ਰਾਜਪੁਰਾ ‘ਚ ਪਤੀ ਨੇ ਗਰਭਵਤੀ ਪਤਨੀ ਦੇ ਪੇਟ ‘ਚ ਚਾਕੂ ਮਾਰ ਕੇ ਕੀਤਾ ਕਤਲ

Man stabs pregnant wife to death in Rajpura
ਰਾਜਪੁਰਾ 'ਚ ਪਤੀ ਨੇ ਗਰਭਵਤੀ ਪਤਨੀ ਦੇ ਪੇਟ 'ਚ ਚਾਕੂ ਮਾਰ ਕੇ ਕੀਤਾ ਕਤਲ  

ਰਾਜਪੁਰਾ ‘ਚ ਪਤੀ ਨੇ ਗਰਭਵਤੀ ਪਤਨੀ ਦੇ ਪੇਟ ‘ਚ ਚਾਕੂ ਮਾਰ ਕੇ ਕੀਤਾ ਕਤਲ:ਰਾਜਪੁਰਾ : ਰਾਜਪੁਰਾ ‘ਚ ਭੋਗਲਾ ਰੋਡ ‘ਤੇ ਸਥਿਤ ਪੰਜਾਬ ਐਨਕਲੇਵ ਵਿਖੇ ਇੱਕ ਪਰਿਵਾਰ ਵਿਚ ਪਤੀ -ਪਤਨੀ ਦੇ ਝਗੜੇ ਦੌਰਾਨ ਪਤੀ ਵਲੋਂ ਆਪਣੀ ਗਰਭਵਤੀ ਪਤਨੀ ਨੂੰ ਚਾਕੂ ਮਾਰ ਦਿੱਤਾ ਹੈ। ਜਿਸ ਤੋਂ ਬਾਅਦ ਔਰਤ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਆਦਾ ਗਿਆ ਤੇ ਇਲਾਜ ਦੌਰਾਨ ਗਰਭਵਤੀ ਔਰਤ ਅਤੇ ਉਸਦੇ ਪੇਟ ਵਿਚ ਪਲ ਰਹੇ 8 ਮਹੀਨੇ ਬੱਚੇ ਦੀ ਮੌਤ ਹੋ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਖੇੜੀ ਗੰਡਿਆਂ ਦੇ ਐਸਐਚਓ ਮਹਿਮਾ ਸਿੰਘ ਨੇ ਦੱਸਿਆ ਕਿ ਪੰਜਾਬ ਐਨਕਲੇਵ ਵਿਖੇ ਇਕ ਪਰਿਵਾਰ ਵਿਚ ਪਤੀ-ਪਤਨੀ ਦੇ ਝਗੜੇ ਦੌਰਾਨ ਪਤੀ ਗੰਗਾਂ ਕੁਮਾਰ ਦਾ ਕਰਫਿਓ ਦੌਰਾਨ ਕੰਮ ਕਾਰ ਨਾ ਹੋਣ ਕਰਕੇ ਆਪਸੀ ਪਰਿਵਾਰ ਵਿਚ ਕਲੇਸ ਰਹਿੰਦਾ ਸੀ। ਜਿਸ ਤੋਂ ਬਾਅਦ ਦੇਰ ਸ਼ਾਮ ਗੰਗਾਂ ਕੁਮਾਰ ਅਤੇ ਉਸ ਦੀ ਪਤਨੀ ਸਰੋਜ ਰਾਣੀ ਵਿਚ ਆਪਸੀ ਝਗੜਾ ਹੋ ਗਿਆ।

ਉਨ੍ਹਾਂ ਕਿਹਾ ਕਿ ਗੰਗਾਂ ਕੁਮਾਰ ਦੀ ਪਤਨੀ ਸਰੋਜ ਰਾਣੀ ਪਿਛਲੇ 8 ਮਹੀਨਿਆਂ ਤੋਂ ਗਰਭਵਤੀ ਸੀ ਤੇ ਗੰਗਾਂ ਕੁਮਾਰ ਨੇ ਉਸ ਦੀ ਪਤਨੀ ਦੇ ਪੇਟ ਵਿਚ ਚਾਕੂ ਮਾਰ ਦਿੱਤਾ। ਉਸ ਤੋਂ ਬਾਅਦ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਹਾਲਤ ਨੂੰ ਗੰਭੀਰ ਦੇਖਦੇ ਹੋਏ ਪਟਿਆਲਾ ਦੇ ਰਜਿੰਦਰਾਂ ਹਸਪਤਾਲ ਵਿਖੇ ਰੈਫਰ ਕਰ ਦਿੱਤਾ।

ਜਿਸ ਤੋਂ ਬਾਅਦ ਉਸ ਦੀ ਪਤਨੀ ਤੇ ਉਸ ਦੇ ਪੇਟ ਵਿਚ ਪਲ ਰਹੇ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਔਰਤ ਦੇ ਪਤੀ ਗੰਗਾਂ ਕੁਮਾਰ ਦਾ ਮੋਟਰਸਾਇਕਲ ਨਰਵਾਣਾ ਬ੍ਰਾਂਚ ਨਹਿਰ ਪਿੰਡ ਨਰੜੂ ਦੇ ਨੇੜਿਓ ਮਿਲਿਆ ਹੈ। ਜਿਸ ਤੋਂ ਜਾਪਦਾ ਹੈ ਕਿ ਉਸ ਦੇ ਪਤੀ ਗੰਗਾਂ ਕੁਮਾਰ ਨੇ ਵੀ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਤਫਤੀਸ਼ ਸ਼ੂਰੂ ਕਰ ਦਿੱਤੀ ਹੈ।
-PTCNews