ਮੁੱਖ ਖਬਰਾਂ

ਜਿਨਸੀ ਸੋਸ਼ਣ ਦੀਆਂ ਦਰਦਨਾਕ ਕਹਾਣੀਆਂ

By Joshi -- October 20, 2017 6:31 pm

ਚੱਲਦੀ ਗੱਡੀ 'ਚ ਉਸਦਾ ਹੱਥ ਮੇਰੀ ਸਕਰਟ 'ਚ ਹੁੰਦਾ ਸੀ....! #MeToo #Metoo

ਸਦੀਆਂ ਤੋਂ ਕਈ ਮਹਿਲਾਵਾਂ ਨਾਲ ਜਿਨਸੀ ਸੋਸ਼ਣ ਹੁੰਦਾ ਆਇਆ ਹੈ ਅਤੇ "ਇੱਜ਼ਤ" ਦੇ ਡਰ ਕਾਰਨ ਉਹਨਾਂ ਨੂੰ ਜ਼ੁਬਾਨ ਤੱਕ ਨਹੀਂ ਖੋਲ੍ਹਣ ਦਿੱਤੀ ਜਾਂਦੀ ਰਹੀ। ਕਦੀ ਡਰ, ਕਦੀ ਖੌਫ ਅਤੇ ਕਦੀ ਬਦਨਾਮੀ, ਇਹਨਾਂ ਗੱਲਾਂ ਦੇ ਚੱਲਦਿਆਂ ਜ਼ੁਬਾਨ ਬੰਦ ਕਰ ਸਹਿਣ ਨੂੰ ਜ਼ਿਆਦਾ ਵਧੀਆ ਮੰਨਿਆ ਜਾਂਦਾ ਰਿਹਾ ਹੈ। ਪਰ, ਹੁਣ ਇਹ ਕੋਹੜ ਰੂਪੀ ਬੀਮਾਰੀ ਸਿਰਫ ਮਹਿਲਾਵਾਂ ਦੀ ਜ਼ਿੰਦਗੀ ਨੂੰ ਹੀ ਨਰਕ ਨਹੀਂ ਬਣਾਇਆ ਬਲਕਿ ਕਈ ਮੁੰਡੇ ਵੀ ਇਸਦਾ ਸ਼ਿਕਾਰ ਹੋਏ ਹਨ।
Mallika Dua: ਚੱਲਦੀ ਗੱਡੀ 'ਚ ਉਸਦਾ ਹੱਥ ਮੇਰੀ ਸਕਰਟ 'ਚ ਹੁੰਦਾ ਸੀ....!ਇਸੇ ਸਿਲਸਲੇ 'ਚ ਸੋਸ਼ਲ ਮੀਡੀਆ 'ਤੇ ਇੱਕ ਕੈਂਪੇਨ ਸ਼ੁਰੂ ਕੀਤਾ ਗਿਆ ਸੀ ਜਿਸਦਾ ਨਾਮ ਸੀ ਮੀ ਟੂ! ਇਸੇ ਦੇ ਚੱਲਦਿਆਂ ਐਕਟਰ-ਕਾਮੇਡਿਅਨ ਮਲਿੱਕਾ ਦੂਆ ਨੇ ਇੰਸਟਾਗਰਾਮ ਉੱਤੇ 7 ਸਾਲ ਦੀ ਉਮਰ ਵਿੱਚ ਆਪਣੇ ਨਾਲ ਹੋਏ ਯੋਨ ਸ਼ੋਸ਼ਣ ਦਾ ਅਨੁਭਵ ਸ਼ੇਅਰ ਕੀਤਾ ਹੈ।

ਉਹਨਾਂ ਕਿਹਾ ਕਿ ਇਹ ਮੇਰੇ ਨਾਲ ਵੀ ਵਾਪਰਿਆ ਹੈ, ਜਦੋਂ ਮੇਰੀ ਮਾਂ ਗੱਡੀ ਚਲਾ ਰਹੀ ਹੁੰਦੀ ਸੀ ਅਤੇ ਉਹ ਪਿੱਛੇ ਦੀ ਸੀਟ ਉੱਤੇ ਬੈਠਾ ਸੀ ਉਸਦਾ ਹੱਥ ਪੂਰਾ ਸਮਾਂ ਮੇਰੇ ਸਕਰਟ ਦੇ ਅੰਦਰ ਸੀ।
Mallika Dua: ਚੱਲਦੀ ਗੱਡੀ 'ਚ ਉਸਦਾ ਹੱਥ ਮੇਰੀ ਸਕਰਟ 'ਚ ਹੁੰਦਾ ਸੀ....!ਉਸਨੇ ਦੱਸਿਆ ਕਿ ਉਸ ਸਮੇਂ ਮੈਂ ਸਿਰਫ 7 ਸਾਲ ਦੀ ਸੀ ਅਤੇ  ਮੇਰੀ ਭੈਣ 11 ਸਾਲ ਦੀ ਸੀ। ਉਸਨੇ ਮੇਰੀ ਸਕਰਟ ਦੇ ਅੰਦਰ ਹੱਥ ਲਿਜਾ ਕੇ ਹੋਰ ਜਗ੍ਹਾ ਵੀ ਮੈਨੂੰ ਟੱਚ ਕੀਤਾ ਅਤੇ ਮੇਰੀ ਭੈਣ ਦੀ ਪਿੱਠ ਨੂੰ ਵੀ।

ਇਸੇ ਤਰ੍ਹਾਂ ਕਈ ਹੋਰ ਮਹਿਲਾਵਾਂ ਨੇ ਵੀ ਆਪਣੇ ਨਾਲ ਵਾਪਰੀਆਂ ਇਹਨਾਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਅਤੇ ਬਦਲੇ 'ਚ ਲਈ ਮਰਦਾਂ ਨੇ ਉਹਨਾਂ ਦਾ ਸਮਰਥਨ ਕਰ ਆਖਿਆ ਹੈ ਕਿ ਅਸੀਂ ਤੁਹਾਡੇ ਨਾਲ ਹਾਂ।

—PTC News

  • Share