ਮੁੱਖ ਖਬਰਾਂ

ਲੌਕਡਾਉਂਨ 'ਚ ਸ਼ਰਾਬ ਨਾ ਮਿਲੀ ਤਾਂ ਪੀਤਾ ਸੈਨੀਟਾਈਜ਼ਰ, 7 ਲੋਕਾਂ ਨੇ ਗਵਾਈ ਜਾਨ

By Jagroop Kaur -- April 24, 2021 10:04 pm -- Updated:Feb 15, 2021

ਦੇਸ਼ ਵਿਚ ਕੋਰੋਨਾ ਮਹਾਮਾਰੀ ਫੈਲੀ ਹੋਈ ਹੈ , ਇਸ ਨਾਲ ਗ੍ਰਸਤ ਸ਼ਹਿਰਾਂ 'ਚ ਪਾਬੰਦੀਆਂ ਲਾਈਆਂ ਗਈਆਂ ਤਾਂ ਜੋ ਕੋਰੋਨਾ ਲੱਗ ਤੋਂ ਨਿਜਾਤ ਪਾਈ ਜਾ ਸਕੇ , ਉਥੇ ਹੀ ਕੋਰੋਨਾ ਨਾਲ ਗ੍ਰਸਤ ਸ਼ਹਿਰਾਂ ਵਿਚ ਸਭਤੋਂ ਅੱਗੇ ਹੈ ਇਸਦੇ ਇਸ ਸ਼ਹਿਰ ਨੂੰ ਪਾਬੰਦੀਆਂ ਚਲਦਿਆਂ ਮਹਾਰਾਸ਼ਟਰ ਦੇ ਯਵਤਮਾਲ ਬੰਦ ਹੈ , ਪਰ ਇਸ ਬੰਦ ਨੇ ਸ਼ਾਇਦ ਇਥੇ ਦੇ ਰਹਿਣ ਵਾਲੇ ਸ਼ਰਾਬੀਆਂ ਦਾ ਦਿਮਾਗ ਇੰਨਾ ਖਰਾਬ ਕਰ ਦਿੱਤਾ ਕਿ ਉਹਨਾਂ ਨੂੰ ਸ਼ਰਾਬ ਨਾ ਮਿਲੀ ਤਾਂ ਉਹਨਾਂ ਹੱਥ ਸਾਫ ਕਰਨ ਵਾਲਾ ਸੈਣੀਟਾਈਜ਼ਰ ਹੀ ਪੀ ਲਿਆ ਜਿਸ ਥੀ ਵੱਖ ਵੱਖ ਥਾਵਾਂ ਤੋਂ 7 ਲੋਕਾਂ ਦੀ ਮੌਤ ਹੋ ਜਜਾਣ ਦੇ ਮਾਮਲੇ ਸਾਹਮਣੇ ਆਏ ਹਨ।

People stand in a long queue to buy liquor outside a liquor shop in Khan Market. (ANI)

Also Read | Zydus gets DCGI approval for emergency use of Virafin in treating moderate COVID-19 cases

ਸੈਨੇਟਾਈਜ਼ਰ ਪੀਣ ਨਾਲ ਸੱਤ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਇਲਾਕੇ ਵਿੱਚ ਖਲਬਲੀ ਮੱਚ ਗਈ। ਉਥੇ ਹੀ, ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਲੋਕਾਂ ਨੇ ਸ਼ਰਾਬ ਨਾ ਮਿਲਣ ਦੀ ਵਜ੍ਹਾ ਨਾਲ ਸੈਨੇਟਾਈਜ਼ਰ ਪੀ ਲਿਆ ਸੀ। ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।Coronavirus myth busted: Drinking vodka, or any other alcohol, does not  prevent coronavirus-Health News , Firstpost"

Also Read | Coronavirus: India continues to record world’s highest single-day Covid spike

ਦੱਸਣਯੋਗ ਹੈ ਕਿ ਇਹਨਾਂ ਇਲਾਕਿਆਂ 'ਚ ਲਾਕਡਾਊਨ ਹੋਣ ਦੀ ਵਜ੍ਹਾ ਨਾਲ ਸ਼ਰਾਬ ਦੀ ਦੁਕਾਨ ਫਿਲਹਾਲ ਬੰਦ ਹੈ। ਇਸ ਦੇ ਚੱਲਦੇ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਇਧਰ-ਉਧਰ ਭਟਕਣਾ ਪੈ ਰਿਹਾ ਹੈ। ਉਨ੍ਹਾਂ ਦੀ ਸ਼ਰਾਬ ਦੀ ਤਲਬ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਗਈ। ਪਹਿਲਾ ਮਾਮਲਾ ਵਾਨੀ ਸ਼ਹਿਰ ਦੇ ਤੇਲੀ ਫੀਲ ਇਲਾਕੇ ਦਾ ਹੈ। ਜਿੱਥੇ ਦੱਤਾ ਲਾਂਜੇਵਾਰ ਅਤੇ ਨੂਤਨ ਪਾਥਕਰ ਨਾਮ ਦੇ ਦੋ ਲੋਕਾਂ ਨੇ ਸ਼ਰਾਬ ਨਹੀਂ ਮਿਲਣ ਕਾਰਨ ਸੈਨੇਟਾਈਜਰ ਪੀ ਲਿਆ। ਦੇਰ ਰਾਤ ਦੋਨਾਂ ਦੇ ਸੀਨੇ ਵਿੱਚ ਦਰਦ ਸ਼ੁਰੂ ਹੋ ਗਿਆ ਜਿਸਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਅਤੇ ਕੁੱਝ ਸਮੇਂ ਬਾਅਦ ਦੋਨਾਂ ਦੀ ਮੌਤ ਹੋ ਗਈ।

ਉਥੇ ਹੀ, ਦੂਜੀ ਘਟਨਾ ਆਇਤਾ ਨਗਰ ਤੋਂ ਸਾਹਮਣੇ ਆਈ ਹੈ। ਜਿੱਥੇ ਸੰਤੋਸ਼ ਮਿਹਰ, ਗਣੇਸ਼ ਨਾਂਦੇਕਰ, ਗਣੇਸ਼ ਸ਼ੇਲਾਰ ਅਤੇ ਸੁਨੀਲ ਢੇਂਗਲੇ ਦੀ ਸੈਨੇਟਾਈਜ਼ਰ ਪੀਣ ਨਾਲ ਮੌਤ ਹੋ ਗਈ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਦਿਹਾਤੀ ਹਸਪਤਾਲ ਭੇਜ ਦਿੱਤਾ।
ਡੀ.ਐੱਸ.ਪੀ. ਸੰਜੇ ਪੂਜਲਵਾਰ ਦਾ ਕਹਿਣਾ ਹੈ ਕਿ 7 ਲੋਕਾਂ ਦੇ ਸੈਨੇਟਾਈਜ਼ਰ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਇਲਾਜ ਲਈ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ। ਉਨ੍ਹਾਂ ਦਾ ਹਸਪਤਾਲ ਵਿੱਚ ਲਗਾਤਾਰ ਇਲਾਜ਼ ਚੱਲ ਰਿਹਾ ਸੀ। ਉਨ੍ਹਾਂ ਵਿਚੋਂ 4 ਲੋਕਾਂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਬਿਨਾਂ ਦੱਸੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਰਾਬ ਨਹੀਂ ਮਿਲਣ ਦੀ ਵਜ੍ਹਾ ਨਾਲ ਲੋਕਾਂ ਨੇ ਸੈਨੇਟਾਈਜ਼ਰ ਪੀ ਲਿਆ ਸੀ।
  • Share