Advertisment

ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦਾ ਵੱਜਿਆ ਵਿਗਲ , ਇਸ ਦਿਨ ਪੈਣਗੀਆਂ ਵੋਟਾਂ

author-image
Shanker Badra
Updated On
New Update
ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦਾ ਵੱਜਿਆ ਵਿਗਲ , ਇਸ ਦਿਨ ਪੈਣਗੀਆਂ ਵੋਟਾਂ
Advertisment
ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦਾ ਵੱਜਿਆ ਵਿਗਲ , ਇਸ ਦਿਨ ਪੈਣਗੀਆਂ ਵੋਟਾਂ:ਨਵੀਂ ਦਿੱਲੀ : ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦਾ ਬਿਗਲ ਵਜ ਚੁੱਕਾ ਹੈ। ਜਿਸ ਦੇ ਲਈ ਚੋਣ ਕਮਿਸ਼ਨ ਨੇ ਦੋਵਾਂ ਰਾਜਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਨਵੀਂ ਦਿੱਲੀ ਵਿੱਚ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਹੈ ਕਿ ਦੋਵੇਂ ਰਾਜਾਂ ਵਿਚ ਵਿਧਾਨ ਸਭਾ ਦੀਆਂ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ 24 ਅਕਤੂਬਰ ਨੂੰਵੋਟਾਂ ਦੀ ਗਿਣਤੀ ਹੋਵੇਗੀ। ਹਰਿਆਣਾ ਵਿਧਾਨ ਸਭਾ ਦਾ ਕਰਜਕਾਲ 2 ਨਵੰਬਰ ਅਤੇ ਮਹਾਰਾਸ਼ਟਰ ਦਾ ਕਾਰਜਕਾਲ 9 ਨਵੰਬਰ ਨੂੰ ਖਤਮ ਹੋਣਾ ਹੈ। Maharashtra, Haryana Assembly elections vote on October 21, results on October 24 ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦਾ ਵੱਜਿਆ ਵਿਗਲ , ਇਸ ਦਿਨ ਪੈਣਗੀਆਂ ਵੋਟਾਂ ਹਰਿਆਣਾ ਵਿਧਾਨ ਸਭਾ ਦੀਆਂ ਸਾਰੀਆਂ 90 ਸੀਟਾਂ ਉੱਤੇ ਚੋਣਾਂ ਹੋਣੀਆਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 47 ਸੀਟਾਂ 'ਤੇ 33.20 ਪ੍ਰਤੀਸ਼ਤ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਭਾਜਪਾ ਨੇ ਮਨੋਹਰ ਲਾਲ ਖੱਟਰ ਨੂੰ ਰਾਜ ਦੀ ਕਮਾਨ ਸੌਂਪੀ ਸੀ। ਜਿਥੇ ਕਾਂਗਰਸ ਨੇ 24.20 ਪ੍ਰਤੀਸ਼ਤ ਵੋਟਾਂ ਨਾਲ 17 ਸੀਟਾਂ ਜਿੱਤੀਆਂ, ਇਨੈਲੋ ਨੇ 24.10 ਪ੍ਰਤੀਸ਼ਤ ਵੋਟਾਂ ਨਾਲ 19 ਸੀਟਾਂ ਜਿੱਤੀਆਂ, ਬਸਪਾ ਦੀ ਇਕ ਸੀਟ 4.40 ਪ੍ਰਤੀਸ਼ਤ ਵੋਟਾਂ ਨਾਲ ਅਤੇ ਅਕਾਲੀ ਦਲ ਇਕ ਸੀਟ 'ਤੇ 0.60 ਫੀਸਦ ਵੋਟਾਂ ਨਾਲ ਜਿੱਤਿਆ। ਉਸੇ ਸਮੇਂ, ਸੁਤੰਤਰ ਉਮੀਦਵਾਰ 10.60 ਪ੍ਰਤੀਸ਼ਤ ਵੋਟਾਂ ਨਾਲ ਪੰਜ ਸੀਟਾਂ ਜਿੱਤਣ ਵਿਚ ਕਾਮਯਾਬ ਰਹੇ ਹਨ। Maharashtra, Haryana Assembly elections vote on October 21, results on October 24 ਹਰਿਆਣਾ ਅਤੇ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਦਾ ਵੱਜਿਆ ਵਿਗਲ , ਇਸ ਦਿਨ ਪੈਣਗੀਆਂ ਵੋਟਾਂ ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਹਨ। 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 27.8 ਪ੍ਰਤੀਸ਼ਤ ਵੋਟਾਂ ਨਾਲ 122 ਸੀਟਾਂ ਜਿੱਤੀਆਂ ਸਨ ਅਤੇ ਸ਼ਿਵ ਸੈਨਾ ਨੇ 19.3 ਪ੍ਰਤੀਸ਼ਤ ਵੋਟਾਂ ਨਾਲ 63 ਸੀਟਾਂ ਜਿੱਤੀਆਂ ਸਨ। ਮਹਾਰਾਸ਼ਟਰ ਵਿੱਚ ਭਾਜਪਾ ਅਤੇ ਸ਼ਿਵ ਸੈਨਾ ਮਿਲ ਕੇ ਸਰਕਾਰ ਚਲਾ ਰਹੇ ਹਨ। ਇਸ ਵਾਰ ਸੀਐਮ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਭਾਜਪਾ ਆਪਣੇ ਆਪ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment