Sat, Apr 20, 2024
Whatsapp

ਵਿਆਹ ਵਾਲੇ ਦਿਨ ਕੁੜੀ ਨੇ ਮੁੰਡੇ ਤੋਂ ਮੰਗਿਆ ਕੁੱਝ ਅਨੋਖਾ ,ਦੇਖੋ ਵੀਡੀਓ

Written by  Shanker Badra -- October 16th 2018 05:57 PM
ਵਿਆਹ ਵਾਲੇ ਦਿਨ ਕੁੜੀ ਨੇ ਮੁੰਡੇ ਤੋਂ ਮੰਗਿਆ ਕੁੱਝ ਅਨੋਖਾ ,ਦੇਖੋ ਵੀਡੀਓ

ਵਿਆਹ ਵਾਲੇ ਦਿਨ ਕੁੜੀ ਨੇ ਮੁੰਡੇ ਤੋਂ ਮੰਗਿਆ ਕੁੱਝ ਅਨੋਖਾ ,ਦੇਖੋ ਵੀਡੀਓ

ਵਿਆਹ ਵਾਲੇ ਦਿਨ ਕੁੜੀ ਨੇ ਮੁੰਡੇ ਤੋਂ ਮੰਗਿਆ ਕੁੱਝ ਅਨੋਖਾ ,ਦੇਖੋ ਵੀਡੀਓ:ਅੱਜ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਜਿਸ ਵਿੱਚ ਇੱਕ ਕੁੜੀ ਨੇ ਵਿਆਹ ਵਾਲੇ ਦਿਨ ਮੁੰਡੇ ਤੋਂ ਕੁੱਝ ਅਨੋਖਾ ਮੰਗਿਆ ਹੈ।ਜਿਸ ਨੂੰ ਮੁੰਡੇ ਨੇ ਵੀ ਇਨਕਾਰ ਨਹੀਂ ਕੀਤਾ ਸਗੋਂ ਮੁੰਡਾ ਵੀ ਝੱਟਪਟ ਸਹਿਮਤ ਹੋ ਗਿਆ।ਇੱਕ ਪੰਜਾਬੀ ਵਿਆਹ ਵਿੱਚ ਨਵਾਂ ਵਿਆਹਿਆ ਜੋੜਾ ਖੂਨ ਦਾਨ ਕਰ ਰਿਹਾ ਹੈ।ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪੰਜਾਬ ਵਿੱਚ ਵਿਆਹ-ਸ਼ਾਦੀਆਂ 'ਤੇ ਕੀਤੇ ਜਾਂਦੇ ਖਰਚੇ ਅਤੇ ਤੜਕ-ਭੜਕ ਇੱਕ ਵੱਡੀ ਬੁਰਾਈ ਦਾ ਰੂਪ ਧਾਰ ਗਈ ਹੈ ਅਤੇ ਇਸ ਬੁਰਾਈ ਦੇ ਚੱਲਦਿਆਂ ਆਮ ਲੋਕਾਂ ਲਈ ਵਿਆਹ ਕਰਨੇ ਇੱਕ ਵੱਡੀ ਚੁਣੌਤੀ ਬਣ ਗਏ ਸਨ।ਅਸੀਂ ਅਕਸਰ ਹੀ ਵਿਆਹਾਂ ਵਿੱਚ ਬੈਂਡ ਬਾਜੇ-ਢੋਲ ਨਗਾੜੇ ਅਸੀਂ ਅਕਸਰ ਹੀ ਦੇਖਦੇ ਹਾਂ।ਵਿਆਹ ਵਿੱਚ ਲਾੜਾ -ਲਾੜੀ ਦਾ ਪਰਿਵਾਰ ਆਪਣੀ ਹੈਸੀਅਤ ਤੋਂ ਵੱਧ ਕੇ ਖਰਚਾ ਕਰਦਾ ਹੈ ਅਤੇ ਵੱਡੇ ਤੋਂ ਵੱਡੇ ਗਾਇਕ ਬੁਲਾਉਂਦੇ ਹਨ ਅਤੇ ਰੱਜ ਕੇ ਪੈਸਾ ਖਰਚ ਕਰਦੇ ਹਨ। ਮਲੇਰਕੋਟਲਾ ਦੇ ਕੁੱਪ ਕਲਾਂ 'ਚ ਹੋਏ ਇੱਕ ਅਨੋਖੇ ਵਿਆਹ ਦੀਆਂ ਇਲਾਕੇ ਵਿੱਚ ਚਰਚਾ ਹਨ।ਇਹ ਚਰਚਾ ਇਸ ਕਰਕੇ ਹੈ ਕਿਉਂਕਿ ਵਿਆਹ ਵਾਲੀ ਸਟੇਜ਼ ਤੇ ਗਾਉਣ ਬਜਾਉਣ ਦੀ ਬਜਾਏ ਖੂਨ ਦਾਨ ਕੈਂਪ ਲਗਾਇਆ ਗਿਆ ਹੈ।ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ। ਇਸ ਦੌਰਾਨ ਵਿਆਹ ਵਾਲੇ ਮੁੰਡੇ ਨੇ ਕਿਹਾ ਕਿ ਉਹ ਆਪਣੇ ਇਸ ਖੁਸ਼ੀ ਦੇ ਦਿਨ ਇਸ ਤਰ੍ਹਾਂ ਦਾ ਖੂਨ ਦਿਨ ਕੈਂਪ ਲਗਾਉਣਾ ਚਾਹੁੰਦੇ ਸੀ।ਇਸ ਦੇ ਨਾਲ ਹੀ ਵਿਆਹ ਵਾਲੀ ਕੁੜੀ ਨੇ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੈ ਕਿ ਉਸਦਾ ਵਿਆਹ ਇੱਕ ਅਨੋਖੇ ਤਰੀਕੇ ਨਾਲ ਹੋਇਆ ਹੈ ,ਜੋ ਲੋਕਾਂ ਲਈ ਇੱਕ ਮਿਸਾਲ ਬਣਿਆ ਹੈ। https://www.facebook.com/ptcnewsonline/videos/240884899924992/ -PTCNews


Top News view more...

Latest News view more...