Fri, Apr 26, 2024
Whatsapp

ਦੀਵਾਲੀ ਵਾਲੀ ਰਾਤ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਧੀਆਂ ਦੇ ਪਿਤਾ ਦੀ ਮੌਤ

Written by  Jashan A -- October 28th 2019 10:41 AM
ਦੀਵਾਲੀ ਵਾਲੀ ਰਾਤ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਧੀਆਂ ਦੇ ਪਿਤਾ ਦੀ ਮੌਤ

ਦੀਵਾਲੀ ਵਾਲੀ ਰਾਤ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਧੀਆਂ ਦੇ ਪਿਤਾ ਦੀ ਮੌਤ

ਦੀਵਾਲੀ ਵਾਲੀ ਰਾਤ ਵਾਪਰਿਆ ਦਰਦਨਾਕ ਸੜਕ ਹਾਦਸਾ, ਤਿੰਨ ਧੀਆਂ ਦੇ ਪਿਤਾ ਦੀ ਮੌਤ,ਮਮਦੋਟ: ਪੰਜਾਬ 'ਚ ਆਏ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਨ੍ਹਾਂ 'ਚ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਦੀਵਾਲੀ ਵਾਲੀ ਰਾਤ ਮਮਦੋਟ 'ਚ ਵਾਪਰਿਆ। Road Accidentਜਿਥੇ ਹਾਦਸੇ 'ਚ 3 ਧੀਆਂ ਦੇ ਪਿਓ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੋਟ-ਖਾਈ ਰੋਡ 'ਤੇ ਸਥਿਤ ਪਿੰਡ ਝੋਕ ਨੋਧ ਸਿੰਘ ਵਾਲਾ ਵਿਖੇ ਸੇਂਟ ਸੋਲਜਰ ਸਕੂਲ ਦੇ ਕੋਲ ਕਾਰ ਅਤੇ ਕੰਬਾਈਨ ਵਿਚ ਭਿਆਨਕ ਟੱਕਰਹੋ ਗਈ। ਜਿਸ ਕਾਰਨ ਕਾਰ 'ਚ ਸਵਾਰ ਰਾਕੇਸ਼ ਕੁਮਾਰ ਦੀ ਮੌਤ ਹੋ ਗਈ। ਹੋਰ ਪੜ੍ਹੋ: ਸਿਹਰਾ ਬੰਨ੍ਹ ਕੇ ਨਮ ਅੱਖਾਂ ਨਾਲ ਭੈਣਾਂ ਨੇ ਦਿੱਤੀ ਵਿੱਕੀ ਗੌਂਡਰ ਨੂੰ ਅੰਤਿਮ ਵਿਦਾਈ Road Accidentਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਪਹਿਲਾਂ ਰਾਕੇਸ਼ ਕੁਮਾਰ ਫਿਰੋਜ਼ਪੁਰ ਤੋਂ ਵਾਪਸ ਮਮਦੋਟ ਆ ਰਿਹਾ ਸੀ। ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਉਧਰ ਥਾਣਾ ਮਮਦੋਟ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਵਿਖੇ ਭੇਜ ਦਿੱਤਾ ਹੈ। -PTC News  


Top News view more...

Latest News view more...