ਮਨੋਰੰਜਨ ਜਗਤ

ਰਣਬੀਰ ਅਤੇ ਸ਼ਰਧਾ ਦੀ ਆਉਣ ਵਾਲੀ ਫਿਲਮ ਦੇ ਸੈੱਟ 'ਤੇ ਵੱਡਾ ਹਾਦਸਾ, ਨਿਰਮਾਤਾਵਾਂ ਨੂੰ ਭਾਰੀ ਨੁਕਸਾਨ

By Jasmeet Singh -- July 30, 2022 2:22 pm -- Updated:July 30, 2022 2:27 pm

ਮਨੋਰੰਜਨ ਜਗਤ: ਹਾਲ ਹੀ 'ਚ ਮੁੰਬਈ 'ਚ ਫਿਲਮ ਦੇ ਦੋ ਸੈੱਟਾਂ ਨੂੰ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਉਪਨਗਰ ਅੰਧੇਰੀ ਵੈਸਟ 'ਚ ਚਿਤਰਕੂਟ ਮੈਦਾਨ 'ਤੇ ਸਥਿਤ ਸੈੱਟ 'ਤੇ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਅੱਠ ਫਾਇਰ ਇੰਜਣਾਂ, ਪੰਜ ਵਾਟਰ ਜੈੱਟੀਆਂ ਅਤੇ ਹੋਰ ਉਪਕਰਨਾਂ ਦੀ ਮਦਦ ਨਾਲ ਪੰਜ ਘੰਟਿਆਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ, ਜਿਸ ਵਿੱਚ ਇੱਕ 32 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਅੱਗ ਲੱਗਣ ਕਾਰਨ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ।


ਅੱਗ ਇੱਕ ਅਸਥਾਈ ਪੰਡਾਲ ਵਿੱਚ ਲੱਗੀ ਜਿੱਥੇ ਲੱਕੜ ਦਾ ਕੁਝ ਸਾਮਾਨ ਰੱਖਿਆ ਹੋਇਆ ਸੀ। ਹਾਲਾਂਕਿ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਫਿਲਮ ਨਿਰਮਾਤਾ ਬੋਨੀ ਕਪੂਰ ਜੋ ਲਵ ਰੰਜਨ ਦੀ ਇਸ ਹੁਣ ਤੱਕ ਬੇਨਾਮ ਫਿਲਮ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੇ ਹਨ, ਨੇ ਸ਼ੁੱਕਰਵਾਰ ਨੂੰ ਬੰਬੇ ਟਾਈਮਜ਼ ਨੂੰ ਖੁਲਾਸਾ ਕੀਤਾ ਸੀ ਕਿ ਜਦੋਂ ਅੱਗ ਲੱਗੀ ਤਾਂ ਸੈੱਟ 'ਤੇ ਸਿਰਫ ਲਾਈਟਿੰਗ ਦਾ ਕੰਮ ਚੱਲ ਰਿਹਾ ਸੀ।

ਈ-ਟਾਈਮਜ਼ ਦੀ ਇੱਕ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਧਰਮਿੰਦਰ ਦਾ ਪੋਤਾ ਅਤੇ ਸੰਨੀ ਦਿਓਲ ਦਾ ਛੋਟਾ ਬੇਟਾ ਰਾਜਵੀਰ, ਜੋ ਰਾਜਸ਼੍ਰੀ ਪ੍ਰੋਡਕਸ਼ਨ ਦੁਆਰਾ ਇੱਕ ਫਿਲਮ ਵਿੱਚ ਆਪਣਾ ਬਾਲੀਵੁੱਡ ਡੈਬਿਊ ਕਰਨ ਦੀ ਤਿਆਰੀ ਕਰ ਰਿਹਾ ਹੈ, ਵੀ ਆਪਣੀ ਵੱਖਰੀ ਫਿਲਮ ਦੀ ਸ਼ੂਟ 'ਤੇ ਮੌਜੂਦ ਸੀ, ਜਦੋਂ ਸੈੱਟ ਉੱਤੇ ਅੱਗ ਲੱਗ ਗਈ ਅਤੇ ਨਾਲਦੇ ਸੈੱਟ ਨੂੰ ਵੀ ਨੁਕਸਾਨ ਪਹੁੰਚਿਆ।


-PTC News

  • Share