Advertisment

ਮਲੇਸ਼ੀਆ: ਪੰਜਾਬੀ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ, ਹਾਲਾਤ ਗੰਭੀਰ

author-image
Jashan A
Updated On
New Update
ਮਲੇਸ਼ੀਆ: ਪੰਜਾਬੀ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ, ਹਾਲਾਤ ਗੰਭੀਰ
Advertisment
ਮਲੇਸ਼ੀਆ: ਪੰਜਾਬੀ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ, ਹਾਲਾਤ ਗੰਭੀਰ,ਮੋਗਾ: ਮਲੇਸ਼ੀਆ ਮਲੇਸ਼ੀਆ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਕਿ ਸੜਕ ਹਾਦਸੇ ਦੌਰਾਨ ਇੱਕ ਪੰਜਾਬੀ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਿਸ ਦੀ ਹਾਲਤ ਕਾਫ਼ੀ ਗੰਭੀਰ ਹੈ ਤੇ ਹਸਪਤਾਲ 'ਚ ਕੋਮਾ 'ਚ ਜੇਰੇ ਇਲਾਜ ਹੈ। Road Accident ਜ਼ਖਮੀ ਨੌਜਵਾਨ ਦੀ ਪਹਿਚਾਣ ਜੁਗਰਾਜ ਸਿੰਘ ਵਾਸੀ ਫਤਹਿਗੜ੍ਹ ਪੰਜਤੂਰ, ਤਹਿਸੀਲ ਧਰਮਕੋਟ, ਜਿਲ੍ਹਾ ਮੋਗਾ ਵਜੋਂ ਹੋਈ ਹੈ। ਮਲੇਸ਼ੀਆ ਤੋਂ ਜਾਣਕਾਰੀ ਦਿੰਦਿਆਂ ਸਾਡੇ ਸਹਿਯੋਗੀ ਪਤਰਸ ਮਸੀਹ ਨੇ ਦੱਸਿਆ ਕਿ ਇਹ ਹਾਦਸਾ ਸ਼ਾਹ ਆਲਮ ਸ਼ਹਿਰ 'ਚ ਵਾਪਰਿਆ ਹੈ। ਹੋਰ ਪੜ੍ਹੋ: ਜਰਮਨ 'ਚ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ Road Accident ਉਹਨਾਂ ਦੱਸਿਆ ਕਿ ਇੱਕ ਨੌਜਵਾਨ ਸਾਈਕਲ 'ਤੇ ਜਾ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ ਹੈ। ਮਿਲੀ ਜਾਣਕਾਰੀ ਮੁਬਾਕ ਕੁਝ ਮਹੀਨੇ ਪਹਿਲਾ ਹੀ ਜੁਗਰਾਜ ਰੁਜ਼ਗਾਰ ਦੀ ਭਾਲ 'ਚ ਮਲੇਸ਼ੀਆ ਆਇਆ ਸੀ। -PTC News-
road-accident punjabi-news malaysia serious-condition
Advertisment

Stay updated with the latest news headlines.

Follow us:
Advertisment