Thu, Apr 25, 2024
Whatsapp

ਦੋਸਤੀ ਹੋਈ ਕਲੰਕਿਤ,ਦੋਸਤ ਦੀ ਮਾਸੂਮ ਬੱਚੀ ਨਾਲ ਕੀਤੀ ਘਿਨੌਣੀ ਕਰਤੂਤ

Written by  Jagroop Kaur -- November 12th 2020 08:42 PM -- Updated: November 12th 2020 08:46 PM
ਦੋਸਤੀ ਹੋਈ ਕਲੰਕਿਤ,ਦੋਸਤ ਦੀ ਮਾਸੂਮ ਬੱਚੀ ਨਾਲ ਕੀਤੀ ਘਿਨੌਣੀ ਕਰਤੂਤ

ਦੋਸਤੀ ਹੋਈ ਕਲੰਕਿਤ,ਦੋਸਤ ਦੀ ਮਾਸੂਮ ਬੱਚੀ ਨਾਲ ਕੀਤੀ ਘਿਨੌਣੀ ਕਰਤੂਤ

ਜਲੰਧਰ: ਦੋਸਤੀ ਇਕ ਅਜਿਹਾ ਰਿਸ਼ਤਾ ਹੈ ਜੋ ਸਾਨੂ ਕਦੇ ਕਦੇ ਖੂਨ ਦਿਆਂ ਰਿਸ਼ਤਿਆਂ ਤੋਂ ਵੀ ਵੱਧ ਹੁੰਦੇ ਹਨ , ਪਰ ਜੇਕਰ ਇਹੀ ਦੋਸਤੀ ਦਾ ਰਿਸ਼ਤਾ ਕਲੰਕਿਤ ਕਰ ਦੇਣ ਵਾਲੀ ਕਰਤੂਤ ਕਰ ਦੇਵੇ ਤਾਂ ਕੋਈ ਭਰੋਸਾ ਕਰੇ ਵੀ ਤਾਂ ਕਿਸ ਉੱਤੇ। ਦੋਸਤੀ ਦੇ ਰਿਸ਼ਤੇ ਨੂੰ ਕਲੰਕਿਤ ਕਰਨ ਵਾਲਾ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿਥੇ ਇੰਡਸਟਰੀਅਲ ਏਰੀਆ 'ਚ ਇਕ ਨੌਜਵਾਨ ਨੇ ਆਪਣੇ ਹੀ ਦੋਸਤ ਦੀ 12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਜਿਹੀ ਘਿਨੌਣੀ ਕਰਤੂਤ ਨੂੰ ਅੰਜਾਮ ਦਿੱਤਾ ।Minor rape case: Latest News, Videos and Photos on Minor rape case - DNA News ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਨੇ ਪਹਿਲਾਂ ਦੋਸਤ ਨਾਲ ਬਹਿ ਕੇ ਸ਼ਰਾਬ ਪੀਤੀ ਅਤੇ ਫਿਰ ਉਨ੍ਹਾਂ ਦੇ ਕਮਰੇ 'ਚ ਜਾ ਕੇ ਸੌਂ ਗਿਆ। ਉਥੇ ਹੀ ਜਦ ਪੀੜਤ ਬੱਚੀ ਦੇ ਪਿਤਾ ਨੇ ਕਮਰੇ ਚ ਜਾ ਕੇ ਦੇਖਿਆ ਤਾਂ ਉਹ ਉਸਦੀ ਹੀ ਬੱਚੀ ਨਾਲ ਗਲਤ ਹਰਕਤ ਕਰਦਿਆਂ ਵੇਖ ਲਿਆ। ਇਸ ਹਰਕਤ ਨੂੰ ਦੇਖਣ ਤੋਂ ਬਾਅਦ ਪੀੜਤ ਪਿਤਾ ਨੇ ਰੌਲਾ ਪਾਇਆ ਤਾਂ ਉਕਤ ਆਰੋਪੀ ਦੋਸਤ ਔਕੇ ਤੋਂ ਫਰਾਰ ਹੋ ਗਿਆ।Minor girl who was set ablaze for resisting rape, dies - india news - Hindustan Times ਮਾਮਲੇ ਦੀ ਜਾਣਕਾਰੀ ਫਿਰ ਪੁਲਿਸ ਨੂੰ ਦਿੱਤੀ ਗਈ ਤਾਂ ਉਕਤ ਆਰੋਪੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਨਿਲ ਕੁਮਾਰ ਪੁੱਤਰ ਹਰੀ ਰਾਮ ਵਾਸੀ ਇੰਡਸਟਰੀਅਲ ਏਰੀਆ ਵਜੋਂ ਹੋਈ ਹੈ। ਜਿਸ ਦੇ ਖਿਲਾਫ ਬਣਦੀ ਕਾਰਵਾਈ ਅਮਲ 'ਚ ਲਿਆਉਣ ਲਈ ਪੁਲਿਸ ਸਾਰੇ ਤੱਥਾਂ 'ਤੇ ਧਿਆਨ ਦੇ ਰਹੀ ਹੈ।


Top News view more...

Latest News view more...