ਪਿਓ ਦੀਆਂ 25 ਤੋਂ ਵੱਧ ਘਰਵਾਲੀਆਂ ਦੇ ਪੁੱਤਰ ਨੇ ਖੋਲ੍ਹੇ ਭੇਤ, ਬੱਚਿਆਂ ਦੀ ਗਿਣਤੀ ਸੁਣ ਰਹਿ ਜਾਓਗੇ ਦੰਗ

ਕਹਿੰਦੇ ਨੇ ਛੋਟਾ ਪਰਿਵਾਰ ਸੁਖੀ ਪਰਿਵਾਰ ਹੁੰਦਾ ਹੈ ,ਤੇ ਇਸ ਮੌਜੂਦਾ ਸਮੇਂ ਵਿਚ ਜਿੱਥੇ ਲੋਕ ਇਕ ਜਾਂ ਦੋ ਬੱਚੇ ਹੀ ਪੈਦਾ ਕਰਨਾ ਪਸੰਦ ਕਰਦੇ ਹਨ ਉੱਥੇ ਇੱਕ ਅਜਿਹਾ ਪਰਿਵਾਰ ਵੀ ਹੈ ਜਿੰਨਾ ਦੇ ਘਰ ‘ਚ 150 ਤਾਂ ਬੱਚੇ ਹੀ ਹਨ । ਜੀ ਹਾਂ ਇਹ ਕੋਈ ਮਜ਼ਾਕ ਨਹੀਂ ਸਗੋਂ ਸੱਚ ਹੈ। ਕੈਨੇਡਾ ਦੇ ਰਹਿਣ ਵਾਲੇ 19 ਸਾਲਾ ਮਰਲਿਨ ਬਲੈਕਮੋਰ ਨੇ ਆਪਣੇ ਪਰਿਵਾਰ ਦੇ ਰਹੱਸ ਦਾ ਖੁਲਾਸਾ ਕੀਤਾ ਹੈ। ਕਿ ਕੈਨੇਡਾ ਦੇ ਰਹਿਣ ਵਾਲੇ ਵਿੰਸਟਨ ਬਲੈਕਮੋਰ (64) ਨੇ 27 ਵਿਆਹ ਕੀਤੇ ਹਨ ਅਤੇ ਉਹਨਾਂ ਦੇ 150 ਬੱਚੇ ਹਨ।

My dad, his 27 wives, 150 kids: Canadian teenagers TikTok on 'World's Largest Polygamist Cult' goes viral

ਕੈਨੇਡਾ ਵਿਚ ਇਹਨਾਂ ਦੀ ਪਛਾਣ ਬਹੁਪਤਨੀਵਾਦੀ ਦੇ ਰੂਪ ਵਿਚ ਕੀਤੀ ਗਈ ਹੈ। ਪਰਿਵਾਰ ਦੇ ਇਸ ਰਹੱਸ ਦਾ ਖੁਲਾਸਾ ਮਰਲਿਨ ਬਲੈਕਮੋਰ ਦੇ TIk Toke ਜ਼ਰੀਏ ਕੀਤਾ। ਮਰਲਿਨ ਦੇ ਨਾਲ ਉਹਨਾਂ ਦੇ ਭਰਾ ਮੁਰੇ (19) ਅਤੇ ਵਾਰੇਨ (21) ਨੇ ਆਪਣੀ ਕਹਾਣੀ ਦੁਨੀਆ ਸਾਹਮਣੇ ਰੱਖੀ ਹੈ।
ਹੋਰ ਪੜ੍ਹੋ :ਟਰੈਕਟਰ ਮਾਰਚ ਨੂੰ ਲੈਕੇ ਦਿੱਲੀ ਪੁਲਿਸ ਨੇ ਕਹੀ ਵੱਡੀ ਗੱਲ, ਕਿਸਾਨਾਂ ਨੇ ਦੱਸਿਆ ਆਪਣਾ ਫੈਸਲਾ

Canada's largest Polygamist Family': A Member Tells The Storyਮਰਲਿਨ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਬ੍ਰਿਟਿਸ਼ ਕੋਲੰਬੀਆ ਵਿਚ ਇਕ ਵੱਡਾ ਘਰ ਬਣਾਇਆ ਸੀ। ਇਸੇ ਘਰ ਵਿਚ ਉਹ ਆਪਣੀਆਂ 27 ਪਤਨੀਆਂ ਨਾਲ ਰਹਿੰਦੇ ਸਨ। ਭਾਵੇਂਕਿ ਦੇਖਦੇ ਹੀ ਦੇਖਦੇ 150 ਬੱਚੇ ਹੋ ਗਏ ਅਤੇ ਜਦੋਂ ਪਰਿਵਾਰ ਵੱਡਾ ਹੋਇਆ ਤਾਂ ਉਹਨਾਂ ਨੇ ਉਸੇ ਇਲਾਕੇ ਵਿਚ ਕਈ ਘਰ ਖਰੀਦ ਲਏ। ਹਰ ਘਰ ਵਿਚ ਦੋ ਪਤਨੀਆਂ ਅਤੇ 18 ਬੱਚੇ ਰਹਿੰਦੇ ਹਨ।

