ਮਜੀਠਾ ਚੋਣ ਰੈਲੀ: ਬਿਕਰਮ ਮਜੀਠੀਆ ਵੱਲੋਂ ਭਾਜਪਾ ਉਮੀਦਵਾਰ ਹਰਦੀਪ ਪੁਰੀ ਦੇ ਹੱਕ ‘ਚ ਚੋਣ ਪ੍ਰਚਾਰ, ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

sad
ਮਜੀਠਾ ਚੋਣ ਰੈਲੀ: ਬਿਕਰਮ ਮਜੀਠੀਆ ਵੱਲੋਂ ਭਾਜਪਾ ਉਮੀਦਵਾਰ ਹਰਦੀਪ ਪੁਰੀ ਦੇ ਹੱਕ 'ਚ ਚੋਣ ਪ੍ਰਚਾਰ, ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

ਮਜੀਠਾ ਚੋਣ ਰੈਲੀ: ਬਿਕਰਮ ਮਜੀਠੀਆ ਵੱਲੋਂ ਭਾਜਪਾ ਉਮੀਦਵਾਰ ਹਰਦੀਪ ਪੁਰੀ ਦੇ ਹੱਕ ‘ਚ ਚੋਣ ਪ੍ਰਚਾਰ, ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ,ਮਜੀਠਾ: ਪੰਜਾਬ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਕ ਨੇੜੇ ਆ ਰਹੀ ਹੈ, ਉਵੇਂ-ਉਵੇਂ ਸਿਆਸਤਦਾਨਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਦੇ ਹੱਕ ‘ਚ ਮਜੀਠਾ ਵਿਖੇ ਚੋਣ ਪ੍ਰਚਾਰ ਕੀਤਾ।

sad
ਮਜੀਠਾ ਚੋਣ ਰੈਲੀ: ਬਿਕਰਮ ਮਜੀਠੀਆ ਵੱਲੋਂ ਭਾਜਪਾ ਉਮੀਦਵਾਰ ਹਰਦੀਪ ਪੁਰੀ ਦੇ ਹੱਕ ‘ਚ ਚੋਣ ਪ੍ਰਚਾਰ, ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

ਹੋਰ ਪੜ੍ਹੋ:ਰਾਫੇਲ ਮੁੱਦੇ ‘ਤੇ ਰਾਹੁਲ ਨੇ ਫਿਰ ਘੇਰੀ ਕੇਂਦਰ ਸਰਕਾਰ, ਦਿੱਤਾ ਇਹ ਵੱਡਾ ਬਿਆਨ

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਅਤੇ ਭਾਜਪਾ ਉਮੀਦਵਾਰ ਹਰਦੀਪ ਪੁਰੀ ਬੁਲੇਟ ਤੇ ਸਵਾਰ ਹੋ ਕੇ ਮਜੀਠਾ ਰੈਲੀ ‘ਚ ਪਹੁੰਚੇ। ਮਜੀਠਾ ਪਹੁੰਚੇ ਅਕਾਲੀ ਦਲ ਆਗੂ ਬਿਕਰਮ ਮਜੀਠੀਆ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਹਰਦੀਪ ਪੁਰੀ ਦੇ ਹੱਕ ‘ਚ ਵੋਟਾਂ ਮੰਗੀਆਂ।

sad
ਮਜੀਠਾ ਚੋਣ ਰੈਲੀ: ਬਿਕਰਮ ਮਜੀਠੀਆ ਵੱਲੋਂ ਭਾਜਪਾ ਉਮੀਦਵਾਰ ਹਰਦੀਪ ਪੁਰੀ ਦੇ ਹੱਕ ‘ਚ ਚੋਣ ਪ੍ਰਚਾਰ, ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

