ਮਹਾਰਾਸ਼ਟਰ ‘ਚ ਟਰੱਕ ਪਲਟਿਆ ਤੇ ਪਿੰਡ ਵਾਲਿਆਂ ਨੇ ਲੁੱਟ ਲਏ 70 ਲੱਖ ਦੇ ਟੀਵੀ, ਕੰਪਿਊਟਰ ਤੇ ਮੋਬਾਇਲ

ਮੁੰਬਈ: ਮਹਾਰਾਸ਼ਟਰ ਦੇ ਉਸਮਾਨਾਬਾਦ ਵਿਚ ਕੁੱਝ ਰਾਹਗੀਰਾਂ ਅਤੇ ਪਿੰਡ ਵਾਲਿਆਂ ਨੇ ਟਰੱਕ ਵਿਚ ਲੱਦਿਆ ਕਰੀਬ 70 ਲੱਖ ਦਾ ਮਾਲ ਲੁੱਟ ਲਿਆ। ਦਰਅਸਲ ਇੱਕ ਟਰੱਕ ਦੇ ਪਲਟਣ ਦੌਰਾਨ ਇਹ ਲੁੱਟ ਕੀਤੀ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ ਅਤੇ ਲੁੱਟ ਦੇ ਮਾਲ ਨੂੰ ਵਾਪਸ ਲਿਆਉਣ ਲਈ ਕਈ ਟੀਮਾਂ ਨੇੜੇ ਦੇ ਇਲਾਕਿਆਂ ਵਿਚ ਸਰਚ ਆਪਰੇਸ਼ਨ ਕਰ ਰਹੀਆਂ ਹਨ।

ਪੜੋ ਹੋਰ ਖਬਰਾਂ: ਇੰਦੌਰ ‘ਚ ਮਿਲਿਆ ਦੇਸ਼ ਦਾ ਪਹਿਲਾ ਗ੍ਰੀਨ ਫੰਗਸ ਦਾ ਮਰੀਜ਼, ਜਾਣੋ ਕਿੰਨਾ ਖ਼ਤਰਨਾਕ

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਵਾਸ਼ੀ ਤਹਸੀਲ ਵਿਚ ਤੇਰਖੇੜਾ ਦੇ ਲਕਸ਼ਮੀ ਪਾਰਧੀ ਪੇੜੀ ਦੇ ਕੋਲ ਤੜਕੇ ਤਿੰਨ ਵਜੇ ਸੋਲਾਪੁਰ-ਔਰੰਗਾਬਾਦ ਰਾਜ ਮਾਰਗ ਉੱਤੇ ਹੋਈ ਸੀ। ਟਰੱਕ ਵਿਚ ਮੋਬਾਇਲ ਫੋਨ, ਕੰਪਿਊਟਰ, ਐੱਲਈਡੀ, ਖਿਡੌਣੇ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਸੀ।

ਪੜੋ ਹੋਰ ਖਬਰਾਂ: ਕਲਯੁੱਗੀ ਪੁੱਤ ਦੀ ਦਰਿੰਦਗੀ, ਮਾਂ ਨੂੰ ਦਿੱਤੀ ਭਿਆਨਕ ਮੌਤ

ਟਰੱਕ ਵਿਚ ਰੱਖੇ ਸਾਮਾਨ ਦੀ ਕੀਮਤ 70 ਲੱਖ ਰੁਪਏ ਦੱਸੀ ਜਾ ਰਹੀ ਹੈ। ਟਰੱਕ ਦੇ ਪਲਟ ਜਾਣ ਦੇ ਬਾਅਦ ਬਹੁਤ ਸਾਰਾ ਸਮਾਨ ਬਾਹਰ ਡਿੱਗ ਗਿਆ। ਵੇਖਦੇ ਹੀ ਵੇਖੇ ਲੋਕਾਂ ਦੀ ਭੀੜ ਮੌਕੇ ਉੱਤੇ ਇਕੱਠੀ ਹੋ ਗਈ ਅਤੇ ਲੁੱਟ ਸ਼ੁਰੂ ਹੋ ਗਈ। ਜਿਸਦੇ ਹੱਥ ਜੋ ਲੱਗਾ ਉਹ ਲੈ ਕੇ ਭੱਜ ਨਿਕਲਿਆ।

ਪੜੋ ਹੋਰ ਖਬਰਾਂ: ਦਿੱਲੀ ‘ਚ ਕੋਰੋਨਾ ਵਾਇਰਸ ਦੀ ਰਫਤਾਰ ਪਈ ਮੱਠੀ, 212 ਨਵੇਂ ਮਾਮਲੇ ਆਏ ਸਾਹਮਣੇ

ਸਾਮਾਨ ਨੂੰ ਲੁੱਟਣ ਲਈ ਪਿੰਡ ਵਾਲਿਆਂ ਨੇ ਕੰਟੇਨਰ ਦਾ ਦਰਵਾਜ਼ਾ ਕੱਟ ਦਿੱਤਾ। ਫਿਰ ਕਿਸੇ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਫੋਰਸ ਦੇ ਨਾਲ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੁਲਿਸ ਦੇ ਅਪੀਲ ਕਰਨ ਉੱਤੇ ਪਿੰਡ ਦੇ ਕੁਝ ਲੋਕਾਂ ਨੇ ਸਾਮਾਨ ਵਾਪਸ ਪਰਤਾ ਦਿੱਤਾ ਪਰ ਕੁਝ ਲੋਕਾਂ ਨੇ ਹੁਣ ਤੱਕ ਸਮਾਨ ਨਹੀਂ ਵਾਪਸ ਕੀਤਾ ਹੈ। ਜਿਸ ਦੇ ਚੱਲਦੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ 40 ਫ਼ੀਸਦੀ ਸਮਾਨ ਵਾਪਸ ਮਿਲ ਗਿਆ ਹੈ ਅਤੇ ਲੋਕਾਂ ਤੋਂ ਸਮਾਨ ਵਾਪਸ ਕਰਨ ਲਈ ਕਿਹਾ ਜਾ ਰਿਹਾ ਹੈ। ਪੁਲਿਸ ਸੀਨੀਅਰ ਅਧਿਕਾਰੀ ਮੋਤੀਚੰਦ ਰਾਠੌੜ ਨੇ ਕਿਹਾ ਕਿ 70 ਲੱਖ ਰੁਪਏ ਕੀਮਤ ਦੇ ਸਾਮਾਨ ਦੀ ਲੁੱਟ ਹੋ ਸਕਦੀ ਹੈ।

-PTC News