puneਦੱਸਣਯੋਗ ਹੈ ਕਿ ਸੂਬੇ ਵਿਚ ਭਾਜਪਾ 164 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ, ਜਿਸ ਵਿਚ ਛੋਟੇ ਸਹਿਯੋਗੀ ਦਲ ਵੀ ਹਨ ਜੋ ਪਾਰਟੀ ਚੋਣ ਚਿੰਨ੍ਹ ਕਮਲ ਤਹਿਤ ਚੋਣ ਲੜ ਰਹੇ ਹਨ।

-PTC News

adv-img
adv-img