ਨੌਜਵਾਨ ਨੂੰ ਪੈਟਰੋਲ ਚੋਰੀ ਕਰਨਾ ਪਿਆ ਮਹਿੰਗਾ, ਗਵਾਉਣੀ ਪਈ ਜਾਨ

petrol
ਨੌਜਵਾਨ ਨੂੰ ਪੈਟਰੋਲ ਚੋਰੀ ਕਰਨਾ ਪਿਆ ਮਹਿੰਗਾ, ਗਵਾਉਣੀ ਪਈ ਜਾਨ

ਨੌਜਵਾਨ ਨੂੰ ਪੈਟਰੋਲ ਚੋਰੀ ਕਰਨਾ ਪਿਆ ਮਹਿੰਗਾ, ਗਵਾਉਣੀ ਪਈ ਜਾਨ,ਮਲੇਰਕੋਟਲਾ: ਮਲੇਰਕੋਟਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਇਹ ਘਟਨਾ ਮਲੇਰਕੋਟਲਾ ਦੀ ਹੈ, ਜਿਥੇ ਇੱਕ ਨੋਜਵਾਨ ਪੈਟਰੋਲ ਚੋਰੀ ਕਰਦਾ ਫੜਿਆ ਗਿਆਂ।ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਉਸ ਦੀ ਕੁੱਟ-ਮਾਰ ਕੀਤੀ ਗਈ।ਕੁਟ ਮਾਰ ਕਾਰਨ ਇਸ ਦੀ ਮੋਤ ਹੋ ਗਈ।

petrol
ਨੌਜਵਾਨ ਨੂੰ ਪੈਟਰੋਲ ਚੋਰੀ ਕਰਨਾ ਪਿਆ ਮਹਿੰਗਾ, ਗਵਾਉਣੀ ਪਈ ਜਾਨ

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਮਲੇਰਕੋਟਲਾ ਦੇ ਈਦਗਾਹ ਰੋੜ ਦੀ ਹੈ। ਮ੍ਰਿਤਕ ਦੀ ਪਹਿਚਾਣ ਮੁਹੰਮਦ ਸਲੀਮ ਉਰਫ ਕਾਲਾ ਵਜੋਂ ਹੋਈ ਹੈ।ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ।

ਮਲੇਰਕੋਟਲਾ ਪੁਲਿਸ ਨੇ ਮ੍ਰਿਤਕ ਦੇ ਭਤੀਜੇ ਮੁਹੰਮਦ ਫਿਰੋਜ ਦੇ ਬਿਆਨਾ ਤੇ ਮੁਹੰਮਦ ਸਲੀਮ ਉਰਫ ਕਾਲਾ ਦੇ ਗੁਅਢੀ ਧਰਮਿੰਦਰ ਸਿੰਘ ਫੋਜੀ ਉਸ ਦੀ ਪਤਨੀ ਸੋਨੀ,ਸਫੀ,ਅਤੇ ਬਾਬਾ ਖਿਲਾਫ ਪਰਚਾ ਦਰਜ ਕਰਕੇ ਇੱਕ ਵਿਅਕਤੀ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

petrol
ਨੌਜਵਾਨ ਨੂੰ ਪੈਟਰੋਲ ਚੋਰੀ ਕਰਨਾ ਪਿਆ ਮਹਿੰਗਾ, ਗਵਾਉਣੀ ਪਈ ਜਾਨ

ਰਜੇਸ ਸਨੇਹੀ ਐਸ.ਐਚ.ਓ ਨੇ ਦੱਸਿਆਂ ਕੇ ਪੈਟਰੋਲ ਕੱਢਣ ਨੂੰ ਲੈ ਕੇ ਹੋਏ ਲੜਾਈ ਝਗੜੇ ਚ ਇੱਕ ਵਿਅਕਤੀ ਦੀ ਮੋਤ ਗਈ ਹੈ।ਇਸ ਦੀ ਲਾਸ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆਂ ਹੈ ।ਇਸ ਸਬੰਧੀ ਪਰਚਾ ਦਰਜ ਕਰ ਲਿਆਂ ਹੈ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆਂ ਹੈ।ਬਾਕੀ ਦੀ ਭਾਲ ਕੀਤੀ ਜਾ ਰਹੀ ਹੈ।

-PTC News