ਦਿੱਲੀ ਪੁਲਿਸ ਨੇ ਨਾਕਾਮ ਕੀਤਾ ਅੱਤਵਾਦੀਆਂ ਦਾ ਵੱਡਾ ਮਨਸੂਬਾ,ਜੈਸ਼ ਦੇ 2 ਅੱਤਵਾਦੀ ਕੀਤੇ ਕਾਬੂ

By Jagroop Kaur - November 17, 2020 10:11 am

ਦਿੱਲੀ : ਦੇਸ਼ ਵਿਚ ਇਕ ਵਾਰ ਫਿਰ ਤੋਂ ਅੱਤਵਾਦ ਆਪਣੇ ਪੈਰ ਪ੍ਸਾਰਨ ਦੀ ਤਾਕ ਵਿਚ ਹੈ , ਪਰ ਇਸ ਨੂੰ ਨਾਕਾਮਯਾਬ ਕਰਨ ਲਈ ਪੁਲਿਸ ਅਤੇ ਫੌਜ ਦਲ ਵੀ ਤਿਆਰ ਹੈ , ਇਸ ਨੂੰ ਹੀ ਸਿਰੇ ਚਾੜਦੇ ਹੋਏ ,ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਇੱਕ ਵੱਡੇ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਅਤੇ ਸੋਮਵਾਰ (16 ਨਵੰਬਰ) ਨੂੰ ਰਾਸ਼ਟਰੀ ਰਾਜਧਾਨੀ ਵਿੱਚ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਫੜੇ ਗਏ ਦੋਵੇਂ ਅੱਤਵਾਦੀਆਂ ਤੋਂ ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Delhi Police detain 12 suspected Jaish-e-Mohammed terrorists in overnight raids | India News,The Indian Express

ਖਬਰਾਂ ਅਨੁਸਾਰ ਅੱਤਵਾਦੀਆਂ ਨੂੰ ਦਿੱਲੀ ਦੇ ਸਰਾਏ ਕਾਲੇ ਖਾਨ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ 2 ਅਰਧ-ਆਟੋਮੈਟਿਕ ਪਿਸਤੌਲ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਅੱਤਵਾਦੀ, ਦੋਵੇਂ ਜੰਮੂ-ਕਸ਼ਮੀਰ ਦੇ ਵਸਨੀਕ ਅਤੇ ਉਨ੍ਹਾਂ ਦੇ 20 ਵਿਆਂ ਦੇ ਸ਼ੁਰੂ ਵਿੱਚ, ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸਮੂਹ ਨਾਲ ਜੁੜੇ ਹੋਏ ਹਨ। ਇਨ੍ਹਾਂ ਦੀ ਪਛਾਣ ਅਬਦੁੱਲ ਲਤੀਫ਼ ਮੀਰ ਅਤੇ ਮੁਹੰਮਦ ਅਸ਼ਰਫ ਵਜੋਂ ਹੋਈ ਹੈ।Delhi Police arrests Jaish terrorist who was in touch with Pulwama mastermind - India News

ਦਿੱਲੀ ਪੁਲਿਸ ਅਧਿਕਾਰੀਆਂ ਅਨੁਸਾਰ, ਸੋਮਵਾਰ ਰਾਤ 10.15 ਵਜੇ ਦੇ ਕਰੀਬ ਸਰਾਏ ਕਾਲੇ ਖਾਨ ਵਿੱਚ ਮਿਲੇਨੀਅਮ ਪਾਰਕ ਦੇ ਕੋਲ ਇੱਕ ਜਾਲ ਵਿਛਾਇਆ ਗਿਆ ਅਤੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਪੁਲਿਸ ਜੈਸ਼ ਦੇ ਅੱਤਵਾਦੀਆਂ ਦੀ ਗ੍ਰਿਫਤਾਰੀ ਦੇ ਸਬੰਧ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਕਈ ਹੋਰ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।

adv-img
adv-img