ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ (ਵੀਡੀਓ)

v
MS Dhoni joins Sachin Tendulkar in Elite list as he stepped in for India vs New Zealand semis

ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਝ ਜਿੱਤਿਆ ਲੋਕਾਂ ਦਾ ਦਿਲ (ਵੀਡੀਓ),ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਵੀ ਦੇਸ਼ ਦੇ ਸਭ ਤੋਂ ਲੋਕਾਂ ਨੂੰ ਪਿਆਰੇ ਖਿਡਾਰੀਆਂ ‘ਚ ਸ਼ਾਮਿਲ ਹਨ। ਧੋਨੀ ਭਲੇ ਹੀ ਕੁੱਝ ਸਮੇਂ ਲਈ ਮੈਦਾਨ ਤੋਂ ਦੂਰ ਰਹੇ, ਪਰ ਲੋਕਾਂ ਦੇ ਪਿਆਰ ਵਿੱਚ ਅਜੇ ਵੀ ਕੋਈ ਕਮੀ ਨਹੀਂ ਆਈ ਹੈ। ਹਰ ਉਮਰ ਦੇ ਲੋਕ ਧੋਨੀ ਦੇ ਪ੍ਰਸ਼ੰਸਕ ਹਨ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਹ ਦਿਖਾਇਆ ਗਿਆ ਹੈ ਕਿ ਕਿਵੇਂ ਧੋਨੀ ਇੱਕ ਨੰਨ੍ਹੇ ਪ੍ਰਸ਼ੰਸਕ ਨਾਲ ਮਿਲ ਰਹੇ ਹਨ। ਧੋਨੀ ਆਪਣੀ ਕਾਰ ਵਿੱਚ ਹਨ ਅਤੇ ਉਹ ਪ੍ਰੋਟੋਕਾਲ ਦੀ ਪਰਵਾਹ ਕੀਤੇ ਬਿਨਾਂ ਉਸ ਬੱਚੇ ਨਾਲ ਗੱਲ ਕਰ ਰਹੇ ਹਨ। ਬੱਚੇ ਦੇ ਜਾਣ ਤੋਂ ਪਹਿਲਾਂ ਉਹ ਉਸ ਤੋਂ ਹੱਥ ਵੀ ਮਿਲਾਉਂਦੇ ਹੋਏ ਦਿਖਾਈ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਧੋਨੀ ਵਨਡੇ ਇੰਟਰਨੈਸ਼ਨਲ ‘ਚ ਭਾਰਤ ਲਈ 10000 ਰਣ ਪੂਰੇ ਕਰਨ ਤੋਂ ਸਿਰਫ ਇੱਕ ਰਣ ਦੂਰ ਹਨ। ਵਨਡੇ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਉਨ੍ਹਾਂ ਦੇ ਨਾਮ 10173 ਰਣ ਹਨ ਪਰ ਇਸ ਵਿੱਚ 174 ਰਣ ਉਨ੍ਹਾਂ ਨੇ ਏਸ਼ੀਆ ਕੱਪ ਖੇਡਦੇ ਹੋਏ ਬਣਾਏ ਸਨ।ਤਿੰਨ ਮੈਚਾਂ ਦੀ ਇਹ ਸੀਰੀਜ਼ 2007 ਵਿੱਚ ਖੇਡੀ ਗਈ ਸੀ।

—PTC News