Fri, Apr 19, 2024
Whatsapp

ਦਿੱਲੀ ਵਿਖੇ PPE ਕਿੱਟ ਪਾ ਕੇ ਗਹਿਣਿਆਂ ਦੀ ਦੁਕਾਨ 'ਚ ਵੜਿਆ ਚੋਰ , ਕਰੋੜਾਂ ਦੇ ਗਹਿਣੇ ਲੈ ਕੇ ਫ਼ਰਾਰ

Written by  Shanker Badra -- January 21st 2021 02:29 PM
ਦਿੱਲੀ ਵਿਖੇ PPE ਕਿੱਟ ਪਾ ਕੇ ਗਹਿਣਿਆਂ ਦੀ ਦੁਕਾਨ 'ਚ ਵੜਿਆ ਚੋਰ , ਕਰੋੜਾਂ ਦੇ ਗਹਿਣੇ ਲੈ ਕੇ ਫ਼ਰਾਰ

ਦਿੱਲੀ ਵਿਖੇ PPE ਕਿੱਟ ਪਾ ਕੇ ਗਹਿਣਿਆਂ ਦੀ ਦੁਕਾਨ 'ਚ ਵੜਿਆ ਚੋਰ , ਕਰੋੜਾਂ ਦੇ ਗਹਿਣੇ ਲੈ ਕੇ ਫ਼ਰਾਰ

