Sat, Apr 20, 2024
Whatsapp

ਮਹਾਰਾਸ਼ਟਰ : ਇੱਕ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਿਲੇ 8,000 ਬੱਚੇ , ਤੀਜੀ ਲਹਿਰ ਦੀ ਤਿਆਰੀ ਸ਼ੁਰੂ

Written by  Shanker Badra -- May 31st 2021 11:27 AM
ਮਹਾਰਾਸ਼ਟਰ : ਇੱਕ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਿਲੇ 8,000 ਬੱਚੇ , ਤੀਜੀ ਲਹਿਰ ਦੀ ਤਿਆਰੀ ਸ਼ੁਰੂ

ਮਹਾਰਾਸ਼ਟਰ : ਇੱਕ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਿਲੇ 8,000 ਬੱਚੇ , ਤੀਜੀ ਲਹਿਰ ਦੀ ਤਿਆਰੀ ਸ਼ੁਰੂ

ਅਹਿਮਦਨਗਰ : ਮਹਾਰਾਸ਼ਟਰ ਵਿਚ ਕੋਰੋਨਾ ਦੀ ਤੀਜੀ ਲਹਿਰ ਦਸਤਕ ਦਿੰਦੀ ਦਿਖਾਈ ਦੇ ਰਹੀ ਹੈ। ਅਹਿਮਦਨਗਰ ਵਿੱਚ ਸਿਰਫ਼ ਮਈ ਦੇ ਮਹੀਨੇ ਵਿੱਚ 8 ਹਜ਼ਾਰ ਤੋਂ ਵੱਧ ਬੱਚੇ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਸੂਬਾ ਸਰਕਾਰ ਨੇ ਤੀਜੀ ਲਹਿਰ ਨਾਲ ਲੜਨ ਲਈ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਾਹਰ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਕੋਰੋਨਾ ਦੀ ਆਉਣ ਵਾਲੀ ਤੀਜੀ ਲਹਿਰ ਬੱਚਿਆਂ ਲਈ ਵਧੇਰੇ ਖਤਰਨਾਕ ਹੈ। [caption id="attachment_501938" align="aligncenter" width="300"]Maharashtra Preps For 3rd Wave As Covid Hits 8,000 Children In 1 District ਮਹਾਰਾਸ਼ਟਰ : ਇੱਕ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਿਲੇ 8,000 ਬੱਚੇ , ਤੀਜੀ ਲਹਿਰ ਦੀ ਤਿਆਰੀ ਸ਼ੁਰੂ[/caption] ਪੜ੍ਹੋ ਹੋਰ ਖ਼ਬਰਾਂ : ਅਦਾਕਾਰਾ ਕੰਗਨਾ ਰਨੌਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ    ਮਹਾਰਾਸ਼ਟਰ ਦੇ ਸੰਗਾਲੀ ਸ਼ਹਿਰ ਵਿੱਚ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਇੱਕ ਕੋਵਿਡ ਵਾਰਡ ਤਿਆਰ ਕੀਤਾ ਜਾ ਰਿਹਾ ਹੈ। ਇਸ ਵੇਲੇ ਇੱਥੇ ਪੰਜ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਵਧੇਰੇ ਮਰੀਜ਼ਾਂ ਲਈ ਸਹੂਲਤ ਤਿਆਰ ਕੀਤੀ ਜਾ ਰਹੀ ਹੈ। ਨਗਰ ਸੇਵਕ ਅਭਿਜੀਤ ਭੋਸਲੇ ਨੇ ਕਿਹਾ, "ਅਸੀਂ ਬੱਚਿਆਂ ਲਈ ਕੋਰੋਨਾ ਵਾਰਡ ਤਿਆਰ ਕੀਤਾ ਹੈ ਤਾਂ ਕਿ ਜਦੋਂ ਤੀਜੀ ਲਹਿਰ ਆਉਂਦੀ ਹੈ, ਅਸੀਂ ਤਿਆਰ ਹਾਂ। [caption id="attachment_501936" align="aligncenter" width="300"]Maharashtra Preps For 3rd Wave As Covid Hits 8,000 Children In 1 District ਮਹਾਰਾਸ਼ਟਰ : ਇੱਕ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਿਲੇ 8,000 ਬੱਚੇ , ਤੀਜੀ ਲਹਿਰ ਦੀ ਤਿਆਰੀ ਸ਼ੁਰੂ[/caption] ਬੱਚਿਆਂ ਨੂੰ ਇਹ ਮਹਿਸੂਸ ਨਹੀਂ ਹੋਵੇਗਾ ਕਿ ਉਹ ਹਸਪਤਾਲ ਵਿੱਚ ਹਨ, ਬਲਕਿ ਉਹ ਮਹਿਸੂਸ ਕਰਨਗੇ ਕਿ ਉਹ ਸਕੂਲ ਜਾਂ ਨਰਸਰੀ ਵਿੱਚ ਹਨ। ਇਸ ਮਹੀਨੇ ਅਹਿਮਦਨਗਰ ਵਿੱਚ ਘੱਟੋ -ਘੱਟ 8,000 ਬੱਚਿਆਂ ਅਤੇ ਕਿਸ਼ੋਰਾਂ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ 'ਤੇ ਅਧਿਕਾਰੀ ਚਿੰਤਤ ਹੋ ਗਏ ਹਨ ,ਜੋ ਕਿ ਜ਼ਿਲ੍ਹੇ ਦੇ ਤਕਰੀਬਨ 10 ਫੀਸਦ ਮਾਮਲੇ ਹੈ।