ਪੰਜਾਬ ‘ਚ ਜੰਗਲ ਰਾਜ ? ਦਿਨ-ਦਿਹਾੜੇ ਨੌਜਵਾਨ ਭੁੰਨਿਆ ਗੋਲ਼ੀਆਂ ਨਾਲ

Man shot dead by unknown in Fazilka
ਪੰਜਾਬ 'ਚ ਜੰਗਲ ਰਾਜ ? ਦਿਨ-ਦਿਹਾੜੇ ਨੌਜਵਾਨ ਭੁੰਨਿਆ ਗੋਲ਼ੀਆਂ ਨਾਲ

ਪੰਜਾਬ ‘ਚ ਜੰਗਲ ਰਾਜ ? ਦਿਨ-ਦਿਹਾੜੇ ਨੌਜਵਾਨ ਭੁੰਨਿਆ ਗੋਲ਼ੀਆਂ ਨਾਲ:ਫ਼ਾਜ਼ਿਲਕਾ – ਪੰਜਾਬ ਦੀ ਅਮਨ-ਕਨੂੰਨ ਦੀ ਸਥਿਤੀ ‘ਚ ਲਗਾਤਾਰ ਖ਼ਤਰਨਾਕ ਗਿਰਾਵਟ ਆ ਰਹੀ ਹੈ। ਅਪਰਾਧਿਕ ਘਟਨਾਵਾਂ ਦਾ ਦੌਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਅਤੇ ਤਾਜ਼ਾ ਖ਼ਬਰ ਫ਼ਾਜ਼ਿਲਕਾ ਇਲਾਕੇ ਤੋਂ ਆਈ ਹੈ ਜਿੱਥੇ ਇੱਕ ਨੌਜਵਾਨ ਦਾ ਦਿਨ-ਦਿਹਾੜੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

Man shot dead by unknown in Fazilka
ਪੰਜਾਬ ‘ਚ ਜੰਗਲ ਰਾਜ ? ਦਿਨ-ਦਿਹਾੜੇ ਨੌਜਵਾਨ ਭੁੰਨਿਆ ਗੋਲ਼ੀਆਂ ਨਾਲ

ਇਹ ਵੀ ਪੜ੍ਹੋ :GNA ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗ਼ੋਲੀ , ਹਸਪਤਾਲ ‘ਚ ਹੋਈ ਮੌਤ

ਪਤਾ ਲੱਗਿਆ ਹੈ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਲਾਧੂਕਾ ਦੇ ਨੇੜੇ ਪਿੰਡ ਸੋਦਾਕੇ ਵਿਖੇ ਅਣਪਛਾਤੇ ਲੋਕਾਂ ਨੇ ਇੱਕ ਨੌਜਵਾਨ ਨੂੰ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਦੀ ਮੌਕੇ ‘ਤੇ ਹੋ ਮੌਤ ਹੋ ਗਈ ਜਦਕਿ ਵਾਰਦਾਤ ਤੋਂ ਬਾਅਦ ਹਮਲਾਵਰ ਤੇਜ਼ੀ ਨਾਲ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਰਹੇ।

Man shot dead by unknown in Fazilka
ਪੰਜਾਬ ‘ਚ ਜੰਗਲ ਰਾਜ ? ਦਿਨ-ਦਿਹਾੜੇ ਨੌਜਵਾਨ ਭੁੰਨਿਆ ਗੋਲ਼ੀਆਂ ਨਾਲ

ਮ੍ਰਿਤਕ ਨੌਜਵਾਨ ਦੀ ਪਛਾਣ ਰਛਪਾਲ ਸਿੰਘ ਪੁੱਤਰ ਧਾਨ ਸਿੰਘ ਵਾਸੀ ਪਿੰਡ ਮੁਹੰਮਦ ਵਾਲਾ ਵਜੋਂ ਹੋਈ ਹੈ, ਜੋ ਲਾਧੂਕਾ ਮੰਡੀ ਵਿਖੇ ਇੱਕ ਸ਼ੈਲਰ ‘ਤੇ ਡਰਾਈਵਰੀ ਦਾ ਕੰਮ ਕਰਦਾ ਸੀ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ।

Man shot dead by unknown in Fazilka
ਪੰਜਾਬ ‘ਚ ਜੰਗਲ ਰਾਜ ? ਦਿਨ-ਦਿਹਾੜੇ ਨੌਜਵਾਨ ਭੁੰਨਿਆ ਗੋਲ਼ੀਆਂ ਨਾਲ

ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਮਹਿਜ਼ ਦੋ ਦਿਨ ਪਹਿਲਾਂ ਹੀ ਜਲਾਲਾਬਾਦ ਵਿਖੇ ਕੁਝ ਅਣਪਛਾਤੇ ਲੋਕਾਂ ਨੇ ਇੱਕ ਨੌਜਵਾਨ ਨੂੰ ਘਰੋਂ ਬਾਹਰ ਕੱਢ ਕੇ ਕਤਲ ਕਰ ਦਿੱਤਾ ਗਿਆ ਸੀ, ਉੱਧਰ ਬੁੱਧਵਾਰ ਦੀ ਰਾਤ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕਪੂਰਥਲਾ ‘ਚ ਇੱਕ ਬਜ਼ੁਰਗ ਜੋੜੇ ਦਾ ਕਤਲ ਕਰ ਦਿੱਤਾ ਗਿਆ, ਅਤੇ ਹੁਣ ਚਿੱਟੇ ਦਿਨ ਭਰੇ ਬਾਜ਼ਾਰ ਵਿੱਚ ਇਸ ਤਰ੍ਹਾਂ ਨੌਜਵਾਨ ਦਾ ਕਤਲ ਹੋ ਜਾਣਾ, ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ਤੇ ਪੁਲਿਸ ਦੇ ਨਾਲ ਨਾਲ ਸੂਬਾ ਸਰਕਾਰ ਲਈ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ।
-PTCNews