ਮਲੋਟ : ਈਵੀਐਮ ਮਸ਼ੀਨਾਂ ਦੀ ਰਾਖੀ ਕਰਦੇ ਹੋਮਗਾਰਡ ਜਵਾਨ ਦੀ ਗੋਲੀ ਲੱਗਣ ਨਾਲ ਮੌਤ

Malout: Homeguard young man shot With Death
ਮਲੋਟ : ਈਵੀਐਮ ਮਸ਼ੀਨਾਂ ਦੀ ਰਾਖੀ ਕਰਦੇ ਹੋਮਗਾਰਡ ਜਵਾਨ ਦੀ ਗੋਲੀ ਲੱਗਣ ਨਾਲ ਮੌਤ

ਮਲੋਟ : ਈਵੀਐਮ ਮਸ਼ੀਨਾਂ ਦੀ ਰਾਖੀ ਕਰਦੇ ਹੋਮਗਾਰਡ ਜਵਾਨ ਦੀ ਗੋਲੀ ਲੱਗਣ ਨਾਲ ਮੌਤ:ਮਲੋਟ : ਮਲੋਟ ‘ਚ ਬਲੈਕ ਰੋਜ਼ ਕਲੱਬ ‘ਚ ਈਵੀਐਮ ਮਸ਼ੀਨਾਂ ਦੀ ਰਾਖੀ ਲਈ ਡਿਊਟੀ ‘ਤੇ ਤਾਇਨਾਤ ਇਕ ਹੋਮਗਾਰਡ ਨੌਜਵਾਨ ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਤ ‘ਚ ਮੌਤ ਹੋ ਗਈ ਹੈ। ਮ੍ਰਿਤਕ ਹੋਮਗਾਰਡ ਜਵਾਨ ਦੀ ਪਛਾਣ ਸੰਤੋਖ ਸਿੰਘ (50) ਵਾਸੀ ਸੰਮੇਵਾਲੀ ਵਜੋਂ ਹੋਈ ਹੈ।ਉਹ ਪਿਛਲੇ ਮਹੀਨੇ ਤੋਂ ਸਥਾਨਕ ਮਿਮਿਟ ‘ਚ ਬਣੇ ਸਟਾਫ਼ ਰੂਮ ਵਿਚ ਤਾਇਨਾਤ ਸੀ।

Malout: Homeguard young man shot With Death
ਮਲੋਟ : ਈਵੀਐਮ ਮਸ਼ੀਨਾਂ ਦੀ ਰਾਖੀ ਕਰਦੇ ਹੋਮਗਾਰਡ ਜਵਾਨ ਦੀ ਗੋਲੀ ਲੱਗਣ ਨਾਲ ਮੌਤ

ਪੰਜਾਬ ਹੋਮਗਾਰਡ ਦਾ ਜਵਾਨ ਸੰਤੋਖ ਸਿੰਘ ਮਿਮਿਟ ਦੀ ਬਿਲਡਿੰਗ ਬਲੈਕ ਰੋਜ਼ ਕਲੱਬ ‘ਚ ਈਵੀਐਮ ਮਸ਼ੀਨਾਂ (ਵੋਟਿੰਗ ਮਸ਼ੀਨਾਂ) ਦੀ ਰਾਖੀ ਲਈ ਡਿਊਟੀ ‘ਤੇ ਤਾਇਨਤ ਸੀ। ਅੱਜ 12 ਵਜੇ ਉਸ ਨੇ ਡਿਊਟੀ ‘ਤੇ ਤਾਇਨਾਤ ਆਪਣੇ ਦੂਸਰੇ ਸਾਥੀ ਨੂੰ ਪਾਣੀ ਲੈਣ ਲਈ ਭੇਜ ਦਿੱਤਾ।ਜਦੋਂ ਉਸ ਦਾ ਸਾਥੀ ਪਾਣੀ ਲੈ ਕੇ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਗੋਲੀ ਲੱਗਣ ਨਾਲ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

Malout: Homeguard young man shot With Death
ਮਲੋਟ : ਈਵੀਐਮ ਮਸ਼ੀਨਾਂ ਦੀ ਰਾਖੀ ਕਰਦੇ ਹੋਮਗਾਰਡ ਜਵਾਨ ਦੀ ਗੋਲੀ ਲੱਗਣ ਨਾਲ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਜਪਾਨੀ ਰਾਜਦੂਤ ਕੇਨਜੀ ਹੀਰਾਮਟਸੂ ਤੇ ਉਨ੍ਹਾਂ ਦੀ ਪਤਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਡੀਐਸਪੀ ਭੁਪਿੰਦਰ ਸਿੰਘ ਅਤੇ ਥਾਣਾ ਸਿਟੀ ਮਲੋਟ ਦੇ ਐਸਐਚਓ ਜਸਵੀਰ ਸਿੰਘ ਨੇ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਸਥਾਨ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
-PTCNews