Advertisment

ਪੈਟ੍ਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਅਨੋਖਾ ਰੋਸ, ਬੈਲ ਗੱਡੀਆਂ 'ਤੇ ਵਿਧਾਨ ਸਭਾ ਪਹੁੰਚੇ ਬਿਕਰਮ ਮਜੀਠੀਆ

author-image
Jagroop Kaur
New Update
ਪੈਟ੍ਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਅਨੋਖਾ ਰੋਸ, ਬੈਲ ਗੱਡੀਆਂ 'ਤੇ ਵਿਧਾਨ ਸਭਾ ਪਹੁੰਚੇ ਬਿਕਰਮ ਮਜੀਠੀਆ
Advertisment
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚੌਥੇ ਦਿਨ ਦੀ ਸ਼ੁਰੂਆਤ ਹੋ ਚੁਕੀ ਹੈ ਜਿਥੇ ਸਵਾਲ ਜਵਾਬ ਦੀ ਕਾਰਵਾਈ ਸ਼ੁਰੂ ਹੋ ਗਈ ਇਸ ਦੌਰਾਨ ਵੱਖ ਵੱਖ ਮੁਦਿਆਂ 'ਤੇ ਸੂਬਾ ਸਰਕਾਰ ਤੋਂ ਜਵਾਬ ਤਲਬ ਲਈ ਵੱਖ ਵੱਖ ਪਾਰਟੀਆਂ ਦੇ ਨੇਤਾ ਜੰਤ ਆਡੇ ਮਸਲਿਆਂ ਨੂੰ ਲੈਕੇ ਆਵਾਜ਼ ਚੁੱਕ ਰਹੇ ਹਨ। ਉਥੇ ਹੀ ਸੂਬੇ 'ਚ ਲਗਾਤਾਰ ਵੱਧ ਰਹੀਆਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਨਾਲ ਆਮ ਆਦਮੀ ਦੀ ਜੇਬ੍ਹ 'ਤੇ ਭਾਰੀ ਅਸਰ ਪੈ ਰਿਹਾ ਹੈ।publive-image
Advertisment
Read More :ਪੈਂਟ-ਸ਼ਰਟ ਪਾ ਕੇ ਸੜਕ ‘ਤੇ ਜਾ ਰਿਹਾ ਸੀ ਹਾਥੀ , ਆਨੰਦ ਮਹਿੰਦਰਾ ਬੋਲੇ, ‘ਅਤੁੱਲ ਭਾਰਤ’ ਫਰਵਰੀ ਮਹੀਨੇ 'ਚ ਹੀ ਲਗਾਤਾਰ ਤਿੰਨ ਵਾਰ ਵਧ ਚੁਕੀਆਂ ਹਨ। ਜਿਸ ਨੂੰ ਲੈਕੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਜਨਤਾ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਹੋਏ ਬੇਲੋੜੀਆਂ ਕੀਮਤਾਂ ਵਧਾਉਂਣ ਦੇ ਚਲਦਿਆਂ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਜਿਸ ਤਹਿਤ ਬਿਕਰਮ ਮਜੀਠੀਆ ਅੱਜ ਵਿਧਾਨ ਸਭਾ ਨੂੰ ਬੈਲ ਗੱਡੀਆਂ 'ਤੇ ਹੀ ਕੂਚ ਕਰਦੇ ਨਜ਼ਰ ਆਏ। Read more :ਮੁਖ਼ਤਾਰ ਅੰਸਾਰੀ ਨੂੰ 2 ਸਾਲਾਂ ਤੋਂ ਪੰਜਾਬ ‘ਚ ਸਰਕਾਰੀ ਮਹਿਮਾਨ ਕਿਉਂ ਬਣਾ ਕੇ ਰੱਖਿਆ, ਜਵਾਬ ਦੇਵੇ ਕਾਂਗਰਸ: ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਿਨੇਟ ਮੰਤਰੀ ਮਜੀਠੀਆ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਇਜਲਾਸ ਦੇ ਚੌਥੇ ਦਿਨ ਗੱਡਿਆਂ 'ਤੇ ਸਵਾਰ ਹੋ ਕੇ, ਵੱਧਦੀ ਮਹਿੰਗਾਈ ਪ੍ਰਤੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਦੂਜੇ ਸੂਬਿਆਂ ਨਾਲੋਂ ਪੰਜਾਬ 'ਚ ਵੱਧ ਵਸੂਲੇ ਜਾਂਦੇ ਵੈਟ, ਪੈਟਰੋਲ ਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦੇ ਮੁੱਦੇ ਨੂੰ ਲੈ ਕੇ ਅੱਜ ਕੈਪਟਨ ਸਰਕਾਰ ਨੂੰ ਘੇਰਾਂਗੇ। ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਉਠਾਏਗਾ ਆਵਾਜ਼ਚੁੱਕੀ ਜਾਵੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨਾਲ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ।
Advertisment
ਦੱਸਣਯੋਗ ਹੈ ਕਿ ਪਹਿਲਾਂ ਤੋਂ ਹੀ ਮਹਿੰਗਾਈ ਦੇ ਬੇਰਹਿਮ ਪੁੜਾਂ 'ਚ ਬੁਰੀ ਤਰ੍ਹਾਂ ਪਿਸ ਰਹੇ ਦੇਸ਼ ਦੇ ਲੋਕਾਂ ਦੀ ਜੇਬ 'ਤੇ ਮੋਦੀ ਹਕੂਮਤ ਵਲੋਂ ਆਏ ਦਿਨ ਕੋਈ ਨਾ ਕੋਈ ਆਰਥਿਕ ਬੋਝ ਪਾਈ ਜਾਣਾ ਤਰਕ ਸੰਗਤ ਨਹੀਂ ਮੰਨਿਆ ਜਾ ਸਕਦਾ। ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਮ ਲੋਕਾਂ ਦੇ ਕਮਾਈ ਦੇ ਸਾਧਨ ਉਹੋ ਹੀ ਹਨ ਜਦ ਕਿ ਰਸੋਈ ਗੈਸ ਆਦਿ ਚੀਜ਼ਾਂ ਦੇ ਮੁੱਲ ਤੇਜ਼ੀ ਨਾਲ ਵਧ ਰਹੇ ਹਨ ਜਾਂ ਵਧਾਏ ਜਾ ਰਹੇ ਹਨ ਜੋ ਕਿ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੁੰਦੀ ਜਾ ਰਹੀ ਹੈ।
ਹਰ ਵਰਗ ਦੇ ਲੋਕਾਂ ਲਈ ਹੀ ਇਨ੍ਹਾਂ ਵਧੇ ਰੇਟਾਂ ਦਾ ਆਰਥਿਕ ਤੌਰ 'ਤੇ ਬੋਝ ਚੁੱਕਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਸੋ, ਜਿਥੇ ਸਾਡੀ ਕੇਂਦਰ ਸਰਕਾਰ ਨੂੰ ਦੇਸ਼ ਦੇ ਲੋਕਾਂ ਦਾ ਖਿਆਲ ਰੱਖਦੇ ਹੋਏ ਹਾਲ ਹੀ 'ਚ ਵਧਾਈਆਂ ਰਸੋਈ ਗੈਸ ਦੀਆਂ ਕੀਮਤਾਂ ਤੁਰੰਤ ਵਾਪਸ ਲੈਣੀਆਂ ਚਾਹੀਦੀਆਂ ਹਨ, ਉਥੇ ਸਾਨੂੰ ਸਭ ਲੋਕਾਂ ਨੂੰ ਵੀ ਇਕ ਮੁੱਠ ਹੋ ਕੇ ਸਿਰਫ ਰਸੋਈ ਗੈਸ ਸਿਲੰਡਰ ਹੀ ਨਹੀਂ, ਸਗੋਂ ਅਮਰ ਵੇਲ ਵਾਂਗ ਚਾਰੇ ਪਾਸਿਉਂ ਵਧ-ਫੁੱਲ ਰਹੀ ਮਹਿੰਗਾਈ ਦੇ ਵਿਰੁੱਧ ਲਾਮਬੰਦ ਹੋਣਾ ਚਾਹੀਦਾ ਹੈ |
-
bikram-singh-majithia punjab-vidhan-sabha price-hike petrol-diesel-price bail-gadi protest-in-different-way
Advertisment

Stay updated with the latest news headlines.

Follow us:
Advertisment