ਮੁੱਖ ਖਬਰਾਂ

ਮਹਾਰਾਸ਼ਟਰ ਦੇ ਰਾਏਗਡ ‘ਚ ਬੱਸ ਡੂੰਘੀ ਖੱਡ ‘ਚ ਡਿੱਗੀ, 33 ਲੋਕਾਂ ਦੀ ਮੌਤ

By Shanker Badra -- July 28, 2018 7:43 pm

ਮਹਾਰਾਸ਼ਟਰ ਦੇ ਰਾਏਗਡ ‘ਚ ਬੱਸ ਡੂੰਘੀ ਖੱਡ ‘ਚ ਡਿੱਗੀ, 33 ਲੋਕਾਂ ਦੀ ਮੌਤ:ਮਹਾਰਾਸ਼ਟਰ ਦੇ ਰਾਏਗੜ ਜ਼ਿਲ੍ਹੇ 'ਚ ਇੱਕ ਮਿੰਨੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਨਾਲ 33 ਲੋਕਾਂ ਦੀ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਦੋਪਾਲੀ ਖੇਤੀਬਾੜੀ ਯੁਨੀਵਰਸਿਟੀ ਦੇ 40 ਮੁਲਾਜ਼ਮ ਮਹਾਂਬਲੇਸ਼ਵਰ ਪਿਕਨਿਕ ਮਨਾਉਣ ਲਈ ਜਾ ਰਹੇ ਸਨ।Maharashtra:33 killed as bus plunges into 500-feet-deep gorge in Raigadਮਹਾਂਬਲੇਸ਼ਵਰ ਨੇੜੇ ਪੋਲਾਦਪੁਰ ਰੋਡ ਤੇ ਅਚਾਨਕ ਬੱਸ ਡਰਾਇਵਰ ਦੇ ਕੰਟਰੋਲ ਖੋ ਜਾਣ ਕਾਰਨ ਬੱਸ 200 ਫੁੱਟ ਡੁੰਘੀ ਖੱਡ ਵਿੱਚ ਜਾ ਡਿੱਗੀ।ਘਟਨਾ ਦੀ ਸੂਚਨਾ ਮਿਲਦੇ ਹੀ ਐਨ.ਡੀ.ਆਰ.ਐਫ ਦੀ ਬਚਾਓ ਟੀਮ ਮੌਕੇ ਤੇ ਪਹੁੰਚ ਗਈ ਹੈ ਅਤੇ ਹੁਣ ਤੱਕ 33 ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ।Maharashtra:33 killed as bus plunges into 500-feet-deep gorge in Raigadਅੱਜ ਵਾਪਰੇ ਇਸ ਬੱਸ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੀ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਹੈ।Maharashtra:33 killed as bus plunges into 500-feet-deep gorge in Raigadਇਸ ਸੜਕ ਹਾਦਸੇ 'ਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
-PTCNews

  • Share