Tue, Apr 23, 2024
Whatsapp

ਸ਼ੇਰਨੀ ਦੀ ਇਲਾਕੇ 'ਚ ਸੀ ਪੂਰੀ ਦਹਿਸ਼ਤ ,ਮੌਤ ਬਾਅਦ ਲੋਕਾਂ ਨੇ ਮਨਾਇਆ ਜਸ਼ਨ

Written by  Shanker Badra -- November 03rd 2018 10:51 PM
ਸ਼ੇਰਨੀ ਦੀ ਇਲਾਕੇ 'ਚ ਸੀ ਪੂਰੀ ਦਹਿਸ਼ਤ ,ਮੌਤ ਬਾਅਦ ਲੋਕਾਂ ਨੇ ਮਨਾਇਆ ਜਸ਼ਨ

ਸ਼ੇਰਨੀ ਦੀ ਇਲਾਕੇ 'ਚ ਸੀ ਪੂਰੀ ਦਹਿਸ਼ਤ ,ਮੌਤ ਬਾਅਦ ਲੋਕਾਂ ਨੇ ਮਨਾਇਆ ਜਸ਼ਨ

ਸ਼ੇਰਨੀ ਦੀ ਇਲਾਕੇ 'ਚ ਸੀ ਪੂਰੀ ਦਹਿਸ਼ਤ ,ਮੌਤ ਬਾਅਦ ਲੋਕਾਂ ਨੇ ਮਨਾਇਆ ਜਸ਼ਨ:ਮਹਾਰਾਸ਼ਟਰ 'ਚ ਮਨੁੱਖੀ ਮਾਸ ਖਾਣ ਦੀ ਭੁੱਖੀ ਇੱਕ ਸ਼ੇਰਨੀ ਤੋਂ ਲੋਕਾਂ ਨੂੰ ਅੱਜ ਉਸ ਵੇਲੇ ਛੁਟਕਾਰਾ ਮਿਲ ਗਿਆ ,ਜਦੋਂ ਉਸ ਸ਼ੇਰਨੀ ਦੀ ਮੌਤ ਹੋ ਗਈ।ਜੰਗਲਾਤ ਵਿਭਾਗ ਨੇ ਸਖ਼ਤ ਮਿਹਨਤ ਤੋਂ ਬਾਅਦ 14 ਲੋਕਾਂ ਤੇ ਦਰਜਨਾਂ ਹੀ ਜਾਨਵਰਾਂ ਨੂੰ ਮਾਰਨ ਵਾਲੀ ਆਦਮਖੋਰ ਸ਼ੇਰਨੀ ਅਵਨੀ ਨੂੰ ਮਾਰ ਦਿੱਤਾ ਹੈ।ਦਰਅਸਲ ਪਹਿਲਾਂ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਸ਼ੇਰਨੀ ਅਵਨੀ ਨੂੰ ਸੁਰੱਖਿਅਤ ਫੜਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਗੋਲੀ ਮਾਰਨੀ ਪਈ ਹੈ। ਜਾਣਕਾਰੀ ਮੁਤਾਬਕ ਜੰਗਲਾਤ ਵਿਭਾਗ ਦੇ ਕਰਮਚਾਰੀ ਅਵਨੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਸ ਨੇ ਵਿਭਾਗ ਦੇ ਕਰਮਚਾਰੀਆਂ `ਤੇ ਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਨੇ ਆਪਣੇ ਬਚਾਅ `ਚ ਸ਼ੇਰਨੀ ਨੂੰ ਗੋਲੀ ਮਾਰ ਦਿੱਤੀ।ਸ਼ੇਰਨੀ ਦੀ ਮੌਤ ਤੋਂ ਬਾਅਦ ਨੇੜਲੇ ਇਲਾਕੇ ਦੇ ਲੋਕਾਂ ਨੇ ਜਸ਼ਨ ਮਨਾਇਆ। ਦਰਅਸਲ ਪ੍ਰਸਾਸ਼ਨ ਨੇ ਪਿਛਲੇ ਦਿਨੀਂ ਹੀ ਅਵਨੀ ਨੂੰ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਸਨ ਕਿਉਂਕਿ ਪਿਛਲੇ 10 ਮਹੀਨਿਆਂ ਤੋਂ ਉਸ ਨੇ ਦਹਿਸ਼ਤ ਫ਼ੈਲਾਈ ਹੋਈ ਸੀ।ਹੁਣ ਵਿਭਾਗ ਅਵਨੀ ਦੇ ਬੱਚਿਆਂ ਦੀ ਭਾਲ ਕਰ ਰਹੀ ਹੈ, ਕਿਉਂਕਿ ਮਾਂ ਤੋਂ ਬਿਨਾਂ ਬੱਚਿਆਂ ਦਾ ਜੰਗਲ ‘ਚ ਜ਼ਿਆਦਾ ਸਮੇਂ ਤੱਕ ਜ਼ਿੰਦਾ ਰਹਿਣਾ ਮੁਸ਼ਕਲ ਹੈ। -PTCNews


Top News view more...

Latest News view more...