ਪੰਜਾਬ

ਜ਼ਮੀਨੀ ਵਿਵਾਦ ਦਾ ਭਿਆਨਕ ਅੰਤ, ਘਰ 'ਚ ਵਿਛੇ ਸੱਥਰ

By Jagroop Kaur -- December 03, 2020 7:00 pm -- Updated:December 03, 2020 7:00 pm

ਬਰਨਾਲਾ: ਬਰਨਾਲਾ ਦੇ ਪਿੰਡ ਧੌਲਾ 'ਚ ਦੋ ਚਚੇਰੇ ਭਰਾਵਾਂ 'ਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇਹ ਝਗੜਾ ਇੰਨਾਂ ਵੱਧ ਗਿਆ ਕਿ ਅੱਜ ਉਸ ਘਰ 'ਚ ਸੋਗ ਛਾਇਆ ਹੋਇਆ ਹੈ। ਜ਼ਮੀਨੀ ਵਿਵਾਦ ਨੂੰ ਲੈ ਕੇ ਵੱਡੇ ਭਰਾ ਨੇ ਛੋਟੇ ਭਰਾ ਨਾਲ ਝਗੜਾ ਕੀਤਾ ਜਿਸ ਦੇ ਚੱਲਦਿਆਂ ਛੋਟੇ ਭਰਾ ਨੇ ਪਰੇਸ਼ਾਨੀ 'ਚ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਅਤੇ ਆਪਣੀ ਜ਼ਿੰਦਗੀ ਦਾ ਅੰਤ ਕਰ ਦਿੱਤਾ।ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਦੋਵੇਂ ਭਰਾਵਾਂ ਦੇ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਜਿਸ ਦੇ ਚੱਲਦਿਆਂ ਛੋਟੇ ਭਰਾ ਗੁਰਦੀਪ ਕੁਮਾਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ।ਹੁਣ ਮ੍ਰਿਤਕ ਦਾ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।

PunjabKesariਜਾਂਚ ਕਰ ਰਹੀ ਪੁਲਸ ਵਲੋਂ ਮ੍ਰਿਤਕ ਗੁਰਦੀਪ ਕੁਮਾਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ । ਮੌਕੇ 'ਤੇ ਸਰਕਾਰੀ ਹਸਪਤਾਲ ਪਹੁੰਚੇ ਪੁਲਿਸ ਅਫਸਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਕਾਰਨ ਦੋਵੇਂ ਭਰਾਵਾਂ 'ਚ ਲੜਾਈ ਹੋਈ ਸੀ|ਜਿਸ ਕਾਰਨ ਗੁਰਦੀਪ ਕੁਮਾਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਤਿੰਨ ਦੋਸ਼ੀਆਂ ਖ਼ਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

 

 

  • Share