Thu, Apr 25, 2024
Whatsapp

ਮਜੀਠਾ 'ਚ ਅਣਖ ਖ਼ਾਤਰ ਨਾਬਾਲਗ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ

Written by  Shanker Badra -- June 26th 2019 08:05 PM -- Updated: June 26th 2019 08:06 PM
ਮਜੀਠਾ 'ਚ ਅਣਖ ਖ਼ਾਤਰ ਨਾਬਾਲਗ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ

ਮਜੀਠਾ 'ਚ ਅਣਖ ਖ਼ਾਤਰ ਨਾਬਾਲਗ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ

ਮਜੀਠਾ 'ਚ ਅਣਖ ਖ਼ਾਤਰ ਨਾਬਾਲਗ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ:ਮਜੀਠਾ : ਕਸਬਾ ਮਜੀਠਾ ਵਿਖੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਅਣਖ ਖ਼ਾਤਰ ਪ੍ਰੇਮੀ ਜੋੜੇ ਦਾ ਕਤਲ ਕਰ ਹੈ।ਮਜੀਠਾ ਸਥਿਤ ਕੱਥੂਨੰਗਲ ਰੋਡ 'ਤੇ ਨਾਬਾਲਗ ਲੜਕੀ ਅਨੂੰ ਪੁੱਤਰੀ ਦਿਲਬਾਗ ਸਿੰਘ ਅਤੇ ਪਵਨ ਪੁੱਤਰ ਰਾਜਪਾਲ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। [caption id="attachment_311753" align="aligncenter" width="300"]Majitha minor girl and her lover Murder ਮਜੀਠਾ 'ਚ ਅਣਖ ਖ਼ਾਤਰ ਨਾਬਾਲਗ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ[/caption] ਜਾਣਕਾਰੀ ਅਨੁਸਾਰ 18 ਸਾਲਾ ਪਵਨ ਸਿੰਘ ਦੇ 15 ਸਾਲ ਦੀ ਅਨੂ ਨਾਲ ਪ੍ਰੇਮ ਸਬੰਧ ਸਨ।ਇਸ ਦੌਰਾਨ ਕੁੱਝ ਲੋਕਾਂ ਨੇ ਤੇਜ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਜਿਸ 'ਤੇ ਕੁੜੀ ਅਨੂੰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਲੜਕੇ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। [caption id="attachment_311752" align="aligncenter" width="300"]Majitha minor girl and her lover Murder ਮਜੀਠਾ 'ਚ ਅਣਖ ਖ਼ਾਤਰ ਨਾਬਾਲਗ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ[/caption] ਇਸ ਸਬੰਧੀ ਲੜਕੇ ਦੇ ਪਰਿਵਾਰਕ ਮੈਬਰਾਂ ਨੇ ਲੜਕੀ ਦੇ ਪਰਿਵਾਰ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਣ ਉਸ ਦੀ ਮੌਤ ਹੋਈ ਹੈ। ਉਧਰ ਲੜਕੀ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਕੁਝ ਲੜਕਿਆਂ ਨੇ ਲੜਕੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। [caption id="attachment_311751" align="aligncenter" width="300"]Majitha minor girl and her lover Murder ਮਜੀਠਾ 'ਚ ਅਣਖ ਖ਼ਾਤਰ ਨਾਬਾਲਗ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦਿੱਲੀ ਪੁਲਿਸ ਨੇ ਬਜ਼ੁਰਗ ਜੋੜੇ ਤੇ ਨੌਕਰਾਣੀ ਦੇ ਕਤਲ ਮਾਮਲੇ ‘ਚ ਇੱਕ ਪ੍ਰੇਮੀ ਜੋੜੇ ਨੂੰ ਕੀਤਾ ਕਾਬੂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਕਤਲਾਂ ਦਾ ਕਾਰਨ ਲੜਕੇ-ਲੜਕੀ ਦੇ ਪ੍ਰੇਮ ਸਬੰਧ ਹਨ। ਡੀਐੱਸਪੀ ਰਵਿੰਦਰ ਸਿੰਘ, ਐੱਸਐੱਚਓ ਹਰਕੀਰਤ ਸਿੰਘ ਨੇ ਇਤਲਾਹ ਮਿਲਣ 'ਤੇ ਆਪਣੀ ਪਾਰਟੀ ਨਾਲ ਮੌਕੇ 'ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਸੜਕ ਕੰਢੇ ਪਈ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਆਰੰਭ ਦਿੱਤੀ।ਡੀਐਸਪੀ ਰਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਤਲ ਕਰਨ ਵਾਲੇ ਵਿਅਕਤੀਆਂ ਦਾ ਜਲਦੀ ਪਤਾ ਲਗਾ ਲਿਆ ਜਾਵੇਗਾ ਅਤੇ ਕਾਤਲ ਜਲਦ ਪੁਲਿਸ ਦੀ ਗ੍ਰਿਫ਼ਤ 'ਚ ਹੋਣਗੇ। -PTCNews


Top News view more...

Latest News view more...