ਮੁੱਖ ਖਬਰਾਂ

ਇਸ ਸੂਬੇ ਦੀ ਪੁਲਿਸ ਨੇ ਮਾਸਕ ਨਾ ਪਾਉਣ 'ਤੇ ਵਿਅਕਤੀ ਨੂੰ ਲਗਾਇਆ 10 ਹਜ਼ਾਰ ਦਾ ਜ਼ੁਰਮਾਨਾ 

By Shanker Badra -- April 20, 2021 4:35 pm

ਲਖਨਉ :ਯੂਪੀ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਦੀ ਸਖਤੀ ਦੇਖਣ ਨੂੰ ਮਿਲੀ ਹੈ। ਯੂਪੀ ਦੇ ਦਿਉਰੀਆ 'ਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਮਾਸਕ ਨਾ ਪਹਿਨਣ 'ਤੇ 10,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਸ਼ਾਇਦ ਦੇਸ਼ ਦਾ ਪਹਿਲਾ ਸ਼ਖਸ ਹੈ ,ਜਿਸ ਨੂੰ ਇਨ੍ਹਾਂ ਭਾਰੀ ਜ਼ੁਰਮਾਨਾ ਲੱਗਿਆ ਹੋਵੇ। ਆਓ ਜਾਣਗੇ ਹਾਂ ਪੂਰਾ ਮਾਮਲਾ।

Man Fined Rs 10,000 For Not Wearing Mask for Second Time in UP's Deoria ਇਸ ਸੂਬੇ ਦੀ ਪੁਲਿਸ ਨੇ ਮਾਸਕ ਨਾ ਪਾਉਣ 'ਤੇ ਵਿਅਕਤੀ ਨੂੰ ਲਗਾਇਆ 10 ਹਜ਼ਾਰ ਦਾ ਜ਼ੁਰਮਾਨਾ

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  

ਪੁਲਿਸ ਅਨੁਸਾਰ ਦਿਉਰੀਆ ਦੇ ਬਾਰੀਪੁਰ ਪੁਲਿਸ ਸਰਕਲ ਖੇਤਰ ਦਾ ਅਮਰਜੀਤ ਯਾਦਵ 17 ਤੇ 18 ਅਪ੍ਰੈਲ ਨੂੰ  ਬਿਨ੍ਹਾਂ ਮਾਸਕ ਦੇ ਇਧਰ-ਉਧਰ ਘੁੰਮਦਾ ਪਾਇਆ ਗਿਆ ਸੀ। ਲਾਰ ਦੇ SHO ਟੀਜੇ ਸਿੰਘ ਨੇ ਕਿਹਾ, "ਸੋਮਵਾਰ ਨੂੰ ਅਮਰਜੀਤ ਨੂੰ ਬਿਨ੍ਹਾਂ ਕਿਸੇ ਮਾਸਕ ਦੇ ਲਾਰ ਦੇ ਮੁੱਖ ਕਰਾਸਿੰਗ 'ਤੇ ਦੇਖਿਆ ਗਿਆ। ਤੁਰੰਤ ਹੀ ਪੁਲਿਸ ਨੇ 10,000 ਰੁਪਏ ਜੁਰਮਾਨਾ ਲਗਾਇਆ।

Man Fined Rs 10,000 For Not Wearing Mask for Second Time in UP's Deoria ਇਸ ਸੂਬੇ ਦੀ ਪੁਲਿਸ ਨੇ ਮਾਸਕ ਨਾ ਪਾਉਣ 'ਤੇ ਵਿਅਕਤੀ ਨੂੰ ਲਗਾਇਆ 10 ਹਜ਼ਾਰ ਦਾ ਜ਼ੁਰਮਾਨਾ

ਪੁਲਿਸ ਅਨੁਸਾਰ ਅਸੀਂ ਪਹਿਲਾਂ ਵੀ ਉਸ ਨੂੰ 18 ਅਪ੍ਰੈਲ ਨੂੰ ਚਿਤਾਵਨੀ ਦਿੱਤੀ ਸੀ ਤੇ ਉਸ ਨੂੰ 1000 ਰੁਪਏ ਜੁਰਮਾਨਾ ਵੀ ਕੀਤਾ ਸੀ। ਅਸੀਂ ਉਸ ਨੂੰ ਇਕ ਮਾਸਕ ਵੀ ਦਿੱਤਾ ਸੀ। ਉੱਥੇ ਹੀ ਪੁਲਸ ਸੁਪਰਡੈਂਟ, ਦਿਉਰੀਆ, ਸ਼੍ਰੀਪਤੀ ਮਿਸ਼ਰਾ ਨੇ ਕਿਹਾ ਕਿ ਸੂਬੇ ਭਰ ਵਿਚ ਕੋਵਿਡ-19 ਮਾਮਲਿਆਂ 'ਚ ਅਚਾਨਕ ਵਾਧੇ ਦੇ ਨਾਲ ਪੁਲਿਸ ਜ਼ਿਲੇ ਵਿਚ ਸੁਰੱਖਿਆ ਪ੍ਰੋਟੋਕੋਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Man Fined Rs 10,000 For Not Wearing Mask for Second Time in UP's Deoria ਇਸ ਸੂਬੇ ਦੀ ਪੁਲਿਸ ਨੇ ਮਾਸਕ ਨਾ ਪਾਉਣ 'ਤੇ ਵਿਅਕਤੀ ਨੂੰ ਲਗਾਇਆ 10 ਹਜ਼ਾਰ ਦਾ ਜ਼ੁਰਮਾਨਾ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ

ਉਨ੍ਹਾਂ ਅੱਗੇ ਕਿਹਾ ਕਿ "ਅਸੀਂ ਕੋਰੋਨਾ ਸੇਫਟੀ ਪ੍ਰੋਟੋਕੋਲ ਲਾਗੂ ਕਰਨ ਲਈ ਟੀਮਾਂ ਦਾ ਗਠਨ ਕੀਤਾ ਹੈ ਤੇ ਜ਼ਿਲ੍ਹੇ ਨੂੰ ਸੈਕਟਰਾਂ 'ਚ ਵੰਡਿਆ ਹੈ। ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਚਿਤਾਵਨੀ ਦਿੱਤੀ ਜਾਂਦੀ ਹੈ ਅਤੇ ਫਿਰ ਉਨ੍ਹਾਂ ਦਾ 1000 ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ। ਜੇਕਰ ਕੋਈ ਇਸ ਤੋਂ ਬਾਅਦ ਵੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ 10,000 ਰੁਪਏ ਜੁਰਮਾਨਾ ਹੈ।
-PTCNews

  • Share