ਹੋਰ ਖਬਰਾਂ

ਮਲੋਟ 'ਚ ਵਾਪਰਿਆ ਦਰਦਨਾਕ ਹਾਦਸਾ ,ਡੇਢ ਸਾਲਾ ਬੱਚੇ ਦੀ ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਮੌਤ

By Shanker Badra -- February 20, 2019 2:02 pm -- Updated:Feb 15, 2021

ਮਲੋਟ 'ਚ ਵਾਪਰਿਆ ਦਰਦਨਾਕ ਹਾਦਸਾ ,ਡੇਢ ਸਾਲਾ ਬੱਚੇ ਦੀ ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਮੌਤ:ਮਲੋਟ : ਮਲੋਟ ਦੇ ਅਜੀਤ ਨਗਰ 'ਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ।ਜਿਥੇ ਇੱਕ ਸਕੂਲ ਵੈਨ ਦੀ ਲਪੇਟ 'ਚ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ ਹੋ ਗਈ ਹੈ।ਮ੍ਰਿਤਕ ਬੱਚੇ ਦੀ ਪਛਾਣ ਰਿਕਸ਼ਿਤ ਪੁੱਤਰ ਸੁਰਜੀਤ ਕੁਮਾਰ ਵਲੋਂ ਹੋਈ ਹੈ।

Malout Ajit Nagar School van Due Children Death ਮਲੋਟ 'ਚ ਵਾਪਰਿਆ ਦਰਦਨਾਕ ਹਾਦਸਾ , ਡੇਢ ਸਾਲਾ ਬੱਚੇ ਦੀ ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਮੌਤ

ਜਾਣਕਾਰੀ ਅਨੁਸਾਰ ਮਲੋਟ ਦੇ ਅਜੀਤ ਨਗਰ 'ਚ ਸੁਰਜੀਤ ਸਿੰਘ ਨਾਂਅ ਦਾ ਇੱਕ ਵਿਅਕਤੀ ਰਹਿੰਦਾ ਹੈ ,ਜਿਸ ਦੇ 2 ਬੱਚੇ ਹਨ।ਉਹ ਆਪਣੇ ਸੁਰਜੀਤ ਸਿੰਘ ਅੱਜ ਸਵੇਰ ਘਰ ਦੇ ਬਾਹਰ ਆਪਣੇ ਵੱਡੇ ਪੁੱਤਰ ਨੂੰ ਸਕੂਲ ਵੈਨ 'ਚ ਚੜਾਉਣ ਲਈ ਗਿਆ ਸੀ,ਇਸ ਦੌਰਾਨ ਅਚਾਨਕ ਉਸ ਦਾ ਛੋਟਾ ਪੁੱਤਰ ਸਕੂਲ ਵੈਨ ਹੇਠ ਆ ਗਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਹੈ।

Malout Ajit Nagar School van Due Children Death ਮਲੋਟ 'ਚ ਵਾਪਰਿਆ ਦਰਦਨਾਕ ਹਾਦਸਾ , ਡੇਢ ਸਾਲਾ ਬੱਚੇ ਦੀ ਸਕੂਲ ਵੈਨ ਹੇਠਾਂ ਆਉਣ ਕਾਰਨ ਹੋਈ ਮੌਤ

ਇਸ ਦਰਦਨਾਕ ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾਇਆ ਹੈ।
-PTCNews