Thu, Apr 25, 2024
Whatsapp

ਮਲੋਟ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਵਰਕਰਾਂ 'ਚ ਭਾਰੀ ਉਤਸ਼ਾਹ

Written by  Jashan A -- March 06th 2019 08:57 AM
ਮਲੋਟ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਵਰਕਰਾਂ 'ਚ ਭਾਰੀ ਉਤਸ਼ਾਹ

ਮਲੋਟ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਵਰਕਰਾਂ 'ਚ ਭਾਰੀ ਉਤਸ਼ਾਹ

ਮਲੋਟ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਵਰਕਰਾਂ 'ਚ ਭਾਰੀ ਉਤਸ਼ਾਹ,ਮਲੋਟ: ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਲੋਟ ਵਿਖੇ ਅੱਜ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਹੋਣ ਜਾ ਰਹੀ ਹੈ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਰੈਲੀ 'ਚ ਸ਼ਿਰਕਤ ਕਰਨਗੇ। ਦੱਸ ਦੇਈਏ ਕਿ ਮਲੋਟ ਦੀ ਦਾਣਾ ਮੰਡੀ 'ਚ ਰੈਲੀ ਰੱਖੀ ਗਈ ਹੈ। ਪਰ ਇਸ ਤੋਂ ਪਹਿਲਾਂ ਰੋਡ ਸ਼ੋਅ ਵੀ ਕੱਢਿਆ ਜਾਵੇਗਾ। [caption id="attachment_265461" align="aligncenter" width="300"]yad ਮਲੋਟ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਵਰਕਰਾਂ 'ਚ ਭਾਰੀ ਉਤਸ਼ਾਹ[/caption] ਇਹ ਵਿਸ਼ਾਲ ਮੋਟਰਸਾਈਕਲ ਰੋਡ ਸ਼ੋਅ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਅਗਵਾਈ 'ਚ ਸ੍ਰੀ ਮੁਕਤਸਰ ਸਾਹਿਬ ਜੀ ਦੇ ਨਰਾਇਣਗੜ੍ਹ ਪੈਲੇਸ ਤੋਂ ਮਲੋਟ ਤੱਕ ਕੱਢਿਆ ਜਾਵੇਗਾ। ਬਿਕਰਮ ਮਜੀਠੀਆ ਰੋਡ ਸ਼ੋਅ ਜ਼ਰੀਏ ਰੈਲੀ 'ਚ ਪਹੁੰਚਣਗੇ। ਇਸ ਮੌਕੇ ਉਹਨਾਂ ਨਾਲ ਭਾਰੀ ਗਿਣਤੀ 'ਚ ਨੌਜਵਾਨ ਵੀ ਹੋਣਗੇ। ਦਰਅਸਲ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵਰਕਰਾਂ ਨੂੰ ਹੱਲ੍ਹਾਸ਼ੇਰੀ ਦੇਣ ਲਈ ਕੀਤੀ ਜਾ ਰਹੀ ਹੈ। ਉਥੇ ਹੀ ਇਸ ਰੈਲੀ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਸਥਾਨਕ ਲੋਕਾਂ 'ਚ ਕਾਫੀ ਉਤਸ਼ਾਹ ਜਤਾਇਆ ਜਾ ਰਿਹਾ ਹੈ। [caption id="attachment_265462" align="aligncenter" width="300"]yad ਮਲੋਟ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਵਰਕਰਾਂ 'ਚ ਭਾਰੀ ਉਤਸ਼ਾਹ[/caption] ਉਥੇ ਹੀ ਹਲਕਾ ਇੰਚਾਰਜ ਤੇਜਿੰਦਰ ਸਿੰਘ ਮਿੱਡੂਖੇੜਾ ਦੀ ਅਗਵਾਈ 'ਚ ਇੱਕ ਹੋਰ ਰੋਡ ਸ਼ੋਅ ਪਿੰਡ ਮਾਊਆਣਾ ਤੋਂ ਕੱਢਿਆ ਜਾਵੇਗਾ, ਜਿਸ ਨਾਲ ਭਾਰੀ ਗਿਣਤੀ 'ਚ ਨੌਜਵਾਨ ਰੈਲੀ 'ਚ ਸ਼ਿਰਕਤ ਕਰਨਗੇ। [caption id="attachment_265463" align="aligncenter" width="300"]yad ਮਲੋਟ 'ਚ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਅੱਜ, ਵਰਕਰਾਂ 'ਚ ਭਾਰੀ ਉਤਸ਼ਾਹ[/caption] ਮਿਲੀ ਜਾਣਕਾਰੀ ਮੁਤਾਬਕ ਇਸ ਵਿਸ਼ਾਲ ਰੈਲੀ 'ਚ 50 ਹਜ਼ਾਰ ਦੇ ਕਰੀਬ ਇਕੱਠ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਾਰਟੀ ਵਰਕਰਾਂ ਵੱਲੋਂ ਰੈਲੀ ਦੇ ਸਬੰਧ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। -PTC News


Top News view more...

Latest News view more...