ਹੋਰ ਖਬਰਾਂ

ਮਲੋਟ : ਤਿੰਨ ਦੋਸਤਾਂ ਨੇ ਘਰ ਦੀ ਕੰਧ ਟੱਪ ਕੇ 3 ਨਾਬਾਲਿਗ ਭੈਣਾਂ ਨਾਲ ਕੀਤਾ ਜਬਰ ਜਨਾਹ

By Shanker Badra -- July 06, 2019 10:00 am

ਮਲੋਟ : ਤਿੰਨ ਦੋਸਤਾਂ ਨੇ ਘਰ ਦੀ ਕੰਧ ਟੱਪ ਕੇ 3 ਨਾਬਾਲਿਗ ਭੈਣਾਂ ਨਾਲ ਕੀਤਾ ਜਬਰ ਜਨਾਹ:ਮਲੋਟ : ਪੰਜਾਬ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਮਲੋਟ ਤੋਂ ਸਾਹਮਣੇ ਆਈ ਹੈ। ਜਿੱਥੇ 3 ਦੋਸਤਾਂ ਨੇ 3 ਨਾਬਾਲਿਗ ਸਕੀਆਂ ਭੈਣਾਂ ਨਾਲ ਜਬਰ ਜਨਾਹ ਕੀਤਾ ਹੈ। Malout: Three friends Home 3 minor sisters Rapeਇਸ ਦੌਰਾਨ ਇੱਕ ਪੀੜਤ ਲੜਕੀ ਨੇ ਥਾਣਾ ਸਿਟੀ ਪੁਲਿਸ ਨੂੰ ਦੱਸਿਆ ਕਿ ਉਹਦੇ ਘਰ ਦੇ ਨਾਲ ਹੀ ਉਸ ਦੇ ਮਾਮੇ ਦਾ ਘਰ ਹੈ। ਉਹ ਬੀਤੀ 3 ਜੁਲਾਈ ਦੀ ਰਾਤ ਨੂੰ ਆਪਣੀਆਂ ਭੈਣਾਂ ਨਾਲ ਮਾਮੇ ਦੇ ਘਰ ਸੁੱਤੀ ਹੋਈ ਸੀ ਤੇ ਰਾਤ ਕਰੀਬ 1 ਵਜੇ ਤਿੰਨ ਨੌਜਵਾਨ ਉਨ੍ਹਾਂ ਦੇ ਘਰ ਕੰਧ ਟੱਪ ਕੇ ਦਾਖ਼ਲ ਹੋਏ ਅਤੇ ਤਿੰਨੇ ਭੈਣਾਂ ਨਾਲ ਜਬਰ-ਜਨਾਹ ਕੀਤਾ।

Malout: Three friends Home 3 minor sisters Rape
ਮਲੋਟ : ਤਿੰਨ ਦੋਸਤਾਂ ਨੇ ਘਰ ਦੀ ਕੰਧ ਟੱਪ ਕੇ 3 ਨਾਬਾਲਿਗ ਭੈਣਾਂ ਨਾਲ ਕੀਤਾ ਜਬਰ ਜਨਾਹ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਜਰਾਤ ਰਾਜ ਸਭਾ ਚੋਣਾਂ : 2 ਸੀਟਾਂ ‘ਤੇ ਭਾਜਪਾ ਦਾ ਕਬਜ਼ਾ ,ਜਾਣੋਂ ਕਿਸਨੂੰ ਕਿੰਨੇ ਮਿਲੇ ਵੋਟ

ਜਦੋਂ ਕੁੜੀਆਂ ਨੇ ਰੌਲਾ ਪਾ ਦਿੱਤਾ ਤਾਂ ਉਸ ਦਾ ਭਰਾ ਤੇ ਮਾਮਾ ਆਏ ਪਰ ਉਕਤ ਨੌਜਵਾਨ ਫ਼ਰਾਰ ਹੋ ਚੁੱਕੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਬਿਆਨਾਂ ਦੇ ਆਧਾਰ 'ਤੇ ਕੁੜੀਆਂ ਦਾ ਮੈਡੀਕਲ ਕਰਵਾ ਕੇ ਨੌਜਵਾਨ ਕਰਨ, ਮੰਗੂ ਤੇ ਸ਼ੰਕੂ ਵਾਸੀ ਮਲੋਟ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews

  • Share