ਹੋਰ ਖਬਰਾਂ

ਤਰਨਤਾਰਨ: ਨਸ਼ੇ ਕਾਰਨ ਮਾਪਿਆਂ ਦੇ ਇੱਕ ਹੋਰ ਪੁੱਤ ਦੀ ਮੌਤ, ਓਵਰਡੋਜ਼ ਨੇ ਲਈ ਜਾਨ

By Jashan A -- January 30, 2020 3:01 pm -- Updated:Feb 15, 2021

ਤਰਨਤਾਰਨ: ਤਰਨਤਾਰਨ ਵਿਖੇ ਬੀਤੀ ਰਾਤ ਨਸ਼ੇ ਦੀ ਓਵਰਡੋਜ਼ ਕਾਰਨ 25 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਲਾਸ਼ ਘਰ ਤੋਂ ਬਾਹਰ ਸਬਜ਼ੀ ਮੰਡੀ 'ਚ ਪਈ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਵਰਿੰਦਰਜੀਤ ਸਿੰਘ ਵਾਸੀ ਮੁਹੱਲਾ ਗੋਕਲਪੁਰਾ ਤਰਨਤਾਰਨ ਵੱਜੋ ਹੋਈ ਹੈ।

Man Died after Drug Overdoseਮਿਲੀ ਜਾਣਕਾਰੀ ਮੁਤਾਬਕ ਦਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ ਤੇ ਖ਼ੁਦ ਵੀ ਮਲੇਸ਼ੀਆ ਤੋਂ ਕੁਝ ਦਿਨ ਪਹਿਲਾਂ ਆਇਆ ਸੀ। ਉਹ ਘਰ 'ਚ ਉਹ ਇਕੱਲਾ ਹੀ ਰਹਿੰਦਾ ਸੀ।

ਹੋਰ ਪੜ੍ਹੋ:ਨਸ਼ੇ ਦੀ ਓਵਰਡੋਜ਼ ਕਾਰਨ ਇਕ ਹੋਰ ਨੌਜਵਾਨ ਉਤਰਿਆ ਮੌਤ ਦੇ ਘਾਟ

ਇਲਾਕੇ ਦੇ ਕੌਂਸਲਰ ਤਿਲਕ ਰਾਜ ਮੁਤਾਬਕ ਮ੍ਰਿਤਕ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।

Man Died after Drug Overdoseਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮੰਡੀ ਵਿੱਚ ਲਾਸ਼ ਪਈ ਹੈ, ਜਿਸ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News