ਕੋਰੋਨਾ ਤੋਂ ਨਹੀਂ ਬਚ ਸਕੇ ਮਲੇਸ਼ੀਆ ਦੇ ਰਾਜਾ-ਰਾਣੀ, ਰਾਜ ਮਹਿਲ ਦੇ 7 ਕਰਮਚਾਰੀ ਕੋਰੋਨਾ ਨਾਲ ਪੀੜਤ

Malaysia's king and queen are under quarantine after seven ‘Raj Mahal’ palace staff test positive for coronavirus
ਕੋਰੋਨਾ ਤੋਂ ਨਹੀਂ ਬਚ ਸਕੇ ਮਲੇਸ਼ੀਆ ਦੇ ਰਾਜਾ-ਰਾਣੀ, ਰਾਜ ਮਹਿਲ ਦੇ 7 ਕਰਮਚਾਰੀ ਕੋਰੋਨਾ ਨਾਲ ਪੀੜਤ

ਕੋਰੋਨਾ ਤੋਂ ਨਹੀਂ ਬਚ ਸਕੇ ਮਲੇਸ਼ੀਆ ਦੇ ਰਾਜਾ-ਰਾਣੀ, ਰਾਜ ਮਹਿਲ ਦੇ 7 ਕਰਮਚਾਰੀ ਕੋਰੋਨਾ ਨਾਲ ਪੀੜਤ:ਕੁਆਲਾਲੰਪੁਰ : ਮਲੇਸ਼ੀਆ ਦੇ ਰਾਜਾ ਦੇ ਮਹਿਲ ਦੇ 7 ਕਰਮਚਾਰੀਆਂ ਵਿਚ ਕੋਰੋਨਾ ਵਾਇਰਸ ਪਾਏ ਜਾਣ ਤੋਂ ਬਾਅਦ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਅਤੇ ਉਸ ਦੀ ਪਤਨੀ ਤੁੰਕੂ ਅਜੀਜਾ ਅਮੀਨਾ ਮੈਮੂਨਾ ਇਸਕਂਦਰਿਯਾ ਨੇ ਆਪਣੇ ਆਪ ਨੂੰ ਵੱਖ ਕਰਨ ਦਾ ਫ਼ੈਸਲਾ ਕੀਤਾ ਹੈ।

ਮਹਿਲ ਨੇ ਵੀਰਵਾਰ ਨੂੰ ਕਿਹਾ ਕਿ ਸੱਤ ਕਰਮਚਾਰੀਆਂ ਨੂੰ ਮੰਗਲਵਾਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਸਿਹਤ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਵਾਇਰਸ ਕਿਸ ਸਰੋਤ ਤੋਂ ਫੈਲਿਆ ਹੈ। ਉਸ ਨੇ ਦੱਸਿਆ ਕਿ ਦੇਸ਼ ਦੇ ਰਾਜਾ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਅਤੇ ਰਾਣੀ ਦੀ ਵੀ ਜਾਂਚ ਕੀਤੀ ਗਈ ਹੈ ਅਤੇ ਦੋਵਾਂ ਨੂੰ ਕੋਈ ਲਾਗ ਨਹੀਂ ਪਾਇਆ ਗਿਆ ਹੈ।

ਮਹਿਲ ਨੇ ਕਿਹਾ ਕਿ ਸ਼ਾਹੀ ਜੋੜੇ ਨੇ ਬੁੱਧਵਾਰ ਤੋਂ ਆਪਣੇ ਆਪ ਨੂੰ ਵੱਖ ਕਰਨ ਦਾ ਫ਼ੈਸਲਾ ਕੀਤਾ ਹੈ। ਮਹਿਲ ਨੂੰ ਇਨਫੈਕਸ਼ਨ ਮੁਕਤ ਕੀਤਾ ਜਾਵੇਗਾ। ਮਲੇਸ਼ੀਆ ਵਿੱਚ ਇਸ ਲਾਗ ਕਾਰਨ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁੱਲ 1,796 ਲੋਕ ਇਸ ਤੋਂ ਪੀੜਤ ਹਨ। ਦੇਸ਼ ਵਿੱਚ 14 ਅਪ੍ਰੈਲ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ।

ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਕਾਰਨ ਕਈ ਭਾਰਤੀ ਵਿਦੇਸ਼ਾਂ ਵਿਚ ਫਸੇ ਹੋਏ ਹਨ। ਮਲੇਸ਼ੀਆ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਸਥਾਨਕ ਐਨ.ਜੀ.ਓਜ਼ ਅਤੇ ਕਮਿਊਨਿਟੀ ਸੰਸਥਾਵਾਂ ਦੀ ਸਹਾਇਤਾ ਨਾਲ ਉਥੇ ਫਸੇ ਸੈਂਕੜੇ ਭਾਰਤੀਆਂ ਲਈ ਹੋਸਟਲ ਅਤੇ ਹੋਟਲ ਦਾ ਪ੍ਰਬੰਧ ਕੀਤਾ ਹੈ।
-PTCNews