ਹੋਰ ਪੜ੍ਹੋ :ਮੂਰਖਤਾ ਦੀ ਹੱਦ, ਪਾਰਟੀ ‘ਚ ਸ਼ਰਾਬ ਮੁੱਕਣ ‘ਤੇ ਪੀਤਾ ਸੈਨੀਟਾਈਜ਼ਰ

ਕਈ ਭਰਾਵਾਂ ਅਤੇ ਭੈਣਾਂ ਦਾ ਜਨਮਦਿਨ ਇਕ ਹੀ ਦਿਨ ਹੁੰਦਾ ਹੈ ਅਤੇ ਜਦੋਂ ਪਾਰਟੀ ਹੁੰਦੀ ਸੀ ਤਾਂ ਘਰ ਅੰਦਰ ਕਾਫੀ ਭੀੜ ਵਰਗਾ ਮਾਹੌਲ ਬਣ ਜਾਂਦਾ ਹੈ। ਭਾਵੇਂਕਿ ਸਾਰੇ 150 ਭੈਣ-ਭਰਾ ਪਾਰਟੀ ਵਿਚ ਨਹੀਂ ਆਉਂਦੇ। ਜਿਸ ਸ਼ਖਸ ਦਾ ਜਨਮਦਿਨ ਹੁੰਦਾ ਹੈ ਉਸ ਦੀ ਉਮਰ ਦੇ ਲੋਕ ਹੀ ਪਾਰਟੀ ਵਿਚ ਸ਼ਾਮਲ ਹੁੰਦੇ ਹਨ।Man with 150 siblings reveals what it's like to grow up in a cult | Daily Mail Onlineਵੀਡੀਓ ‘ਚ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਬਾਰੇ ਵਿਚ ਦੱਸਣਾ ਚਾਹੁੰਦਾ ਸੀ ਪਰ ਉਹਨਾਂ ਨੂੰ ਡਰ ਸੀ ਕਿ ਲੋਕ ਮਜ਼ਾਕ ਉਡਾਉਣਗੇ | ਅਮਰੀਕਾ ਸ਼ਿਫਟ ਹੋਣ ਮਗਰੋਂ ਮਰਲਿਨ ਨੇ ਆਪਣੇ ਪਰਿਵਾਰ ਬਾਰੇ ਖੁਲਾਸਾ ਕੀਤਾ ਅਤੇ ਦੱਸਿਆ ਕਿ ਉਸ ਦੇ ਭੈਣ-ਭਰਾਵਾਂ ਦੀ ਉਮਰ ਵਿਚ ਵੀ ਕਾਫੀ ਫਰਕ ਹੈ। ਉਹਨਾਂ ਦਾ ਸਭ ਤੋਂ ਵੱਡਾ ਭਰਾ 44 ਸਾਲ ਦਾ ਹੈ ਜਦਕਿ ਸਭ ਤੋਂ ਛੋਟਾ ਭਰਾ 1 ਸਾਲ ਦਾ ਹੈ।

ਮਰਲਿਨ ਨੇ ਦੱਸਿਆ ਕਿ ਉਸ ਦੇ ਪਿਤਾ ਵਿੰਸਟਨ ਆਪਣੀਆਂ ਪਤਨੀਆਂ ਨਾਲ ਸਕੂਲ ਚਲਾਉਂਦੇ ਹਨ ਕਿਉਂਕਿ ਇੰਨੇ ਵੱਡੇ ਘਰ ਦਾ ਖਰਚ ਵੀ ਕਾਫੀ ਜ਼ਿਆਦਾ ਹੈ। ਇਸ ਲਈ ਉਹ ਖੁਦ ਖੇਤਾਂ ਵਿਚ ਸਬਜ਼ੀ ਉਗਾਉਂਦੇ ਸਨ। ਇਹ੍ਹਨਾਂ ਹੀ ਨਹੀਂ ਸਕੂਲ ਦੇ ਬਾਅਦ ਜਿੰਨਾ ਵੀ ਸਮਾਂ ਬਚਦਾ ਹੈ ਉਹ ਖੇਤੀ ਕਰਦੇ ਹਨ। ਮਰਲਿਨ ਨੇ ਕਿਹਾ ਕਿ ਅਸੀਂ ਸਾਰੇ ਭੈਣ-ਭਰਾ ਪਿਤਾ ਦੇ ਸਕੂਲ ਵਿਚ ਹੀ ਪੜ੍ਹੇ ਹਾਂ। ਮੇਰੀ ਕਲਾਸ ਵਿਚ 19 ਬੱਚੇ ਸਨ ਅਤੇ ਸਾਰੇ ਮੇਰੇ ਭੈਣ-ਭਰਾ ਹੀ ਹਨ।