Thu, Apr 25, 2024
Whatsapp

ਜਲੰਧਰ 'ਚ ਇੱਕ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਖੋਲ੍ਹੇ ਸਾਰੇ ਭੇਦ      

Written by  Shanker Badra -- July 20th 2020 01:26 PM
ਜਲੰਧਰ 'ਚ ਇੱਕ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਖੋਲ੍ਹੇ ਸਾਰੇ ਭੇਦ      

ਜਲੰਧਰ 'ਚ ਇੱਕ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਖੋਲ੍ਹੇ ਸਾਰੇ ਭੇਦ      

ਜਲੰਧਰ 'ਚ ਇੱਕ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਖੋਲ੍ਹੇ ਸਾਰੇ ਭੇਦ:ਜਲੰਧਰ : ਜਲੰਧਰ ਦੇ ਗਰੀਨ ਮਾਡਲ ਟਾਊਨ 'ਚ ਇਕ ਨੌਜਵਾਨ ਵੱਲੋਂ ਫੇਸਬੁੱਕ 'ਤੇ ਲਾਈਵ ਹੋ ਕੇ  ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਲਜ਼ਾਮ ਲਾਇਆ ਸੀ ਕਿ ਉਸ ਦਾ ਮਾਲਕ ਉਸ ਨਾਲ ਕੁੱਟਮਾਰ ਕਰਦਾ ਹੈ ਅਤੇ ਕੰਮ ਛੱਡਣ ਦੇ 84 ਹਜ਼ਾਰ ਰੁਪਏ ਮੰਗ ਰਿਹਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਵਜੋਂ ਹੋਈ ਹੈ। [caption id="attachment_419158" align="aligncenter" width="300"] ਜਲੰਧਰ 'ਚ ਇੱਕ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਖੁੱਲ੍ਹੇ ਸਾਰੇ ਭੇਦ[/caption] ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਭਰਾ ਲਵਪ੍ਰੀਤ ਨੇ ਦੱਸਿਆ ਕਿ ਉਸ ਦਾ ਭਰਾ 2 ਸਾਲ ਪਹਿਲਾਂ ਕੰਮ ਕਰਨ ਲਈ ਗਰੀਨ ਮਾਡਲ ਟਾਊਨ ਦੇ ਇਕ ਘਰ 'ਚ ਆਇਆ ਸੀ ਅਤੇ ਇੱਥੇ ਹੀ ਇਕ ਕਮਰੇ 'ਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਉਸ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਗੁਰਪ੍ਰੀਤ ਉਸ ਦੇ ਕੋਲ ਆਇਆ ਸੀ ਅਤੇ ਆਪਣਾ ਸਾਰਾ ਦੁੱਖ ਦੱਸਿਆ ਸੀ। [caption id="attachment_419157" align="aligncenter" width="300"] ਜਲੰਧਰ 'ਚ ਇੱਕ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਖੁੱਲ੍ਹੇ ਸਾਰੇ ਭੇਦ[/caption] ਗੁਰਪ੍ਰੀਤ ਨੇ ਦੱਸਿਆ ਸੀ ਕਿ ਉਸ ਦਾ ਮਾਲਕ ਉਸਤੋਂ ਜ਼ਬਰਦਸਤੀ ਕੰਮ ਕਰਵਾਉਂਦਾ ਹੈ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਹੈ। ਗੁਰਪ੍ਰੀਤ ਨੇ ਦੱਸਿਆ ਕਿ ਉਸ ਦਾ ਮਾਲਕ ਕਹਿੰਦਾ ਹੈ ਕਿ ਜੇਕਰ ਉਹ ਉੱਥੋਂ ਨਾ ਗਿਆ ਤਾਂ ਉਹ ਉਸ 'ਤੇ ਚੋਰੀ ਦਾ ਇਲਜ਼ਾਮ ਲਾ ਦੇਵੇਗਾ। ਉਸ ਦੇ ਮਾਲਕ ਨੇ ਗੁਰਪ੍ਰੀਤ ਕੋਲੋਂ ਘਰ ਜਾਣ ਤੋਂ ਪਹਿਲਾਂ ਇਕ ਲੱਖ ਰੁਪਏ ਕਿਰਾਇਆ ਵੀ ਮੰਗਿਆ ਸੀ। ਇਸ ਦੌਰਾਨ ਮ੍ਰਿਤਕ ਗੁਰਪ੍ਰੀਤ ਦੀ ਪਤਨੀ ਨੇ ਦੱਸਿਆ ਕਿ ਉਸਦਾ ਮਾਲਕ ਉਸ ਨੂੰ ਸਵੇਰੇ 6-7 ਵਜੇ ਬੁਲਾ ਲੈਂਦਾ ਸੀ ਅਤੇ ਫਿਰ ਰਾਤ ਦੇ 9 ਵਜੇ ਤੱਕ ਕੰਮ ਕਰਵਾਉਂਦਾ ਸੀ। ਉਸ ਨੇ ਦੱਸਿਆ ਕਿ ਬੀਤੀ ਰਾਤ ਉਸ ਦੇ ਪਤੀ ਨਾਲ ਕੁੱਟਮਾਰ ਕੀਤੀ ਗਈ ,ਜਿਸ ਕਾਰਨ ਉਸ ਨੇ ਇਸ ਗੱਲ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਅਗਲੇਰੀ ਕਾਰਵਾਈ ਜਾਰੀ ਹੈ। -PTCNews


Top News view more...

Latest News view more...