Thu, Apr 25, 2024
Whatsapp

ਪ੍ਰੇਮੀ ਨੇ ਪ੍ਰੇਮਿਕਾ ਨੂੰ ਕਿਸੇ ਹੋਰ ਨਾਲ ਵੇਖਿਆ ਐਸੀ ਹਾਲਤ 'ਚ ਕਿ....!!!!

Written by  Joshi -- September 15th 2018 05:23 PM -- Updated: September 15th 2018 05:27 PM
ਪ੍ਰੇਮੀ ਨੇ ਪ੍ਰੇਮਿਕਾ ਨੂੰ ਕਿਸੇ ਹੋਰ ਨਾਲ ਵੇਖਿਆ ਐਸੀ ਹਾਲਤ 'ਚ ਕਿ....!!!!

ਪ੍ਰੇਮੀ ਨੇ ਪ੍ਰੇਮਿਕਾ ਨੂੰ ਕਿਸੇ ਹੋਰ ਨਾਲ ਵੇਖਿਆ ਐਸੀ ਹਾਲਤ 'ਚ ਕਿ....!!!!

ਅੱਜ ਕਲ ਜ਼ਿੰਦਗੀ ਕੁਝ ਲੋਕਾਂ ਲਈ ਇੰਨੀ ਸਸਤੀ ਹੋ ਗਈ ਹੈ ਕਿ ਜ਼ਿੰਦਗੀ 'ਚ ਧੋਖਾ ਖਾ ਕੇ ,ਝੱਟ ਦੇਣੇ ਆਤਮ ਹੱਤਿਆ ਵੱਲ ਤੁਰ ਪੈਂਦੇ ਹਨ । ਜਲੰਧਰ ਦੇ ਲੰਮਾ ਪਿੰਡ 'ਚ ਅਜਿਹੀ ਹੀ ਇੱਕ ਘਟਨਾ ਵਾਪਰੀ ਹੈ , ਜਿਸ 'ਚ ਇੱਕ ੩੫ ਸਾਲਾ ਵਿਅਕਤੀ ਵੱਲੋਂ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਨੇ ਚੂਹੇ ਮਾਰਨ ਵਾਲੀ ਦਵਾਈ ਪੀ ਕੇ ਮਰਨ ਦੀ ਕੋਸ਼ਿਸ਼ ਕੀਤੀ , ਜਿਸ ਉਪਰੰਤ ਉਸਦੇ ਦੋਸਤਾਂ ਵੱਲੋਂ ਉਸਨੂੰ ਨਜ਼ਦੀਕ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਹ ਜ਼ਿੰਦਗੀ ਤੇ ਮੌਤ ਵਿਚਕਾਰ ਲਟਕ ਰਿਹਾ ਹੈ। ਜ਼ਿਕਰਯੋਗ ਹੈ ਕਿ ਫੈਕਟਰੀ 'ਚ ਕੰਮ ਕਰਦੇ ਉਕਤ ਨੌਜਵਾਨ ਦੇ ਕਿਸੇ ਸ਼ਾਦੀਸ਼ੁਦਾ ਔਰਤ ਨਾਲ ਪਿਆਰ ਪੈ ਗਿਆ ਸੀ , ਜਿਸਦੇ ਬਾਅਦ ਉਸਨੇ ਸੋਚਿਆ ਕਿ ਉਹ ਉਕਤ ਔਰਤ ਨਾਲ ਵਿਆਹ ਵੀ ਕਰਵਾਏਗਾ। ਪਰ ਜਦੋਂ ਉਸਨੇ ਔਰਤ ਨੂੰ ਕਿਸੇ ਹੋਰ ਨੌਜਵਾਨ ਨਾਲ ਇਤਰਾਜਯੋਗ ਹਾਲਤ 'ਚ ਦੇਖਿਆ ਤਾਂ ਉਸਨੂੰ ਬਹੁਤ ਧੱਕਾ ਲੱਗਾ । ਉਸਨੇ ਉਕਤ ਔਰਤ ਨੂੰ ਬੁਰਾ ਭਲਾ ਆਖਿਆ। ਪਰ ਔਰਤ ਵੱਲੋਂ ਫੋਨ ਕਰਕੇ ਉਸ ਕੋਲੋਂ ਮੁਆਫ਼ੀ ਮੰਗੀ ਅਤੇ ਇੱਕ ਦਿਨ ਉਸਨੂੰ ਮਿਲਣ ਲਈ ਟਾਂਡਾ ਬੁਲਾਇਆ ਜਿੱਥੇ ਉਸਨੇ ਨੌਜਵਾਨ ਸਾਹਮਣੇ ਦੂਸਰੇ ਨੌਜਵਾਨ ਪ੍ਰੇਮੀ ਨੂੰ ਨਾ ਛੱਡਣ ਦੀ ਗੱਲ ਕਹੀ । ਜਿਸ ਨਾਲ ਪੀੜਤ ਨੌਜਵਾਨ ਬਹੁਤ ਦੁਖੀ ਹੋਇਆ ਤੇ ਉਸਨੇ ਚੂਹੇ ਮਾਰ ਦਵਾਈ ਖਾ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। —PTC News


  • Tags

Top News view more...

Latest News view more...