ਬਾਲੀਵੁੱਡ ਦਾ ਪ੍ਰੋਡਕਸ਼ਨ ਮੈਨੇਜਰ ਸੈਕਸ ਰੈਕੇਟ ਚਲਾਉਣ ਦੇ ਮਾਮਲੇ 'ਚ ਰੰਗੇ-ਹੱਥੀਂ ਗ੍ਰਿਫਤਾਰ

By Shanker Badra - January 06, 2020 3:01 pm

ਬਾਲੀਵੁੱਡ ਦਾ ਪ੍ਰੋਡਕਸ਼ਨ ਮੈਨੇਜਰ ਸੈਕਸ ਰੈਕੇਟ ਚਲਾਉਣ ਦੇ ਮਾਮਲੇ 'ਚ ਰੰਗੇ-ਹੱਥੀਂ ਗ੍ਰਿਫਤਾਰ:ਮੁੰਬਈ : ਬਾਲੀਵੁੱਡ ਦੇ ਪ੍ਰੋਡਕਸ਼ਨ ਮੈਨੇਜਰ ਨੂੰ ਕਥਿਤ ਰੂਪ ਵਿੱਚ ਸੈਕਸ ਰੈਕੇਟ 'ਚ ਸ਼ਾਮਲ ਰਹਿਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਦੋਸ਼ੀ ਜੁਹੂ ਸਥਿਤ ਉਪਨਗਰੀਏ ਇਲਾਕੇ 'ਚ ਕਥਿਤ ਰੂਪ ਨਾਲ ਇਕ ਚਾਰ ਸਿਤਾਰਾ ਹੋਟਲ 'ਚ ਚੱਲ ਰਹੇ ਇਸ ਰੈਕੇਟ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਹੈ।

Maharashtra: Bollywood production manager held in sex racket ਬਾਲੀਵੁੱਡ ਦਾ ਪ੍ਰੋਡਕਸ਼ਨ ਮੈਨੇਜਰ ਸੈਕਸ ਰੈਕੇਟ ਚਲਾਉਣ ਦੇ ਮਾਮਲੇ 'ਚ ਰੰਗੇ-ਹੱਥੀਂ ਗ੍ਰਿਫਤਾਰ

ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸਮਾਜਿਕ ਸੇਵਾ (ਐੱਸ. ਐੱਸ) ਸ਼ਾਖਾ ਨੇ ਜੇਡ ਲਗਜ਼ਰੀ ਰੈਜ਼ੀਡੈਂਸੀ ਹੋਟਲ 'ਤੇ ਸ਼ੁੱਕਰਵਾਰ ਨੂੰ ਛਾਪਾ ਮਾਰਿਆ ਤੇ ਪ੍ਰੋਡਕਸ਼ਨ ਮੈਨੇਜਰ ਰਾਜੇਸ਼ ਕੁਮਾਰ ਲਾਲ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਛਾਪੇਮਾਰੀ ਨਾਲ ਉਜ਼ਬੇਕਿਸਤਾਨ ਦੀਆਂ ਦੋ ਲੜਕੀਆਂ ਨੂੰ ਬਚਾਇਆ ਗਿਆ ਹੈ।

Maharashtra: Bollywood production manager held in sex racket ਬਾਲੀਵੁੱਡ ਦਾ ਪ੍ਰੋਡਕਸ਼ਨ ਮੈਨੇਜਰ ਸੈਕਸ ਰੈਕੇਟ ਚਲਾਉਣ ਦੇ ਮਾਮਲੇ 'ਚ ਰੰਗੇ-ਹੱਥੀਂ ਗ੍ਰਿਫਤਾਰ

ਅਧਿਕਾਰੀਆਂ ਨੇ ਦੱਸਿਆ ਕਿ ਜ਼ਰੀਨਾ ਨਾਂ ਦੀ ਉਜ਼ਬੇਕ ਮਹਿਲਾ ਲਾਲ ਦੀ ਮਦਦ ਨਾਲ ਵਿਦੇਸ਼ ਤੋਂ ਹੀ ਸੈਕਸ ਰੈਕੇਟ ਦਾ ਧੰਦਾ ਚਲਾ ਰਹੀ ਸੀ। ਉਹ ਵਿਦੇਸ਼ੀ ਮਹਿਲਾਵਾਂ ਨੂੰ ਹੋਟਲਾਂ 'ਚ ਭੇਜਦੀ ਸੀ ਤੇ ਪ੍ਰਤੀ ਗ੍ਰਾਹਕ 80 ਹਜ਼ਾਰ ਰੁਪਏ ਵਸੂਲਦੀ ਸੀ। ਲਾਲ ਨੂੰ ਸਬੰਧਿਤ ਧਾਰਾਵਾਂ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ।
-PTCNews

adv-img
adv-img