Advertisment

ਮਲੇਰਕੋਟਲਾ 'ਚ ਵੱਡੀ ਵਾਰਦਾਤ, ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ਦਾ ਗੋਲੀਆਂ ਮਾਰ ਕੇ ਕਤਲ

author-image
Jashan A
Updated On
New Update
ਮਲੇਰਕੋਟਲਾ 'ਚ ਵੱਡੀ ਵਾਰਦਾਤ, ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ਦਾ ਗੋਲੀਆਂ ਮਾਰ ਕੇ ਕਤਲ
Advertisment
ਮਲੇਰਕੋਟਲਾ 'ਚ ਵੱਡੀ ਵਾਰਦਾਤ, ਗੈਂਗਸਟਰ ਅਬਦੁਲ ਰਸ਼ੀਦ ਘੁੱਦੂ ਦਾ ਗੋਲੀਆਂ ਮਾਰ ਕੇ ਕਤਲ,ਮਲੇਰਕੋਟਲਾ: ਮਲੇਰਕੋਟਲਾ 'ਚ ਬੀਤੀ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਮੈਰਿਜ ਪੈਲੇਸ 'ਚ ਇਕ ਪਰਿਵਾਰ ਖੁਸ਼ੀਆਂ ਮਨਾ ਰਿਹਾ ਸੀ ਤੇ ਇਹ ਖੁਸ਼ੀਆਂ ਵਾਲਾ ਮਾਹੌਲ ਇਕ ਦਮ ਮਾਤਮ ਵਿਚ ਤਬਦੀਲ ਹੋ ਗਿਆ। ਦਰਅਸਲ, ਵਿਆਹ ਵਿੱਚ ਕੁਝ ਅਗਿਆਤ ਵਿਅਕਤੀਆਂ ਵਲੋਂ ਵਿਆਹ ਵਾਲੇ ਲਾੜੇ ਦੇ ਭਰਾ ਅਬਦੁਲ ਰਸ਼ੀਦ ਉਰਫ ਘੁੱਦੁ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੌਰਾਨ ਉਸ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ। ਹੋਰ ਪੜ੍ਹੋ: ਅੰਪਾਇਰ ਨੇ ਆਊਟ ਨਹੀਂ ਦਿੱਤਾ ਤਾਂ ਬੱਚਿਆਂ ਵਾਂਗ ਰੋਣ ਲੱਗਾ ਇਹ ਮਸ਼ਹੂਰ ਖਿਡਾਰੀ, ਤੁਸੀਂ ਵੀ ਦੇਖੋ ਵੀਡੀਓ ਹਮਲਾਵਰ ਘੁੱਦੂ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ 'ਤੇ ਪੁੱਜ ਗਈ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ। ਦੱਸ ਦੇਈਏ ਕਿ ਮਾਰੇ ਗਏ ਗੈਂਗਸਟਰ ਅਬਦੁਲ ਰਸ਼ੀਦ ਘੁੱਦੂ 'ਤੇ 15 ਮਾਮਲੇ ਦਰਜ ਸਨ। -PTC News-
punjab-news punjabi-news malerkotla gangster-abdul-rashid-ghudu-murder
Advertisment

Stay updated with the latest news headlines.

Follow us:
Advertisment