Wed, Apr 24, 2024
Whatsapp

ਮਲੇਰਕੋਟਲਾ :ਅਵਾਰਾ ਪਸ਼ੂਆਂ ਤੋਂ ਦੁਖੀ ਕਿਸਾਨ ਟਰੈਕਟਰ -ਟਰਾਲੀਆਂ ਭਰਕੇ ਪੁੱਜੇ SDM ਦਫ਼ਤਰ , ਲਾਇਆ ਧਰਨਾ

Written by  Shanker Badra -- December 09th 2019 02:19 PM
ਮਲੇਰਕੋਟਲਾ :ਅਵਾਰਾ ਪਸ਼ੂਆਂ ਤੋਂ ਦੁਖੀ ਕਿਸਾਨ ਟਰੈਕਟਰ -ਟਰਾਲੀਆਂ ਭਰਕੇ ਪੁੱਜੇ SDM ਦਫ਼ਤਰ , ਲਾਇਆ ਧਰਨਾ

ਮਲੇਰਕੋਟਲਾ :ਅਵਾਰਾ ਪਸ਼ੂਆਂ ਤੋਂ ਦੁਖੀ ਕਿਸਾਨ ਟਰੈਕਟਰ -ਟਰਾਲੀਆਂ ਭਰਕੇ ਪੁੱਜੇ SDM ਦਫ਼ਤਰ , ਲਾਇਆ ਧਰਨਾ

ਮਲੇਰਕੋਟਲਾ :ਅਵਾਰਾ ਪਸ਼ੂਆਂ ਤੋਂ ਦੁਖੀ ਕਿਸਾਨ ਟਰੈਕਟਰ -ਟਰਾਲੀਆਂ ਭਰਕੇ ਪੁੱਜੇ SDM ਦਫ਼ਤਰ , ਲਾਇਆ ਧਰਨਾ:ਮਲੇਰਕੋਟਲਾ : ਪੰਜਾਬ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਅਵਾਰਾ ਪਸ਼ੂਆਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਇਨ੍ਹਾਂ ਨਾਲ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਅਵਾਰਾ ਪਸ਼ੂਆਂ ਕਾਰਨ ਖੇਤੀ ਦਾ ਉਜਾੜਾ ਹੋ ਰਿਹਾ ਹੈ ਅਤੇ ਜਨ-ਜੀਵਨ ਵਿੱਚ ਖਲਲ ਪੈ ਰਿਹਾ ਹੈ। [caption id="attachment_367715" align="aligncenter" width="300"]Malerkotla: stray cattle Sad Farmers Tractor-trolleys filled SDM office protest ਮਲੇਰਕੋਟਲਾ :ਅਵਾਰਾ ਪਸ਼ੂਆਂ ਤੋਂ ਦੁਖੀ ਕਿਸਾਨ ਟਰੈਕਟਰ -ਟਰਾਲੀਆਂ ਭਰਕੇ ਪੁੱਜੇ SDM ਦਫ਼ਤਰ , ਲਾਇਆ ਧਰਨਾ[/caption] ਪੰਜਾਬ 'ਚ ਕਿਸਾਨਾਂ ਨੂੰ ਫਸਲਾਂ ਦੇ ਸਹੀ ਮੁੱਲ ਨਹੀ ਮਿਲ ਰਹੇ ਅਤੇ ਫ਼ਸਲਾਂ ਖ਼ਰਾਬ ਹੋ ਰਹੀਆ ਹਨ। ਇਸ ਦੇ ਨਾਲ ਹੀ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਗਏ ਹਨ ਪਰ ਹੁਣ ਕਿਸਾਨਾਂ ਨੂੰ ਇੱਕ ਹੋਰ ਮਾਰ ਪੈਣੀ ਸ਼ੁਰੂ ਹੋ ਗਈ ਹੈ। ਇਹ ਮਾਰ ਹੈ ਅਵਾਰਾਂ ਪਸ਼ੂਆਂ ਦੀ, ਜੋ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਕਰ ਰਹੇ ਹਨ। [caption id="attachment_367714" align="aligncenter" width="300"]Malerkotla: stray cattle Sad Farmers Tractor-trolleys filled SDM office protest ਮਲੇਰਕੋਟਲਾ :ਅਵਾਰਾ ਪਸ਼ੂਆਂ ਤੋਂ ਦੁਖੀ ਕਿਸਾਨ ਟਰੈਕਟਰ -ਟਰਾਲੀਆਂ ਭਰਕੇ ਪੁੱਜੇ SDM ਦਫ਼ਤਰ , ਲਾਇਆ ਧਰਨਾ[/caption] ਇਸ ਦੌਰਾਨ ਅਵਾਰਾ ਪਸ਼ੂਆਂ ਤੋਂ ਦੁਖੀ ਲੋਕ ਅਤੇ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਵਾਰਾ ਪਸ਼ੂਆਂ ਦੀਆਂ ਟਰੈਕਟਰ -ਟਰਾਲੀਆਂ ਭਰਕੇ ਐਸ.ਡੀ.ਐਮ.ਦਫਤਰ 'ਚ ਪੁੱਜੇ ਅਤੇ ਦਫਤਰ 'ਚ ਧਰਨਾ ਲਗਾਇਆ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ। [caption id="attachment_367713" align="aligncenter" width="300"]Malerkotla: stray cattle Sad Farmers Tractor-trolleys filled SDM office protest ਮਲੇਰਕੋਟਲਾ :ਅਵਾਰਾ ਪਸ਼ੂਆਂ ਤੋਂ ਦੁਖੀ ਕਿਸਾਨ ਟਰੈਕਟਰ -ਟਰਾਲੀਆਂ ਭਰਕੇ ਪੁੱਜੇ SDM ਦਫ਼ਤਰ , ਲਾਇਆ ਧਰਨਾ[/caption] ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਅਸੀਂ ਅਵਾਰਾ ਪਸ਼ੂਆਂ ਤੋਂ ਬਹੁਤ ਜ਼ਿਆਦਾ ਦੁੱਖੀ ਹੋਏ ਪਏ ਹਾਂ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਨੂੰ ਪੱਕੇ ਤੌਰ 'ਤੇ ਖੇਤਾਂ 'ਚ ਰਖਵਾਲੀ ਕਰਨੀ ਪੈ ਰਹੀ ਹੈ ਅਤੇ ਕਈ ਵਾਰ ਜ਼ਿਆਦਾ ਪਸ਼ੂ ਹੋਣ ਕਾਰਨ ਫ਼ਸਲ ਬਰਬਾਦ ਕਰ ਦਿੰਦੇ ਹਨ। ਜਦੋਂ ਕਿ ਟੈਕਸ ਦੇ ਰੂਪ 'ਚ ਸਾਡੇ ਕੋਲੋਂ ਪੈਸੇ ਸਰਕਾਰ ਲੈ ਰਹੀ ਹੈ। ਸਾਰੇ ਕਿਸਾਨ ਇਨ੍ਹਾਂ ਪਸ਼ੂਆਂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਇਸ ਲਈ ਸਾਨੂੰ ਇਹ ਕਦਮ ਚੁੱਕਣਾ ਪਿਆ ਹੈ। -PTCNews


Top News view more...

Latest News view more...