ਜਨਮ ਦਿਨ 'ਤੇ ਵਿਸ਼ੇਸ਼: 38 ਸਾਲ ਦੇ ਹੋਏ ਧੋਨੀ, ਜਾਣੋ, ਕਿਵੇਂ ਹੋਈ ਸੀ ਭਾਰਤੀ ਟੀਮ 'ਚ ਚੋਣ
ਜਨਮ ਦਿਨ 'ਤੇ ਵਿਸ਼ੇਸ਼: 38 ਸਾਲ ਦੇ ਹੋਏ ਧੋਨੀ, ਜਾਣੋ, ਕਿਵੇਂ ਹੋਈ ਸੀ ਭਾਰਤੀ ਟੀਮ 'ਚ ਚੋਣ,ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਕੈਪਟਨ ਕੂਲ ਦੇ ਨਾਮ ਨਾਲ ਦੁਨੀਆ ਭਰ 'ਚ ਪ੍ਰਸਿੱਧ ਮਹਿੰਦਰ ਸਿੰਘ ਧੋਨੀ ਅੱਜ ਆਪਣਾ 38ਵਾਂ ਜਨਮ ਦਿਨ ਮਨਾਉਣਗੇ। 7 ਜੁਲਾਈ 1981 'ਚ ਰਾਂਚੀ ਵਿਖੇ ਉਹਨਾਂ ਦਾ ਜਨਮ ਹੋਇਆ ਸੀ।
ਧੋਨੀ ਦੇ ਕ੍ਰਿਕਟ ਕਰੀਅਰ ਦੇ ਸਭ ਤੋਂ ਸਫਲ ਕਪਤਾਨਾਂ ਦੀ ਸੂਚੀ 'ਚ ਨਾਂ ਸ਼ਾਮਲ ਹੈ ਤੇ ਬਤੌਰ ਕਪਤਾਨ ਕਈ ਰਿਕਾਰਡ ਤੋੜੇ ਹਨ। ਤੁਹਾਨੂੰ ਦੱਸ ਦੇਈਏ ਕਿ 23 ਦਸੰਬਰ 2004 ਨੂੰ ਬੰਗਲਾਦੇਸ਼ ਵਿਰੁੱਧ ਵਨ ਡੇ ਇੰਟਰਨੈਸ਼ਨਲ ਨਾਲ ਸ਼ੁਰੂਆਤ ਕਰਨ ਵਾਲੇ ਧੋਨੀ ਅੱਜ ਵੀ ਭਾਰਤੀ ਟੀਮ ਦਾ ਹਿੱਸਾ ਹਨ।
ਹੋਰ ਪੜ੍ਹੋ:2 ਫੁੱਟ ਜ਼ਮੀਨ ਲਈ ਆਪਣਿਆਂ 'ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, 5 ਦੀ ਹੋਈ ਮੌਤ ਇਸ ਤਰ੍ਹਾਂ ਹੋਈ ਸੀ ਭਾਰਤੀ ਟੀਮ 'ਚ ਚੋਣ: ਸਾਲ 2003-2004 'ਚ ਧੋਨੀ ਨੂੰ ਜ਼ਿੰਬਾਬਵੇ ਤੇ ਕੀਨੀਆ ਦੌਰੇ ਦੇ ਲਈ ਭਾਰਤੀ ਏ ਟੀਮ 'ਚ ਚੁਣਿਆ ਗਿਆ। ਜ਼ਿੰਬਾਬਵੇ ਵਿਰੁੱਧ ਉਨ੍ਹਾਂ ਨੇ ਵਿਕਟਕੀਪਰ ਦੇ ਤੌਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਕੈਚ ਤੇ 4 ਸਟੰਪਿੰਗ ਕੀਤੀਆਂ। ਇਸ ਦੌਰੇ 'ਤੇ ਬੱਲੇਬਾਜ਼ੀ ਕਰਦੇ ਹੋਏ ਧੋਨੀ ਨੇ 7 ਮੈਚਾਂ 'ਚ 362 ਦੌੜਾਂ ਵੀ ਬਣਾਈਆਂ। ਜਿਸ ਤੋਂ ਬਾਅਦ ਉਹਨਾਂ ਨੂੰ ਭਾਰਤੀ ਟੀਮ 'ਚ ਜਗ੍ਹਾ ਮਿਲੀ।
ਭਾਰਤੀ ਟੀਮ 'ਚ ਧੋਨੀ ਨੂੰ ਮੌਕਾ ਤਾਂ ਮਿਲ ਗਿਆ ਪਰ ਉਹ ਪਹਿਲੇ ਮੈਚ ਜ਼ੀਰੋ 'ਤੇ ਆਊਟ ਹੋ ਗਏ ਤੇ ਇਸ ਤੋਂ ਬਾਅਦ ਕਈ ਮੈਚਾਂ 'ਚ ਧੋਨੀ ਦਾ ਬੱਲਾ ਨਹੀਂ ਚੱਲਿਆ ਪਰ 2005 'ਚ ਪਾਕਿਸਤਾਨ ਵਿਰੁੱਧ ਖੇਡੀ ਗਈ ਪਾਰੀ ਧੋਨੀ ਦੀ ਜ਼ਿੰਦਗੀ ਟਰਨਿੰਗ ਪੁਆਇੰਟ ਸਾਬਤ ਹੋਇਆ ਤੇ ਉਨ੍ਹਾਂ ਨੇ 123 ਗੇਂਦਾਂ 'ਤੇ 148 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਤੋਂ ਬਾਅਦ ਧੋਨੀ ਕਦੇ ਨਹੀਂ ਰੁਕੇ ਤੇ ਇੱਕ ਤੋਂ ਬਾਅਦ ਇੱਕ ਰਿਕਾਰਡ ਬਣਾਉਂਦੇ ਚਲੇ ਗਏ। ਅੱਜ ਵੀ ਧੋਨੀ ਨਭਾਰਤੀ ਟੀਮ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। -PTC NewsView this post on Instagram❤️❤️❤️ @rishabpant @mahi7781 -- -- #happyBirthdaydhoni #msd38 #happyBirthdaymsdhoni