Thu, Apr 25, 2024
Whatsapp

ਸਰਦਾਰ ਜੀ ਨੇ ਕਾਰ ਪਾਰਕ ਕਰਨ ਲਈ ਲਗਾਈ ਅਜਿਹੀ ਸਕੀਮ, ਵੱਡੇ-ਵੱਡੇ ਵੀ ਹੋਏ ਹੈਰਾਨ, ਤੁਸੀਂ ਵੀ ਦੇਖੋ ਵੀਡੀਓ

Written by  Jashan A -- February 19th 2020 03:58 PM
ਸਰਦਾਰ ਜੀ ਨੇ ਕਾਰ ਪਾਰਕ ਕਰਨ ਲਈ ਲਗਾਈ ਅਜਿਹੀ ਸਕੀਮ, ਵੱਡੇ-ਵੱਡੇ ਵੀ ਹੋਏ ਹੈਰਾਨ, ਤੁਸੀਂ ਵੀ ਦੇਖੋ ਵੀਡੀਓ

ਸਰਦਾਰ ਜੀ ਨੇ ਕਾਰ ਪਾਰਕ ਕਰਨ ਲਈ ਲਗਾਈ ਅਜਿਹੀ ਸਕੀਮ, ਵੱਡੇ-ਵੱਡੇ ਵੀ ਹੋਏ ਹੈਰਾਨ, ਤੁਸੀਂ ਵੀ ਦੇਖੋ ਵੀਡੀਓ

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਆਏ ਦਿਨ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ 'ਚੋਂ ਕੁਝ ਅਜਿਹੀਆਂ ਵੀਡੀਓਜ਼ ਵੀ ਹੁੰਦੀਆਂ ਹਨ, ਜੋ ਸਭ ਦੇ ਹੋਸ਼ ਉਡਾ ਦਿੰਦੀਆਂ ਹਨ। ਅਜਿਹੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਸਰਦਾਰ ਜੀ ਨੇ ਜੁਗਾੜ ਲੈ ਕੇ ਕਾਰ ਪਾਰਕ ਕੀਤੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਰ ਘਰ ਦੇ ਅੰਦਰ ਦਾਖਲ ਹੋਈ, ਪਾਰਕਿੰਗ ਵਾਲੀ ਜਗ੍ਹਾ ਵਿਚ ਇਕ ਬੁਣੇ ਹੋਏ ਲੋਹੇ ਦਾ ਟ੍ਰੈਕ ਰੱਖਿਆ ਗਿਆ ਹੈ। ਇੱਕ ਆਦਮੀ ਟਰੈਕ ਨੂੰ ਬਾਹਰ ਵੱਲ ਚਲਾਉਂਦਾ ਹੈ। ਹੋਰ ਪੜ੍ਹੋ:ਤਲਵੰਡੀ ਸਾਬੋ: ਵਿਦਿਆਰਥਣ ਨੇ ਨਿੱਜੀ ਯੂਨੀਵਰਸਿਟੀ ਦੇ ਹੋਸਟਲ 'ਚ ਲਿਆ ਫਾਹਾ, ਹੋਈ ਮੌਤ ਡਰਾਈਵਿੰਗ ਕਰਨ ਵਾਲਾ ਵਿਅਕਤੀ ਕਾਰ ਨੂੰ ਟਰੈਕ ਦੇ ਉੱਪਰ ਚਲਾਉਂਦਾ ਹੈ ਤੇ ਹੇਠਾਂ ਉਤਰਨ ਤੋਂ ਬਾਅਦ ਉਹ ਟਰੈਕ ਨੂੰ ਪਿੱਛੇ ਵੱਲ ਧੱਕਦਾ ਹੈ। ਟਰੈਕ ਨਾਲ ਕਾਰ ਅੰਦਰ ਪਾਰਕ ਕੀਤੀ ਜਾਂਦੀ ਹੈ। https://twitter.com/anandmahindra/status/1229622175281209344?s=20 ਇਸ ਵੀਡੀਓ ਨੂੰ ਇੱਕ ਸ਼ਖਸ ਵੱਲੋਂ ਟਵਿਟਰ 'ਤੇ ਸ਼ੇਅਰ ਕੀਤਾ ਗਿਆ ਸੀ, ਜਿਸ ਨੂੰ ਰੀ-ਟਵੀਟ ਕਰਦਿਆਂ ਬਿਜ਼ਨੈਸਮੈਨ ਆਨੰਦ ਮਹਿੰਦਰਾ ਨੇ ਲਿਖਿਆ ਹੈ ਕਿ "ਇਹ ਬਹੁਤ ਚਲਾਕ ਹੈ, ਜਦੋਂ ਤੁਹਾਡੇ ਕੋਲ ਜਗ੍ਹਾ ਘੱਟ ਹੋਵੇ ਤਾਂ ਕੀ ਕਰੋਗੇ, ਮੁਸ਼ਿਕਲਾਂ ਨਾਲ ਨਜਿੱਠਣ ਲਈ ਚਲਾਕ ਤਰੀਕੇ ਲੱਭਣਾ ਇੱਕ ਭਾਰਤੀਆਂ ਦੀ ਪ੍ਰਤਿਭਾ ਹੈ। -PTC News


Top News view more...

Latest News view more...