Thu, Apr 18, 2024
Whatsapp

ਸੁਪਰੀਮ ਕੋਰਟ ਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਹੁਣ ਕੱਲ੍ਹ ਸੁਣਾਏਗਾ ਫ਼ੈਸਲਾ , ਅੱਜ ਵੀ ਨਹੀਂ ਹੋਇਆ ਫਲੋਰ ਟੈਸਟ 

Written by  Shanker Badra -- November 25th 2019 12:38 PM -- Updated: November 25th 2019 12:45 PM
ਸੁਪਰੀਮ ਕੋਰਟ ਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਹੁਣ ਕੱਲ੍ਹ ਸੁਣਾਏਗਾ ਫ਼ੈਸਲਾ , ਅੱਜ ਵੀ ਨਹੀਂ ਹੋਇਆ ਫਲੋਰ ਟੈਸਟ 

ਸੁਪਰੀਮ ਕੋਰਟ ਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਹੁਣ ਕੱਲ੍ਹ ਸੁਣਾਏਗਾ ਫ਼ੈਸਲਾ , ਅੱਜ ਵੀ ਨਹੀਂ ਹੋਇਆ ਫਲੋਰ ਟੈਸਟ 

ਸੁਪਰੀਮ ਕੋਰਟ ਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਹੁਣ ਕੱਲ੍ਹ ਸੁਣਾਏਗਾ ਫ਼ੈਸਲਾ , ਅੱਜ ਵੀ ਨਹੀਂ ਹੋਇਆ ਫਲੋਰ ਟੈਸਟ:ਨਵੀਂ ਦਿੱਲੀ : ਮਹਾਰਾਸ਼ਟਰ 'ਚ ਚੱਲ ਰਹੇ ਸਿਆਸੀ ਸੰਕਟ 'ਤੇ ਸੁਪਰੀਮ ਕੋਰਟ ਵੱਲੋਂ ਕੱਲ੍ਹ ਸਵੇਰੇ 10.30 ਵਜੇ ਫ਼ੈਸਲਾ ਸੁਣਾਏਗਾ ਜਾਵੇਗਾ। ਇਸ ਦੌਰਾਨ ਅੱਜ ਕਰੀਬ 1.30 ਘੰਟੇ ਤੱਕ ਇਸ ਮਾਮਲੇ 'ਚ ਅਦਾਲਤ 'ਚ ਤਿੱਖੀ ਬਹਿਸ ਹੋਈ ਹੈ। ਜਿਸ ਤੋਂ ਬਾਅਦ ਅਦਾਲਤ ਨੇ ਕੱਲ੍ਹ ਫ਼ੈਸਲਾ ਸੁਣਾਉਣ ਦਾ ਹੁਕਮ ਦਿੱਤਾ ਹੈ। ਇਸ ਤੋਂ ਬਾਅਦ ਹੀ ਮਹਾਰਾਸ਼ਟਰ 'ਚ ਭਾਜਪਾ ਦਾ ਭਵਿੱਖ ਤੈਅ ਹੋਵੇਗਾ। [caption id="attachment_363427" align="aligncenter" width="300"]Maharashtra govt formation Supreme Court to pass order at 10.30 Tuesday ਸੁਪਰੀਮ ਕੋਰਟਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਹੁਣ ਕੱਲ੍ਹ ਸੁਣਾਏਗਾ ਫ਼ੈਸਲਾ , ਅੱਜ ਵੀ ਨਹੀਂ ਹੋਇਆ ਫਲੋਰ ਟੈਸਟ[/caption] ਦਰਅਸਲ 'ਚ ਮਹਾਰਾਸ਼ਟਰ 'ਚ ਸਨਿੱਚਰਵਾਰ ਸਵੇਰੇ ਅਚਾਨਕ ਭਾਜਪਾ ਦੀ ਅਗਵਾਈ ਹੇਠ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਤੇ ਰਾਸਟਰਵਾਦੀ ਕਾਂਗਰਸ ਪਾਰਟੀ ਦੇ ਅਜੀਤ ਪਵਾਰ ਨੂੰ ਉੱਪ-ਮੁੱਖ ਮੰਤਰੀ ਵਜੋਂ ਸਹੁੰ ਚੁਕਾਏ ਜਾਣ ਵਿਰੁੱਧ ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਦੇ ਗੱਠਜੋੜ ਵੱਲੋਂ ਸੁਪਰੀਮ ਕੋਰਟ 'ਚਪਟੀਸ਼ਨ ਦਾਇਰ ਕੀਤੀ ਗਈ ਸੀ।