Thu, Apr 25, 2024
Whatsapp

ਪ੍ਰੇਮ ਸਬੰਧਾਂ ਦੇ ਸ਼ੱਕ 'ਚ ਨਾਬਾਲਗ ਨਾਲ ਕੀਤੀਆਂ ਦਰਿੰਦਗੀ ਦੀਆਂ ਹੱਦਾਂ ਪਾਰ

Written by  Jagroop Kaur -- May 25th 2021 05:35 PM
ਪ੍ਰੇਮ ਸਬੰਧਾਂ ਦੇ ਸ਼ੱਕ 'ਚ ਨਾਬਾਲਗ ਨਾਲ ਕੀਤੀਆਂ ਦਰਿੰਦਗੀ ਦੀਆਂ ਹੱਦਾਂ ਪਾਰ

ਪ੍ਰੇਮ ਸਬੰਧਾਂ ਦੇ ਸ਼ੱਕ 'ਚ ਨਾਬਾਲਗ ਨਾਲ ਕੀਤੀਆਂ ਦਰਿੰਦਗੀ ਦੀਆਂ ਹੱਦਾਂ ਪਾਰ

ਅੱਜ ਕਲ ਲੋਕ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਤੋਂ ਗੁਰੇਜ਼ ਨਹੀਂ ਕਰਦੇ ਇਸ ਲਈ ਉਹ ਭਾਵੇਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਦਰਿੰਦਗੀ ਦੀਆਂ ਹੱਦਾਂ ਹੀ ਕਿਓਂ ਨਾ ਪਾਰ ਕਰ ਦੇਣ , ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਮਲੋਟ ਵਿਖੇ ਜਿਥੇ ਕਾਨੂੰਨ ਨੂੰ ਹੱਥ 'ਚ ਲੈ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਵਾਪਰੀ ਹੈ।  ਇਸ ਦੀ ਵੀਡੀਓ ਸੋਸ਼ਲ ਮੀਡੀਆਂ ’ਤੇ ਵਾਇਰਲ ਹੋ ਰਹੀ ਹੈ, ਵੀਡੀਓ ਮਲੋਟ ਦੇ ਰਵੀਦਾਸ ਨਗਰ ਦੀ ਦੱਸੀ ਜਾ ਰਹੀ ਹੈ ਜਿਥੇ ਕਿਸੇ ਗੱਲ ਨੂੰ ਲੈਕੇ ਸਥਾਨਕ ਵਾਸੀਆਂ ਵੱਲੋਂ ਨੌਜਵਾਨ ਨੂੰ ਬਣ ਕੇ ਉਸ ਦੀ ਕੁੱਟਮਾਰ ਕੀਤੀ ਗਈ , ਇਹਨਾਂ ਹੀ ਨਹੀਂ ਉਸ ਦਾ ਮੂੰਹ ਕਾਲਾ ਕਰਕੇ ਉਸ ਦੇ ਉਸਤਰੇ ਨਾਲ ਹਜਾਮਤ ਤੱਕ ਕਰ ਦਿਤੀ। Read More : ਕੋਰੋਨਾ ਦੀ ਤੀਜੀ ਲਹਿਰ ਤੋਂ ਪਹਿਲਾਂ ਸਰਕਾਰ ਨੂੰ ਹੋਣਾ ਚਾਹੀਦਾ ਹੈ ਚੌਕਸ : ਸੁਖਬੀਰ... ਉਥੇ ਹੀ ਇਸ ਘਟਨਾ ਦਾ ਪਤਾ ਚਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਕੀਤੇ ਜਾਣ ਦੀ ਗੱਲ ਵੀ ਆਖੀ ਜਾਰਹੀ ਹੈ। ਇਸ ਦੇ ਨਾਲ ਹੀ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਨ ਦੀ ਗੱਲ ਆਖੀ ਜਾ ਰਹੀ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਸਥਾਨਕ ਵਾਸੀਆਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਉਸ ਦੇ ਤਾਏ ਦੇ ਮੁੰਡੇ ਸੰਨੀ ਪੁੱਤਰ ਸੋਹਨ ਲਾਲ ਨੂੰ ਮੁਹੱਲੇ ਦੇ ਹੀ ਕੁਝ ਵਿਅਕਤੀਆਂ ਵੱਲੋਂ ਘਰ ਤੋਂ ਅਗਵਾ ਕਰ ਲਿਆ ਹੈ ਅਤੇ ਜਨਤਕ ਤੌਰ ਤੇ ਉਸ ਨੂੰ ਬੰਨ੍ਹ ਕਿ ਉਸ ਦੇ ਸਿਰ ਨੂੰ ਵਿਚਾਲਿਓ ਉਸਤਰੇ ਨਾਲ ਗੰਜਾ ਕਰ ਦਿੱਤਾ। ਇਸ ਮੌਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਬਰੀ ਪਿਸ਼ਾਬ ਵੀ ਪਿਆਇਆ ਗਿਆ। READ More : ਇਲਾਜ ਦੇ ਨਾਂ ‘ਤੇ ਗਰੀਬਾਂ ਨਾਲ ਹੋਣ ਵਾਲੀ ਲੁੱਟ ‘ਤੇ ਕਾਬੂ ਪਾਉਣ ਲਈ ਸੁਖਬੀਰ...

ਪੀੜਤ ਮੁੰਡੇ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਜਿੰਨਾ ਨੇ ਮੁੰਡੇ ਨਾਲ ਕੁੱਟਮਾਰ ਕੀਤੀ ਉਹਨਾਂ ਨੂੰ ਸ਼ੱਕ ਸੀ ਕਿ ਮੁੰਡੇ ਦੇ ਸਬੰਧ ਉਹਨਾਂ ਦੀ ਕੁੜੀ ਨਾਲ ਹਨ ਜਿਸ ਤਹਿਤ ਉਸ 'ਤੇ ਇਹ ਤਸ਼ਦਦ ਢਾਹਿਆ ਗਿਆ। ਲਾਖਣ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਧੱਕੇਸ਼ਾਹੀ ਕਰਨ ਵਾਲਿਆਂ ਦੀ ਮਿੰਨਤਾਂ ਵੀ ਕੀਤੀਆਂ ਕਿ ਜੇ ਇਸ ਵਿਚ ਕੋਈ ਕਸੂਰ ਹੈ ਤਾਂ ਤੁਸੀਂ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿਓ ਪਰ ਕਿਸੇ ਨੇ ਗੱਲ ਨਹੀਂ ਸੁਣੀ।ਮਲੋਟ 'ਚ ਨੌਜਵਾਨ ਨੂੰ ਤਾਲੇਬਾਨੀ ਸਜ਼ਾ, ਬੁਰੀ ਤਰ੍ਹਾਂ ਕੁੱਟਮਾਰ ਕਰਕੇ ਪਿਲਾਇਆ ਪਿਸ਼ਾਬ
ਫਿਲਹਾਲ ਗੰਭੀਰ ਹਾਲਤ ਵਿਚ ਨੌਜਵਾਨ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ, ਜਿਥੇ ਮੁੰਡੇ ਦੀ ਹਾਲਤ ਗੰਭੀਰ ਹੈ। ਪੁਲਿਸ ਮਾਮਲੇ ਦੀ ਪੜਤਾਲ 'ਚ ਜੁਟੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਣ ਦਾ ਭਰੋਸਾ ਵੀ ਦਿੱਤਾ।

Top News view more...

Latest News view more...