Tue, Apr 23, 2024
Whatsapp

ਪੰਚਕੂਲਾ : ਹੰਦਵਾੜਾ ਮੁਕਾਬਲੇ 'ਚ ਸ਼ਹੀਦ ਮੇਜਰ ਅਨੁਜ ਸੂਦ ਦਾਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

Written by  Shanker Badra -- May 05th 2020 07:28 PM
ਪੰਚਕੂਲਾ : ਹੰਦਵਾੜਾ ਮੁਕਾਬਲੇ 'ਚ ਸ਼ਹੀਦ ਮੇਜਰ ਅਨੁਜ ਸੂਦ ਦਾਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

ਪੰਚਕੂਲਾ : ਹੰਦਵਾੜਾ ਮੁਕਾਬਲੇ 'ਚ ਸ਼ਹੀਦ ਮੇਜਰ ਅਨੁਜ ਸੂਦ ਦਾਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

ਪੰਚਕੂਲਾ : ਹੰਦਵਾੜਾ ਮੁਕਾਬਲੇ 'ਚ ਸ਼ਹੀਦ ਮੇਜਰ ਅਨੁਜ ਸੂਦ ਦਾਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ:ਪੰਚਕੂਲਾ :ਜੰਮੂ-ਕਸ਼ਮੀਰ ਦੇ ਹੰਦਵਾੜਾ ਵਿੱਚ ਸ਼ਹੀਦ ਹੋਏ ਮੇਜਰ ਅਨੁਜ ਸੂਦ ਦਾ ਅੱਜ ਪੂਰੇ ਸੈਨਿਕ ਸਨਮਾਨਾਂ ਨਾਲ ਪੰਚਕੂਲਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਹੈ। ਮੇਜਰ ਅਨੁਜ ਸੂਦ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਵਿਖੇ ਸ਼ਨਿੱਚਰਵਾਰ ਰਾਤ ਨੂੰ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ 5 ਸੁਰੱਖਿਆ ਜਵਾਨਾਂ ਵਿੱਚ ਸ਼ਾਮਲ ਸਨ। ਉਨ੍ਹਾਂ ਦੀ ਤਿਰੰਗੇ ਵਿੱਚ ਲਿਪਟੀ ਮ੍ਰਿਤਕ ਦੇਹ ਨੂੰ ਸ਼੍ਰੀਨਗਰ ਤੋਂ ਪੰਚਕੂਲਾ ਸਥਿਤ ਉਨ੍ਹਾਂ ਦੇ ਘਰ ਲਿਆਂਦਾ ਗਿਆ ਸੀ।ਜਿੱਥੇ ਅੰਤਿਮ ਸਸਕਾਰ ਤੋਂ ਪਹਿਲਾਂ ਸ਼ਹੀਦ ਮੇਜਰ ਦੀ ਮ੍ਰਿਤਕ ਦੇਹ ਉੱਤੇ ਫੌਜ ਦੇ ਸੇਵਾਦਾਰ ਅਤੇ ਸੇਵਾਮੁਕਤ ਅਧਿਕਾਰੀਆਂ ਨੇ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਮਨੀਮਾਜਰਾ ਦੇ ਸ਼ਮਸ਼ਾਨਘਾਟ ਵਿਖੇ ਲਿਜਾਇਆ ਗਿਆ। ਇਸ ਦੌਰਾਨ ਮੇਜਰ ਸੂਦ ਦੀ ਪਤਨੀ, ਪਿਤਾ, ਭੈਣ ਸਣੇ ਕਈ ਸੀਨੀਅਰ ਆਰਮੀ ਅਧਿਕਾਰੀ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਉਸ ਦੀ ਭੈਣ ਹਰਸ਼ਿਤਾ ਵੀ ਫੌਜ ਵਿੱਚ ਇੱਕ ਅਧਿਕਾਰੀ ਹੈ। ਸ਼ਹੀਦ ਜਵਾਨ ਨੂੰਸਰਕਾਰੀ ਸਨਮਾਨਾਂ ਨਾਲ ਬੂੰਦਕਾਂ ਦੀ ਸਲਾਮੀ ਦਿੱਤੀ ਗਈ ਅਤੇ ਉਸ ਦੇ ਪਿਤਾ ਨੇ ਚਿਖਾ ਨੂੰ ਅਗਨੀ ਦਿੱਤੀ। -PTCNews


Top News view more...

Latest News view more...