ਕਾਂਗਰਸ-ਐਨਸੀਪੀ-ਸ਼ਿਵ ਸੈਨਾ ਨੇ ਆਪਣੀ ਪਟੀਸ਼ਨ ਵਿੱਚ ਫਲੋਰ ਟੈਸਟ ਦੀ ਮੰਗ ਕੀਤੀ ਸੀ। [caption id="attachment_363426" align="aligncenter" width="300"]Maharashtra govt formation Supreme Court to pass order at 10.30 Tuesday ਸੁਪਰੀਮ ਕੋਰਟਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਹੁਣ ਕੱਲ੍ਹ ਸੁਣਾਏਗਾ ਫ਼ੈਸਲਾ , ਅੱਜ ਵੀ ਨਹੀਂ ਹੋਇਆ ਫਲੋਰ ਟੈਸਟ[/caption] ਮਹਾਰਾਸ਼ਟਰ 'ਚ ਦੇਵੇਂਦਰ ਫੜਨਵੀਸ ਨੂੰ ਸਰਕਾਰ ਬਣਾਉਣ ਲਈ ਰਾਜਪਾਲ ਵੱਲੋਂ ਦਿੱਤੇ ਗਏ ਸੱਦੇ ਦੇ ਹੁਕਮ ਨੂੰ ਰੱਦ ਕਰਨ ਸਬੰਧੀ ਸੁਪਰੀਮ ਕੋਰਟ 'ਚ ਸ਼ਿਵਸੈਨਾ, ਕਾਂਗਰਸ ਤੇ ਐੱਨਸੀਪੀ ਵੱਲੋਂ ਦਾਇਰ ਪਟੀਸ਼ਨ 'ਤੇ ਅੱਜ ਕਰੀਬ 1.30 ਘੰਟਾ ਬਹਿਸ ਹੋਈ ਹੈ। ਇਸ ਮਾਮਲੇ ਦੀ ਜਸਟਿਸ ਐੱਨਵੀ ਰਮਨਾ, ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਮੰਗਲਵਾਰ ਨੂੰ ਸੁਣਵਾਈ ਕਰੇਗੀ। [caption id="attachment_363425" align="aligncenter" width="300"]Maharashtra govt formation Supreme Court to pass order at 10.30 Tuesday ਸੁਪਰੀਮ ਕੋਰਟਮਹਾਰਾਸ਼ਟਰ ਦੇ ਸਿਆਸੀ ਸੰਕਟ 'ਤੇ ਹੁਣ ਕੱਲ੍ਹ ਸੁਣਾਏਗਾ ਫ਼ੈਸਲਾ , ਅੱਜ ਵੀ ਨਹੀਂ ਹੋਇਆ ਫਲੋਰ ਟੈਸਟ[/caption] ਇਸ ਦੌਰਾਨ ਸੁਪਰੀਮ ਕੋਰਟ ਨੇ ਐਤਵਾਰ ਨੂੰ ਸੁਣਵਾਈ ਦੌਰਾਨ ਤਿੰਨਾਂ ਪਾਰਟੀਆਂ ਦੀ ਸਾਂਝੀ ਪਟੀਸ਼ਨ 'ਤੇ ਕੇਂਦਰ, ਮਹਾਰਾਸ਼ਟਰ ਸਰਕਾਰ, ਦੇਵੇਂਦਰ ਫੜਨਵੀਸ ਤੇ ਅਜਿਤ ਪਵਾਰ ਨੂੰ ਨੋਟਿਸ ਜਾਰੀ ਕੀਤਾ ਸੀ। ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਵੱਲੋਂ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਰਾਜਪਾਲ ਦੇ ਫ਼ੈਸਲੇ ’ਤੇ ਸੁਆਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਤੁਰਤ ਫੁਰਤ ਸ਼ਾਸਨ ਹਟਾ ਕੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਉਣ ਦਾ ਫ਼ੈਸਲਾ ਸਹੀ ਨਹੀਂ ਹੈ। ਰਾਸ਼ਟਰਪਤੀ ਰਾਜ ਹਟਾਉਣ ਲਈ ਕੈਬਿਨੇਟ ਦੀ ਮਨਜ਼ੂਰੀ ਨਾ ਲੈਣਾ ਵੀ ਆਪਣੇ ਆਪ ’ਚ ਹੀ ਅਜੀਬ ਲੱਗਦਾ ਹੈ। -PTCNews


Top News view more...

Latest News view more...