ਮਹਾਰਾਸ਼ਟਰ 'ਚ ਅੱਜ ਸਵੇਰੇ 10 ਵਜੇ ਤੱਕ ਕੋਰੋਨਾ ਦੇ 472 ਨਵੇਂ ਮਾਮਲਿਆਂ ਦੀ ਪੁਸ਼ਟੀ, 9 ਮੌਤਾਂ

By Shanker Badra - April 21, 2020 2:04 pm

ਮਹਾਰਾਸ਼ਟਰ 'ਚ ਅੱਜ ਸਵੇਰੇ 10 ਵਜੇ ਤੱਕ ਕੋਰੋਨਾ ਦੇ 472 ਨਵੇਂ ਮਾਮਲਿਆਂ ਦੀ ਪੁਸ਼ਟੀ, 9 ਮੌਤਾਂ:ਮੁੰਬਈ : ਮਹਾਰਾਸ਼ਟਰ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਮਹਾਰਾਸ਼ਟਰ 'ਚ ਅੱਜ ਸਵੇਰੇ 10 ਵਜੇ ਤੱਕ ਕੋਰੋਨਾ ਦੇ472 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇਸੂਬੇ 'ਚਕੋਰੋਨਾ ਨਾਲ 9 ਹੋਰ ਮੌਤਾਂ ਹੋ ਗਈਆਂ ਹਨ। ਜਿਸ ਤੋਂ ਬਾਅਦ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 4676 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 232 ਹੋ ਗਈ ਹੈ।

ਆਂਧਰਾ ਪ੍ਰਦੇਸ਼ 'ਚ ਅੱਜ ਕੋਰੋਨਾ ਵਾਇਰਸ 35 ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਅਨੰਤਪੁਰ ਤੇ ਕ੍ਰਿਸ਼ਣ 'ਚ 3, ਗੁੰਟੂਰ 'ਚ 9, ਕਡੱਪਾ 'ਚ 6, ਕੁਰਨੂਲ 'ਚ 10 ਤੇ ਪੱਛਮੀ ਗੋਦਾਵਰੀ ਜ਼ਿਲ੍ਹਿਆਂ 'ਚ 4 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਸੂਬੇ 'ਚ ਹੁਣ ਤੱਕ 757 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਇਨ੍ਹਾਂ 'ਚੋਂ 22 ਲੋਕਾਂ ਦੀ ਮੌਤ ਹੋ ਗਈ ਹੈ ਤੇ 96 ਲੋਕ ਡਿਸਚਾਰਜ ਹੋ ਗਏ ਹਨ।

ਦੱਸ ਦੇਈਏ ਕਿ ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ ਦੇ 18,601 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 3252 ਲੋਕ ਠੀਕ ਹੋ ਗਏ ਹਨ ਅਤੇ 591 ਲੋਕਾਂ ਦੀ ਮੌਤ ਹੋ ਗਈ ਹੈ। 14,759 ਲੋਕਾਂ ਦਾ ਇਲਾਜ ਜਾਰੀ ਹੈ।  ਉੱਥੇ ਹੀ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1336 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 47 ਲੋਕਾਂ ਦੀ ਮੌਤ ਹੋਈ ਹੈ।
-PTCNews

adv-img
adv-img