ਦਿੱਲੀ ਵਿਖੇ PPE ਕਿੱਟ ਪਾ ਕੇ ਗਹਿਣਿਆਂ ਦੀ ਦੁਕਾਨ 'ਚ ਵੜਿਆ ਚੋਰ , ਕਰੋੜਾਂ ਦੇ ਗਹਿਣੇ ਲੈ ਕੇ ਫ਼ਰਾਰ:ਨਵੀਂ ਦਿੱਲੀ : ਦਿੱਲੀ ਦੇ ਕਾਲਾਕਾਜੀ ਵਿਚ ਇਕ ਗਹਿਣਿਆਂ ਦੇ ਸ਼ੋਅਰੂਮ ਵਿਚ ਕਰੋੜਾਂ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰ ਨੇ ਪੀਪੀਈ ਕਿੱਟ ਪਾਈ ਹੋਈ ਸੀ।  ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਪੀਪੀਈ ਕਿੱਟ ਪਹਿਨਣ ਵਾਲਾ ਚੋਰ ਰੱਸੀ ਦੀ ਮਦਦ ਨਾਲ ਅਗਲੀ ਇਮਾਰਤ ਤੋਂ ਛਾਲ ਮਾਰ ਕੇ ਛੱਤ ਤੋਂ ਦੁਕਾਨ ਦੇ ਅੰਦਰ ਦਾਖਲ ਹੋਇਆ ਸੀ। [caption id="attachment_468103" align="aligncenter" width="300"]Man Wearing PPE Kit Steals Jewellery Worth ₹ 13 Crore from Southeast Delhi showroom ਦਿੱਲੀ ਵਿਖੇ PPE ਕਿੱਟ ਪਾ ਕੇ ਗਹਿਣਿਆਂ ਦੀ ਦੁਕਾਨ 'ਚ ਵੜਿਆ ਚੋਰ , ਕਰੋੜਾਂ ਦੇ ਗਹਿਣੇ ਲੈ ਕੇ ਫ਼ਰਾਰ[/caption] ਗਹਿਣੇ ਚੋਰੀ ਕਾਰਨ ਦੇ ਮਾਮਲੇ ਵਿਚ ਪੁਲਿਸ ਨੇ ਦੋਸ਼ੀ ਮੋਹੰਮਦ ਸ਼ੇਖ ਨੂਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਦੋਸ਼ੀ ਦੇ ਕੋਲੋਂ 13 ਕਰੋੜ ਕੀਮਤ ਦੇ 25 ਕਿੱਲੋ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ। ਸ਼ੇਖ ਨੂਰ ਨੇ ਹੀ ਪੀਪੀਈ ਕਿੱਟ ਪਾ ਕੇ ਸ਼ੋਅ ਰੂਮ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ਤੋਂ ਬਾਅਦ ਕਾਰੋਬਾਰੀਆਂ ਵਿਚ ਡਰ ਦਾ ਮਾਹੌਲ ਹੈ। [caption id="attachment_468104" align="aligncenter" width="301"]Man Wearing PPE Kit Steals Jewellery Worth ₹ 13 Crore from Southeast Delhi showroom ਦਿੱਲੀ ਵਿਖੇ PPE ਕਿੱਟ ਪਾ ਕੇ ਗਹਿਣਿਆਂ ਦੀ ਦੁਕਾਨ 'ਚ ਵੜਿਆ ਚੋਰ , ਕਰੋੜਾਂ ਦੇ ਗਹਿਣੇ ਲੈ ਕੇ ਫ਼ਰਾਰ[/caption] ਪੁਲਿਸ ਅਨੁਸਾਰ ਚੋਰ ਰਾਤ 9.40 ਵਜੇ ਗਹਿਣਿਆਂ ਦੇ ਸ਼ੋਅਰੂਮ ਵਿਚ ਆਇਆ ਅਤੇ ਦੁਪਹਿਰ 3.50 ਵਜੇ ਕਰੀਬ 13 ਕਰੋੜ ਰੁਪਏ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ। ਸ਼ੋਅ ਰੂਮ ਦੇ ਅੱਗੇ-ਪਿੱਛੇ 5 ਹਥਿਆਰਬੰਦ ਗਾਰਡ ਤਾਇਨਾਤ ਸਨ, ਫਿਰ ਵੀ ਕਿਸੇ ਨੂੰ ਚੋਰੀ ਦੀ ਭਿਨਕ ਨਹੀਂ ਲੱਗੀ। ਸੋਨੇ ਦੇ ਗਹਿਣੇ ਦੀ ਚੋਰੀ ਦੇ ਬਾਅਦ ਉਹ ਬੈਗ ਨੂੰ ਆਟੋ ਰਾਹੀਂ ਲੈ ਗਿਆ ਸੀ। ਇਹ ਫ਼ਿਲਮੀ ਅੰਦਾਜ਼ ਵਿਚ ਇਸ ਸਾਲ ਦੀ ਸਭ ਤੋਂ ਵੱਡੀ ਚੋਰੀ ਦੀ ਘਟਨਾ ਸੀ। [caption id="attachment_468100" align="aligncenter" width="300"]Man Wearing PPE Kit Steals Jewellery Worth ₹ 13 Crore from Southeast Delhi showroom ਦਿੱਲੀ ਵਿਖੇ PPE ਕਿੱਟ ਪਾ ਕੇ ਗਹਿਣਿਆਂ ਦੀ ਦੁਕਾਨ 'ਚ ਵੜਿਆ ਚੋਰ , ਕਰੋੜਾਂ ਦੇ ਗਹਿਣੇ ਲੈ ਕੇ ਫ਼ਰਾਰ[/caption] ਪੜ੍ਹੋ ਹੋਰ ਖ਼ਬਰਾਂ : ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ ਤੇ ਦਿੱਲੀ ਪੁਲਿਸ ਵਿਚਾਲੇ ਮੀਟਿੰਗ ਰਹੀ ਬੇਸਿੱਟਾ ਪੁਲਿਸ ਨੇ ਦੱਸਿਆ ਕਿ ਦੋਸ਼ੀ ਮੂਲਰੂਪ ਨਾਲ ਹੁਬਲੀ ਦਾ ਰਹਿਣ ਵਾਲਾ ਹੈ ਅਤੇ ਕਾਲਕਾਜੀ ਵਿਚ ਇਲੈਕਟ੍ਰੀਸ਼ੀਅਨ ਦੇ ਤੌਰ ਉੱਤੇ ਕੰਮ ਕਰਦਾ ਹੈ। ਬੁੱਧਵਾਰ ਨੂੰ ਸਵੇਰੇ 11 ਵਜੇ ਸਾਊਥ ਈਸਟ ਦਿੱਲੀ ਦੇ ਕਾਲਕਾਜੀ ਇਲਾਕੇ ਵਿਚ ਮੇਨ ਰੋਡ ਉੱਤੇ ਅੰਜਲੀ ਜਵੈਲਰਸ ਵਿਚ ਚੋਰੀ ਦੀ ਵਾਰਦਾਤ ਹੋਈ ਸੀ। ਪੁਲਿਸ ਨੇ 24 ਘੰਟੇ ਵਿਚ ਕੇਸ ਦਾ ਖੁਲਾਸਾ ਕਰ ਦਿੱਤਾ। ਚੋਰੀ ਦੀ ਇਸ ਵਾਰਦਾਤ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਸੀ। -PTCNews


Top News view more...

Latest News view more...