Thu, Apr 25, 2024
Whatsapp

ਕਰਵਾ ਚੌਥ ਵਾਲੇ ਦਿਨ ਜੇਠਾਣੀ ਨੇ ਉਜਾੜ ਦਿੱਤਾ ਆਪਣੀ ਦੇਵਰਾਣੀ ਦਾ ਸੁਹਾਗ ,ਆਖ਼ਿਰ ਕਿਉਂ ਪਿਆ ਰੌਲਾ

Written by  Shanker Badra -- October 27th 2018 10:36 PM
ਕਰਵਾ ਚੌਥ ਵਾਲੇ ਦਿਨ ਜੇਠਾਣੀ ਨੇ ਉਜਾੜ ਦਿੱਤਾ ਆਪਣੀ ਦੇਵਰਾਣੀ ਦਾ ਸੁਹਾਗ ,ਆਖ਼ਿਰ ਕਿਉਂ ਪਿਆ ਰੌਲਾ

ਕਰਵਾ ਚੌਥ ਵਾਲੇ ਦਿਨ ਜੇਠਾਣੀ ਨੇ ਉਜਾੜ ਦਿੱਤਾ ਆਪਣੀ ਦੇਵਰਾਣੀ ਦਾ ਸੁਹਾਗ ,ਆਖ਼ਿਰ ਕਿਉਂ ਪਿਆ ਰੌਲਾ

ਕਰਵਾ ਚੌਥ ਵਾਲੇ ਦਿਨ ਜੇਠਾਣੀ ਨੇ ਉਜਾੜ ਦਿੱਤਾ ਆਪਣੀ ਦੇਵਰਾਣੀ ਦਾ ਸੁਹਾਗ ,ਆਖ਼ਿਰ ਕਿਉਂ ਪਿਆ ਰੌਲਾ:ਕਰਵਾ ਚੌਥ ਦਾ ਵਰਤ ਹਰ ਸੁਹਾਗਣ ਆਪਣੇ ਪਤੀ ਦੀ ਲੰਬੀ ਉਮਰ ਅਤੇ ਤੰਦਰੁਸਤੀ ਲਈ ਰੱਖਦੀ ਹੈ ਪਰ ਮਹੇਂਦਰਗੜ੍ਹ ਦੇ ਸਿਹੋਰ ਪਿੰਡ ਵਿੱਚ ਇੱਕ ਔਰਤ ਦਾ ਸੁਹਾਗ ਉੱਜੜ ਗਿਆ ਹੈ।ਇਹ ਸੁਹਾਗ ਕਿਸੇ ਨੇ ਹੋਰ ਨਹੀਂ ਬਲਕਿ ਉਸਦੀ ਜੇਠਾਣੀ ਨੇ ਹੀ ਖੋਹ ਲਿਆ ਹੈ।ਮਹੇਂਦਰਗੜ੍ਹ ਦੇ ਸਿਹੋਰ ਪਿੰਡ ਵਿੱਚ ਜ਼ਮੀਨੀ ਵਿਵਾਦ ਦੇ ਚਲਦਿਆ ਇੱਕ ਨੌਜਵਾਨ ਨੂੰ ਉਸ ਦੇ ਹੀ ਪਰਿਵਾਰ ਦੇ 6 ਮੈਂਬਰਾਂ ਨੇ ਮਾਰ ਦਿੱਤਾ ਹੈ।ਮ੍ਰਿਤਕ ਦੀ ਪਛਾਣ ਵਿਵੇਕ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਪਿਛਲੇ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ।ਇਹ ਜ਼ਮੀਨੀ ਵਿਵਾਦ ਇਨ੍ਹਾਂ ਵੱਧ ਗਿਆ ਕਿ ਪਰਿਵਾਰ ਦੇ 6 ਮੈਂਬਰਾਂ ਨੇ ਇਕੱਠੇ ਹੋ ਕੇ ਆਪਣੇ ਹੀ ਇੱਕ ਪਰਿਵਾਰਕ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।ਦੱਸਿਆ ਜਾਂਦਾ ਹੈ ਕਿ ਮ੍ਰਿਤਕ ਵਿਵੇਕ ਦੇ ਪਿਤਾ ਅਤੇ ਉਸ ਦੇ ਤਾਏ ਨੇ ਉਹ ਖੂਹ ਇਕੱਠੇ ਮਿਲ ਕੇ ਬਣਵਾਇਆ ਸੀ।ਵਿਵੇਕ ਦਾ ਚਚੇਰਾ ਭਰਾ ਉਸ ਖੂਹ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ,ਜਿਸ ਦੇ ਚਲਦਿਆਂ ਵਿਵੇਕ ਨੂੰ ਪਰਿਵਾਰ ਦੇ 6 ਮੈਂਬਰਾਂ ਨੇ ਮਿਲ ਕੇ ਸੋਟੀਆਂ ਨਾਲ ਬੁਰੀ ਤਰ੍ਹਾਂ ਕੁਟਿਆ ਅਤੇ ਉਸਦੀ ਮੌਤ ਹੋ ਗਈ। ਪਰਿਵਾਰ ਦੇ ਦੱਸਣ ਮੁਤਾਬਕ ਇਸ ਤੋਂ ਪਹਿਲਾਂ ਵੀ ਵਿਵੇਕ 'ਤੇ ਹਮਲਾ ਕੀਤਾ ਗਿਆ ਸੀ ,ਜਿਸ ਤੋਂ ਬਾਅਦ ਪੁਲਿਸ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।ਬੀਤੀ ਰਾਤ ਜਦੋਂ ਉਹ ਖੇਤਾਂ ਦਾ ਕੰਮ ਕਰ ਰਿਹਾ ਸੀ ਤਾਂ ਪਰਿਵਾਰ ਨੇ ਮਿਲ ਕੇ ਵਿਵੇਕ ਨੂੰ ਮਾਰ ਦਿੱਤਾ।ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। -PTCNews


Top News view more...

Latest News view more...