ਮੁੱਖ ਖਬਰਾਂ

ਮਹਾਰਾਸ਼ਟਰ 'ਚ ਭਾਜਪਾ ਨੇ ਬਣਾਈ ਸਰਕਾਰ , ਦੇਖਦੇ ਰਹਿ ਗਏ ਕਾਂਗਰਸੀ ਤੇ ਠਾਕਰੇ !

By Shanker Badra -- November 23, 2019 9:36 am

ਮਹਾਰਾਸ਼ਟਰ 'ਚ ਭਾਜਪਾ ਨੇ ਬਣਾਈ ਸਰਕਾਰ , ਦੇਖਦੇ ਰਹਿ ਗਏ ਕਾਂਗਰਸੀ ਤੇ ਠਾਕਰੇ !:ਮੁੰਬਈ : ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸਿਆਸੀ ਵਿਵਾਦ ਚੱਲ ਰਿਹਾ ਸੀ।ਓਥੇ ਦੀ ਸਿਆਸਤ ’ਚ ਅੱਜ ਉਸ ਵੇਲੇ ਇੱਕ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ, ਜਦੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਵੇਰੇ 8:00 ਵਜੇ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਲਈ ਹੈ।

Maharashtra CM Devendra Fadnavis takes oath , Ajit Pawar as his deputy ਮਹਾਰਾਸ਼ਟਰ 'ਚ ਭਾਜਪਾ ਨੇ ਬਣਾਈ ਸਰਕਾਰ , ਦੇਖਦੇ ਰਹਿ ਗਏ ਕਾਂਗਰਸੀ ਤੇ ਠਾਕਰੇ !

ਇਸ ਦੌਰਾਨ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਲਈ ਹੈ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਫੜਨਵੀਸ ਤੇ ਅਜੀਤ ਪਵਾਰ ਨੂੰ ਸਹੁੰ ਚੁਕਾਈ ਹੈ। ਇਸ ਦੌਰਾਨ ਭਾਜਪਾ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP -ਨੈਸ਼ਨਲਿਸਟ ਕਾਂਗਰਸ ਪਾਰਟੀ) ਦੀ ਹਮਾਇਤ ਨਾਲ ਸਰਕਾਰ ਬਣਾ ਲਈ ਹੈ।

Maharashtra CM Devendra Fadnavis takes oath , Ajit Pawar as his deputy ਮਹਾਰਾਸ਼ਟਰ 'ਚ ਭਾਜਪਾ ਨੇ ਬਣਾਈ ਸਰਕਾਰ , ਦੇਖਦੇ ਰਹਿ ਗਏ ਕਾਂਗਰਸੀ ਤੇ ਠਾਕਰੇ !

ਮਹਾਰਾਸ਼ਟਰ ਵਿੱਚ ਭਾਜਪਾ ਦੀ ਸਰਕਾਰ ਬਣਨ ਨਾਲ ਖ਼ਾਸ ਕਰਕੇ ਸ਼ਿਵ ਸੈਨਾ ਨੂੰ ਵੱਡਾ ਝਟਕਾ ਲੱਗਾ ਹੈ ,ਕਿਉਂਕਿ ਕੱਲ੍ਹ ਤੱਕ ਤਾਂ ਐੱਨਸੀਪੀ, ਕਾਂਗਰਸ ਅਤੇ ਸ਼ਿਵ ਸੈਨਾ ਵਿਚਾਲੇ ਹੀ ਮੀਟਿੰਗਾਂ ਚੱਲ ਰਹੀਆਂ ਸਨ ਤੇ ਸਭ ਨੂੰ ਇਹੋ ਲੱਗ ਰਿਹਾ ਸੀ ਕਿ ਇਹ ਨਵਾਂ ਗੱਠਜੋੜ ਹੀ ਸਰਕਾਰ ਬਣਾਏਗਾ ਪਰ ਰਾਤੋ ਰਾਤ ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਭਾਜਪਾ ਨਾਲ ਹੱਥ ਮਿਲਾ ਕੇ ਸ਼ਿਵ ਸੈਨਾ ਨੂੰ ਵੱਡੀ ਮਾਤ ਦੇ ਦਿੱਤੀ।

Maharashtra CM Devendra Fadnavis takes oath , Ajit Pawar as his deputy ਮਹਾਰਾਸ਼ਟਰ 'ਚ ਭਾਜਪਾ ਨੇ ਬਣਾਈ ਸਰਕਾਰ , ਦੇਖਦੇ ਰਹਿ ਗਏ ਕਾਂਗਰਸੀ ਤੇ ਠਾਕਰੇ !

ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਵੇਂਦਰ ਫੜਨਵੀਸ ਨੂੰ ਮਹਾਰਾਸ਼ਟਰ ਦਾ ਦੋਬਾਰਾ ਮੁੱਖ ਮੰਤਰੀ ਬਣਨ ’ਤੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਮਹਾਰਾਸ਼ਟਰ ਦੇ ਉੱਜਲ ਭਵਿੱਖ ਲਈ ਪੂਰੀ ਲਗਨ ਨਾਲ ਕੰਮ ਕਰਨਗੇ।

Maharashtra CM Devendra Fadnavis takes oath , Ajit Pawar as his deputy ਮਹਾਰਾਸ਼ਟਰ 'ਚ ਭਾਜਪਾ ਨੇ ਬਣਾਈ ਸਰਕਾਰ , ਦੇਖਦੇ ਰਹਿ ਗਏ ਕਾਂਗਰਸੀ ਤੇ ਠਾਕਰੇ !

ਦੱਸ ਦੇਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ 'ਤੇ 21 ਅਕਤੂਬਰ ਨੂੰ ਚੋਣਾਂ ਹੋਈਆਂ ਸਨ ਤੇ ਨਤੀਜੇ 24 ਅਕਤੂਬਰ ਨੂੰ ਆਏ ਸਨ ਪਰ ਸੂਬੇ ਵਿੱਚ ਕਿਸੇ ਪਾਰਟੀ ਜਾਂ ਗੱਠਜੋੜ ਦੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕਰਨ ਕਰਕੇ ਸੂਬੇ ਵਿੱਚ 12 ਨਵੰਬਰ ਨੂੰ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ।
-PTCNews

  • Share