Sat, Apr 20, 2024
Whatsapp

ਜੱਸੀ ਸਿੱਧੂ ਕਤਲ ਮਾਮਲਾ : ਮੁਲਜ਼ਮ ਮਾਂ ਅਤੇ ਮਾਮੇ ਨੂੰ ਅੱਜ ਦੁਬਾਰਾ ਅਦਾਲਤ 'ਚ ਕੀਤਾ ਜਾਵੇਗਾ ਪੇਸ਼

Written by  Jashan A -- January 29th 2019 10:45 AM -- Updated: January 29th 2019 05:17 PM
ਜੱਸੀ ਸਿੱਧੂ ਕਤਲ ਮਾਮਲਾ : ਮੁਲਜ਼ਮ ਮਾਂ ਅਤੇ ਮਾਮੇ ਨੂੰ ਅੱਜ ਦੁਬਾਰਾ ਅਦਾਲਤ 'ਚ ਕੀਤਾ ਜਾਵੇਗਾ ਪੇਸ਼

ਜੱਸੀ ਸਿੱਧੂ ਕਤਲ ਮਾਮਲਾ : ਮੁਲਜ਼ਮ ਮਾਂ ਅਤੇ ਮਾਮੇ ਨੂੰ ਅੱਜ ਦੁਬਾਰਾ ਅਦਾਲਤ 'ਚ ਕੀਤਾ ਜਾਵੇਗਾ ਪੇਸ਼

ਜੱਸੀ ਸਿੱਧੂ ਕਤਲ ਮਾਮਲਾ : ਮੁਲਜ਼ਮ ਮਾਂ ਅਤੇ ਮਾਮੇ ਨੂੰ ਅੱਜ ਦੁਬਾਰਾ ਅਦਾਲਤ 'ਚ ਕੀਤਾ ਜਾਵੇਗਾ ਪੇਸ਼,ਮਲੇਰਕੋਟਲਾ: ਜੱਸੀ ਸਿੱਧੂ ਆਨਰ ਕਿਲਿੰਗ ਮਾਮਲੇ ‘ਚ ਅੱਜ ਦੋਸ਼ੀਆਂ ਨੂੰ ਦੁਬਾਰਾ ਅੱਜ ਮਲੇਰਕੋਟਲਾ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਜਿਸ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। [caption id="attachment_247676" align="aligncenter" width="300"]jassi sidhu murder case ਜੱਸੀ ਸਿੱਧੂ ਕਤਲ ਮਾਮਲਾ : ਮੁਲਜ਼ਮ ਮਾਂ ਅਤੇ ਮਾਮੇ ਨੂੰ ਅੱਜ ਦੁਬਾਰਾ ਅਦਾਲਤ 'ਚ ਕੀਤਾ ਜਾਵੇਗਾ ਪੇਸ਼[/caption] ਦੱਸ ਦੇਈਏ ਕਿ ਜੱਸੀ ਸਿੱਧੂ ਆਨਰ ਕਿਲਿੰਗ ਮਾਮਲੇ ‘ਚ ਉਸਦੀ ਮੁਲਜ਼ਮ ਮਾਂ ਮਲਕੀਤ ਸਿੱਧੂ ਤੇ ਮਾਮਾ ਸੁਰਜੀਤ ਬਦੇਸ਼ਾ ਨੂੰ ਪਿਛਲੇ ਦਿਨੀਂ ਅਦਾਲਤ ਵੱਲੋਂ 4 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਸੀ। ਜਿਸ ਤੋਂ ਬਾਅਦ ਅੱਜ ਦੁਬਾਰਾ ਇਹਨਾਂ ਦੋਸ਼ੀਆਂ ਦੀ ਮਲੇਰਕੋਟਲਾ ਅਦਾਲਤ 'ਚ ਪੇਸ਼ੀ ਹੋਵੇਗੀ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਜੰਮਪਲ ਜਸਵਿੰਦਰ ਕੌਰ (ਜੱਸੀ) ਸਿੱਧੂ (25) ਵਲੋਂ ਪੰਜਾਬ ‘ਚ ਆ ਕੇ ਆਟੋ ਚਾਲਕ ਸੁਖਵਿੰਦਰ ਸਿੰਘ (ਮਿੱਠੂ) ਸਿੱਧੂ ਨਾਮਕ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਉਣ ਕਾਰਨ ਉਸ ਦੀ ਮਾਂ ਤੇ ਮਾਮਾ ਵੱਲੋਂ ਸੁਪਾਰੀ ਦੇ ਕੇ (8 ਜੂਨ 2000 ਨੂੰ ) ਉਸ ਦਾ ਕਤਲ ਕਰਵਾ ਦਿੱਤਾ ਸੀ। [caption id="attachment_247677" align="aligncenter" width="300"]jassi sidhu murder case ਜੱਸੀ ਸਿੱਧੂ ਕਤਲ ਮਾਮਲਾ : ਮੁਲਜ਼ਮ ਮਾਂ ਅਤੇ ਮਾਮੇ ਨੂੰ ਅੱਜ ਦੁਬਾਰਾ ਅਦਾਲਤ 'ਚ ਕੀਤਾ ਜਾਵੇਗਾ ਪੇਸ਼[/caption] ਇਸ ਮਾਮਲੇ ‘ਚ 3 ਵਿਅਕਤੀ ਦੋਸ਼ੀ ਪਾਏ ਗਏ ਸਨ ਜਦਕਿ ਬੀਬੀ ਸਿੱਧੂ ਤੇ ਬਦੇਸ਼ਾ ਕੈਨੇਡਾ ‘ਚ ਹੋਣ ਕਾਰਨ ਬਚਦੇ ਰਹੇ ਸਨ। -PTC News


Top News view more...

Latest News view more...