ਇਸ ਮੌਕੇ ਉਹਨਾਂ ਕਿਹਾ ਕਿ ਹਰਦੀਪ ਪੁਰੀ ਪੜ੍ਹੇ ਲਿਖੇ ਵਿਦਵਾਨ ਹਨ ਅਤੇ ਉਹਨਾਂ ਦੀ ਕਾਬਲੀਅਤ ਕਰਕੇ ਕੇਂਦਰ ਨੇ ਹਰਦੀਪ ਪੁਰੀ ਨੂੰ ਹਰ ਕੰਮ ‘ਚ ਅੱਗੇ ਕੀਤਾ ਹੈ। ਉਹਨਾਂ ਕਿਹਾ ਕਿ ਅਮੀ ਇਥੇ ਆਇਆਂ ਹਾਂ ਪਰ ਮੇਰੀ ਮਜ਼ਬੂਰੀ ਸਮਝੋ ਕਿ ਮਈ ਤੁਹਾਡੀ ਬੇਟੀ ਨੂੰ ਜਿਤਾਉਣ ਦੇ ਲਾਇ ਬਠਿੰਡਾ ‘ਚ ਵੀ ਚੋਣ ਪ੍ਰਚਾਰ ਕਰ ਰਿਹਾ ਹਾਂ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਅੱਜ ਨੌਜਵਾਨਾਂ ਨੇ ਮੇਰਾ ਸਵਾਗਤ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ।

ਉਹਨਾਂ ਕਿਹਾ ਕਿ ਜਦ ਮੈਂ ਬੁਲੇਟ ‘ਤੇ ਇਥੇ ਆ ਰਿਹਾ ਸੀ ਤਾਂ ਪੁਰੀ ਜੀ ਵੀ ਮੇਰੇ ਪਿੱਛੇ ਬੈਠੇ ਸਨ ਤੇ ਮੈਨੂੰ ਡਰ ਲੱਗ ਰਿਹਾ ਸੀ ਕਿ ਉਹ ਡਿੱਗ ਗਏ ਤਾਂ ਪਤਾ ਨਹੀਂ ਮੇਰੇ ‘ਤੇ ਕਿਹੜਾ ਪਰਚਾ ਹੋਵੇਗਾ। ਇਸ ਮੌਕੇ ਉਹਨਾਂ ਮਜੀਠਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਜੀਠਾ ਵਾਲੇ ਹਮੇਸ਼ਾ ਉਹਨਾਂ ਨਾਲ ਖੜੇ ਹੋਏ ਹਨ ਅਤੇ ਅਸੀਂ ਵੀ ਹੁਣ ਉਹਨਾਂ ਦਾ ਸਾਥ ਦੇਵਾਂਗੇ।

ਹੋਰ ਪੜ੍ਹੋ:ਮੀਂਹ ਤੇ ਝੱਖੜ ਨਾਲ ਨੁਕਸਾਨੀਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਦਾ ਹੁਕਮ ਦੇਣ ਅਮਰਿੰਦਰ: ਸੁਖਬੀਰ ਬਾਦਲ

sad
ਮਜੀਠਾ ਚੋਣ ਰੈਲੀ: ਬਿਕਰਮ ਮਜੀਠੀਆ ਵੱਲੋਂ ਭਾਜਪਾ ਉਮੀਦਵਾਰ ਹਰਦੀਪ ਪੁਰੀ ਦੇ ਹੱਕ ‘ਚ ਚੋਣ ਪ੍ਰਚਾਰ, ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

ਅੱਗੇ ਉਹਨਾਂ ਕਿਹਾ ਕਿ ਪਿਛਲੀ ਵਾਰ ਜੇ ਤੁਸੀਂ ਜੇਤਲੀ ਜੀ ਦੇ ਲਈ ਸਹੀ ਫੈਸਲਾ ਲਿਆ ਹੁੰਦਾ ਤਾਂ ਅੱਜ ਹਲਕੇ ਦੀ ਇਹ ਤਸਵੀਰ ਨਾ ਹੁੰਦੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ 19 ਮਈ ਨੂੰ 13 ਸੀਟਾਂ ‘ਤੇ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

-PTC News