Advertisment

ਸ੍ਰੀ ਦਰਬਾਰ ਸਾਹਿਬ ਲਈ ਮਹਿੰਦਰਾ ਕੰਪਨੀ ਨੇ ਭੇਟ ਕੀਤੀ ਇਹ ਵੱਡੀ ਵਸਤੂ

author-image
Shanker Badra
New Update
ਸ੍ਰੀ ਦਰਬਾਰ ਸਾਹਿਬ ਲਈ ਮਹਿੰਦਰਾ ਕੰਪਨੀ ਨੇ ਭੇਟ ਕੀਤੀ ਇਹ ਵੱਡੀ ਵਸਤੂ
Advertisment
ਸ੍ਰੀ ਦਰਬਾਰ ਸਾਹਿਬ ਲਈ ਮਹਿੰਦਰਾ ਕੰਪਨੀ ਨੇ ਭੇਟ ਕੀਤੀ ਇਹ ਵੱਡੀ ਵਸਤੂ:ਅੰਮ੍ਰਿਤਸਰ : ਸਿੱਖ ਧਰਮ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਮਹਿੰਦਰਾ ਕੰਪਨੀ ਵੱਲੋਂ ‘ਐਕਸ.ਯੂ.ਵੀ.-300’ ਗੱਡੀ ਭੇਟ ਕੀਤੀ ਗਈ। ਕੰਪਨੀ ਦੇ ਮਾਲਕ ਸ. ਇੰਦਰਬੀਰ ਸਿੰਘ ਅਨੰਦ, ਸ੍ਰੀ ਹਰੀਸ਼ ਢੀਂਗਰਾ ਸਮੇਤ ਆਰ.ਐਸ.ਐਮ. ਸ੍ਰੀ ਅਸ਼ੀਸ਼ ਅਤੇ ਏ.ਐਸ.ਐਮ. ਸ੍ਰੀ ਅਭਿਸ਼ੇਕ ਮੁਖ ਨੇ ਗੱਡੀ ਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪੀਆਂ। publive-image ਸ੍ਰੀ ਦਰਬਾਰ ਸਾਹਿਬ ਲਈ ਮਹਿੰਦਰਾ ਕੰਪਨੀ ਨੇ ਭੇਟ ਕੀਤੀ ਇਹ ਵੱਡੀ ਵਸਤੂ ਇਸ ਮੌਕੇ ਭਾਈ ਲੌਂਗੋਵਾਲ ਨੇ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਾਨਵਤਾ ਲਈ ਅਥਾਹ ਸ਼ਰਧਾ ਦਾ ਪ੍ਰਤੀਕ ਹਨ ਅਤੇ ਗੁਰੂ ਘਰ ਦੇ ਸ਼ਰਧਾਲੂ ਇਥੇ ਭੇਟਾਵਾਂ ਲੈ ਕੇ ਪੁੱਜਦੇ ਰਹਿੰਦੇ ਹਨ। ਮਹਿੰਦਰਾ ਕੰਪਨੀ ਵੱਲੋਂ ਵੀ ਇਸੇ ਤਹਿਤ ਹੀ ਸ਼ਰਧਾ ਪ੍ਰਗਟਾਈ ਗਈ ਹੈ। ਇਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਲਈ ਗੱਡੀਆਂ ਭੇਟ ਕੀਤੀਆਂ ਸਨ। ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰੂ ਸਾਹਿਬ ਆਪਣੇ ਸ਼ਰਧਾਲੂਆਂ ’ਤੇ ਕਿਰਪਾ ਬਣਾਈ ਰੱਖਦੇ ਹਨ। publive-image ਸ੍ਰੀ ਦਰਬਾਰ ਸਾਹਿਬ ਲਈ ਮਹਿੰਦਰਾ ਕੰਪਨੀ ਨੇ ਭੇਟ ਕੀਤੀ ਇਹ ਵੱਡੀ ਵਸਤੂ ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਲੌਂਗੋਵਾਲ ਨੇ ਮਹਿੰਦਰਾ ਕੰਪਨੀ ਦੇ ਮਾਲਕਾਂ ਅਤੇ ਅਧਿਕਾਰੀਆਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ, ਲੋਈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। -PTCNews-
golden-temple-amritsar mahindra-company
Advertisment

Stay updated with the latest news headlines.

Follow us:
Advertisment