ਹੋਰ ਖਬਰਾਂ

ਮਾਮੂਲੀ ਝਗੜੇ ਨੇ ਲਈ ਇਸ ਮਹਿਲਾ ਦੀ ਜਾਨ, ਜਾਣੋ ਮਾਮਲਾ

By Jashan A -- December 11, 2018 11:12 am -- Updated:Feb 15, 2021

ਮਾਮੂਲੀ ਝਗੜੇ ਨੇ ਲਈ ਇਸ ਮਹਿਲਾ ਦੀ ਜਾਨ, ਜਾਣੋ ਮਾਮਲਾ,ਮਲੋਟ: ਮਲੋਟ ਤੋਂ ਇੱਕ ਔਰਤ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮਲੋਟ ਦੇ ਨਿਊ ਗੋਬਿੰਦ ਨਗਰ ਦੀ ਗਲੀ ਨੰ.5 ਦੀ ਇਕ 35 ਸਾਲਾਂ ਔਰਤ ਵਲੋਂ ਸਲਫ਼ਾਸ ਦੀਆਂ ਗੋਲੀਆਂ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ।

women suicide ਮਾਮੂਲੀ ਝਗੜੇ ਨੇ ਲਈ ਇਸ ਮਹਿਲਾ ਦੀ ਜਾਨ, ਜਾਣੋ ਮਾਮਲਾ

ਮ੍ਰਿਤਕਾ ਦੀ ਪਹਿਚਾਣ ਲਛਮੀ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਮ੍ਰਿਤਕ ਪਤਨੀ ਇੰਦਰਜੀਤ ਦੇ ਘਰ ਦੀ ਗਲੀ 'ਚ ਵਿਆਹ ਸੀ, ਜਿੱਥੇ ਜਾਣ ਨੂੰ ਲੈ ਕੇ ਉਸ ਦੇ ਘਰੇ ਮਾਮੂਲੀ ਲੜਾਈ-ਝਗੜਾ ਹੋ ਗਿਆ। ਦੁਪਹਿਰ ਵੇਲੇ ਉਹ ਪਤੀ ਅਤੇ ਬੱਚਿਆਂ ਦੀ ਰੋਟੀ ਬਣਾ ਕੇ ਸੌ ਗਈ।

ਹੋਰ ਪੜ੍ਹੋ: ਅੰਟਾਰਟਿਕਾ ‘ਚ ਭੂਚਾਲ ਦੇ ਝਟਕਿਆਂ ਨੇ ਉਡਾਈ ਲੋਕਾਂ ਦੀ ਨੀਂਦ

women suicide ਮਾਮੂਲੀ ਝਗੜੇ ਨੇ ਲਈ ਇਸ ਮਹਿਲਾ ਦੀ ਜਾਨ, ਜਾਣੋ ਮਾਮਲਾ

ਇਸ ਦੌਰਾਨ ਉਸ ਨੇ ਸਲਫ਼ਾਸ ਦੀਆਂ ਗੋਲੀਆਂ ਨਿਗਲ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲਿਆ।

women suicide ਮਾਮੂਲੀ ਝਗੜੇ ਨੇ ਲਈ ਇਸ ਮਹਿਲਾ ਦੀ ਜਾਨ, ਜਾਣੋ ਮਾਮਲਾ

ਇਸ ਮਾਮਲੇ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪੇਕੇ ਪਰਿਵਾਰ ਜਾਂ ਹੋਰ ਰਿਸ਼ਤੇਦਾਰਾਂ ਵਲੋਂ ਬਿਆਨ ਦਰਜ ਕਰਵਾਉਣ ਉਪਰੰਤ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

-PTC News

  • Share