ਸ਼ਰਮਨਾਕ !! ਲੁਧਿਆਣਾ ਤੋਂ ਬਾਅਦ ਹੁਣ ਮਲੇਰਕੋਟਲਾ ‘ਚ ਨਾਬਾਲਿਗਾ ਨਾਲ 3 ਜਣਿਆਂ ਨੇ ਕੀਤਾ ਜਬਰ ਜਨਾਹ, ਚੜ੍ਹੇ ਪੁਲਿਸ ਅੜਿੱਕੇ

rape
ਸ਼ਰਮਨਾਕ !! ਲੁਧਿਆਣਾ ਤੋਂ ਬਾਅਦ ਹੁਣ ਮਲੇਰਕੋਟਲਾ 'ਚ ਨਾਬਾਲਿਗਾ ਨਾਲ 3 ਜਣਿਆਂ ਨੇ ਕੀਤਾ ਜਬਰ ਜਨਾਹ, ਚੜ੍ਹੇ ਪੁਲਿਸ ਅੜਿੱਕੇ

ਸ਼ਰਮਨਾਕ !! ਲੁਧਿਆਣਾ ਤੋਂ ਬਾਅਦ ਹੁਣ ਮਲੇਰਕੋਟਲਾ ‘ਚ ਨਾਬਾਲਿਗਾ ਨਾਲ 3 ਜਣਿਆਂ ਨੇ ਕੀਤਾ ਜਬਰ ਜਨਾਹ, ਚੜ੍ਹੇ ਪੁਲਿਸ ਅੜਿੱਕੇ,ਮਲੇਰਕੋਟਲਾ: ਆਏ ਦਿਨ ਲੜਕੀਆਂ ਨਾਲ ਰੇਪ ਦੀਆ ਘਟਨਾਵਾਂ ਰੁਕਣ ਦਾ ਨਾਮ ਨਹੀ ਲੈ ਰਹੀਆਂ ਭਾਵੇ ਕਿ ਅਜੇ ਲੁਧਿਆਣਾ ਜਿਲ੍ਹੇ ਚ ਹੋਏ ਗੈਂਗਰੇਪ ਦੀ ਘਟਨਾ ਦੀ ਖਬਰ ਠੰਡੀ ਵੀ ਨਹੀ ਸੀ ਹੋਈ ਕਿ ਤਾਜ਼ਾ ਮਾਮਲਾ ਮਲੇਰਕੋਟਲਾ ਦੇ ਨਜਦੀਕ ਕਸਬਾ ਸਦੌੜ ਦੇ ਪਿੰਡ ਮਹੋਲੀ ਕਲਾਂ ਵਿਖੇ ਤਿੰਨ ਜਣਿਆਂ ਨੇ ਇੱਕ ਨਬਾਲਿਗ ਲੜਕੀ ਨਾਲ ਜਬਰ ਜਨਾਹ ਕੀਤਾ।

rape
ਸ਼ਰਮਨਾਕ !! ਲੁਧਿਆਣਾ ਤੋਂ ਬਾਅਦ ਹੁਣ ਮਲੇਰਕੋਟਲਾ ‘ਚ ਨਾਬਾਲਿਗਾ ਨਾਲ 3 ਜਣਿਆਂ ਨੇ ਕੀਤਾ ਜਬਰ ਜਨਾਹ, ਚੜ੍ਹੇ ਪੁਲਿਸ ਅੜਿੱਕੇ

ਜਿਸ ਤੋ ਬਆਦ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿੱਖੇ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਤੇ ਅਰੋਪੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਥਾਣਾ ਸੰਦੌੜ ਦੇ ਸੁਖਮਿੰਦਰ ਸਿੰਘ ਨੇ ਏ.ਐਸ.ਆਈ ਨੇ ਜਾਣਕਾਰੀ ਦਿੱਤੀ ਕਿ ਇੱਕ ਨਬਾਲਿਗ ਲੜਕੀ ਨਾਲ ਤਿੰਨ ਜਣਿਆਂਨੇ ਪਿੰਡ ਦੀ ਗਲੀ ਚੋਂ ਚੁੱਕ ਕੇ ਇੱਕ ਨੋਜਵਾਨ ਦੇ ਘਰ ਲੈ ਗਏ ਅਤੇ ਤਿੰਨਾਂ ਨੇ ਗੈਂਗਰੇਪ ਕੀਤਾ।

rape
ਸ਼ਰਮਨਾਕ !! ਲੁਧਿਆਣਾ ਤੋਂ ਬਾਅਦ ਹੁਣ ਮਲੇਰਕੋਟਲਾ ‘ਚ ਨਾਬਾਲਿਗਾ ਨਾਲ 3 ਜਣਿਆਂ ਨੇ ਕੀਤਾ ਜਬਰ ਜਨਾਹ, ਚੜ੍ਹੇ ਪੁਲਿਸ ਅੜਿੱਕੇ

ਉਧਰ ਇਸ ਮੋਕੇ ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ਨੇ ਦੱਸਿਆ ਕਿ ਪੁਲਿਸ ਵੱਲੋ ਇੱਕ ਲੜਕੀ ਨੂੰ ਉਨਾਂ ਕੋਲ ਲੈ ਕੇ ਆਇਆ ਗਿਆ ਜਿਸ ਦਾ ਮੈਡੀਕਲ ਕੀਤਾ ਜਾ ਰਿਹਾ ਹੈ ਜੋ ਰਿਪੋਰਟ ਆਵੇਗੀ ਉਸ ਸਬੰਧੀ ਅਧਿਕਾਰੀ ਕੋਲ ਭੇਜ ਦਿੱਤੀ ਜਾਵੇਗੀ।

-PTC News