ਜ਼ਿਲ੍ਹਾ ਪ੍ਰਸ਼ਾਸਨ ਬਾਲ ਮਾਹਰ ਡਾਕਟਰਾਂ ਤੱਕ ਪਹੁੰਚ ਕਰ ਰਿਹਾ ਹੈ। [caption id="attachment_501937" align="aligncenter" width="300"]Maharashtra Preps For 3rd Wave As Covid Hits 8,000 Children In 1 District ਮਹਾਰਾਸ਼ਟਰ : ਇੱਕ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਿਲੇ 8,000 ਬੱਚੇ , ਤੀਜੀ ਲਹਿਰ ਦੀ ਤਿਆਰੀ ਸ਼ੁਰੂ[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ 31 ਮਈ ਤੋਂ ਅਨਲੌਕ ਦੀ ਪ੍ਰਕਿਰਿਆ ਸ਼ੁਰੂ ,ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ ਵਿਧਾਇਕ ਸੰਗਰਾਮ ਜਗਤਾਪ ਨੇ ਕਿਹਾ ਦੂਜੀ ਲਹਿਰ ਦੌਰਾਨ ਬਿਸਤਰੇ ਅਤੇ ਆਕਸੀਜਨ ਦੀ ਘਾਟ ਸੀ। ਇਸ ਲਈ ਸਾਨੂੰ ਤੀਜੀ ਲਹਿਰ ਦੌਰਾਨ ਇਸ ਤੋਂ ਬਚਣ ਦੀ ਲੋੜ ਹੈ ਅਤੇ ਇਸ ਲਈ ਖ਼ੁਦ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਦੀ ਜ਼ਰੂਰਤ ਹੈ। ਸੂਬਾ ਸਰਕਾਰ ਕੋਈ ਜੋਖਮ ਨਹੀਂ ਲੈਣਾ ਚਾਹੁੰਦੀ, ਸੂਤਰਾਂ ਅਨੁਸਾਰ ਉਨ੍ਹਾਂ ਨੂੰ ਉਮੀਦ ਹੈ ਕਿ ਤੀਜੀ ਲਹਿਰ ਜੁਲਾਈ ਦੇ ਅਖੀਰ ਵਿਚ ਜਾਂ ਅਗਸਤ ਦੇ ਸ਼ੁਰੂ ਵਿਚ ਆ ਸਕਦੀ ਹੈ, ਅਧਿਕਾਰੀਆਂ ਨੂੰ ਤਿਆਰੀ ਲਈ 2 ਮਹੀਨੇ ਦਾ ਸਮਾਂ ਮਿਲੇਗਾ। [caption id="attachment_501939" align="aligncenter" width="300"]Maharashtra Preps For 3rd Wave As Covid Hits 8,000 Children In 1 District ਮਹਾਰਾਸ਼ਟਰ : ਇੱਕ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਿਲੇ 8,000 ਬੱਚੇ , ਤੀਜੀ ਲਹਿਰ ਦੀ ਤਿਆਰੀ ਸ਼ੁਰੂ[/caption] ਮਹਾਰਾਸ਼ਟਰ ਵਿੱਚ ਕੋਰੋਨਾ ਨੂੰ ਲੈ ਕੇ ਤਾਲਾਬੰਦੀ 15 ਜੂਨ ਤੱਕ ਵਧਾ ਦਿੱਤੀ ਗਈ ਹੈ ਪਰ ਇਸ ਦੇ ਨਾਲ ਕੁਝ ਜ਼ਿਲ੍ਹਿਆਂ ਵਿੱਚ ਵੀ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਹੈ। ਰਾਜ ਸਰਕਾਰ ਨੇ ਕਿਹਾ ਹੈ ਕਿ ਜ਼ਿਲ੍ਹਿਆਂ ਵਿਚ ਕੋਰੋਨਾ ਦੀ ਦਰ ਘਟਣ ਤੇ ਢਿੱਲ ਦਿੱਤੀ ਜਾਵੇਗੀ। ਜਿਨ੍ਹਾਂ ਜ਼ਿਲ੍ਹਿਆਂ ਵਿਚ ਕੇਸ ਵੱਧ ਰਹੇ ਹਨ, ਉਨ੍ਹਾਂ ਵਿਚ ਹੋਰ ਪਾਬੰਦੀਆਂ ਲਗਾਈਆਂ ਜਾਣਗੀਆਂ। ਮੁੱਖ ਮੰਤਰੀ ਊਧਵ ਠਾਕਰੇ ਨੇ ਚੇਤਾਵਨੀ ਦਿੱਤੀ ਕਿ ਕੋਰੋਨਾ ਦੀ ਤੀਜੀ ਲਹਿਰ ਕਾਰਨ ਖ਼ਤਰਾ ਹੈ , ਜਿਸ ਕਾਰਨ ਸੁਰੱਖਿਆ ਉਪਾਅ ਘੱਟ ਨਹੀਂ ਕੀਤੇ ਜਾ ਸਕਦੇ। -PTCNews


Top News view more...

Latest News view more...