Wed, Apr 24, 2024
Whatsapp

ਜਾਣੋ ਕਿਸਾਨਾਂ ਨੇ ਕਿਓਂ ਕੀਤਾ ਰੋਪੜ -ਮਨਾਲੀ ਨੈਸ਼ਨਲ ਹਾਈਵੇ ਜਾਮ

Written by  Jagroop Kaur -- October 30th 2020 08:53 PM -- Updated: October 30th 2020 08:54 PM
ਜਾਣੋ ਕਿਸਾਨਾਂ ਨੇ ਕਿਓਂ ਕੀਤਾ ਰੋਪੜ -ਮਨਾਲੀ ਨੈਸ਼ਨਲ ਹਾਈਵੇ ਜਾਮ

ਜਾਣੋ ਕਿਸਾਨਾਂ ਨੇ ਕਿਓਂ ਕੀਤਾ ਰੋਪੜ -ਮਨਾਲੀ ਨੈਸ਼ਨਲ ਹਾਈਵੇ ਜਾਮ

ਰੋਪੜ:ਰੋਪੜ ਦੇ ਵਿੱਚ ਕਿਸਾਨਾ ਵੱਲੋਂ ਮੰਡੀ ਵਿੱਚ ਖ਼ਰੀਦ ਪ੍ਰਬੰਧ ਸਹੀ ਨਾ ਹੋਣ ਕਾਰਨ ਚੰਡੀਗੜ੍ਹ ਮਨਾਲੀ ਕੋਮੀ ਮਾਰਗ ਤੇ ਜਾਮ ਲਗਾ ਦਿੱਤਾ ਗਿਆ ਹੈ। ਕਿਸਾਨਾ ਦਾ ਕਹਿਣਾ ਹੈ ਮੰਡੀ ਵਿੱਚ ਬਾਰਦਾਨੇ ਦੀ ਕਮੀ ਆ ਰਹੀ ਹੈ ਜਿਸ ਕਾਰਨ ਕਿਸਾਨ ਤਿੰਨ ਦਿਨਾਂ ਤੋ ਪਰੇਸ਼ਾਨ ਹੋ ਰਹੇ ਹਨ ਪਰ ਮਾਰਕਿਟ ਕਮੇਟੀ ਦੇ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ ਹਨ। ਕਿਸਾਨਾ ਵੱਲੋਂ ਰੋਸ ਪਰਦਰਸ਼ਨ ਕੀਤਾ ਗਿਆ। ਕਿਸਾਨਾਂ ਵੱਲੋਂ ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਦੇ ਖ਼ਿਲਾਫ਼ ਧਰਨਾ ਦਿੰਦੇ ਹੋਏ ਰੋਪੜ- ਮਨਾਲੀ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ । ਕਿਸਾਨਾਂ ਵੱਲੋਂ ਆੜ੍ਹਤੀਆਂ ਤੇ ਮਾਰਕੀਟ ਕਮੇਟੀ ਦੇ ਖ਼ਿਲਾਫ ਨਾਅਰੇਬਾਜ਼ੀ ਕਰਦੇ ਹੋਏ ਆੜ੍ਹਤੀਆਂ ਤੇ ਦੋਸ਼ ਲਗਾਏ ਕਿ ਉਹ ਕਿਸਾਨਾਂ ਦੇ ਝੋਨੇ ਦੀ ਭਰਾਈ ਨਹੀਂ ਕਰ ਰਹੇ।manali - highway manali - highwayਇਸ ਜਾਮ ਦੌਰਾਨ ਰੋਪੜ-ਮਨਾਲੀ ਨੈਸ਼ਨਲ ਹਾਈਵੇ 'ਤੇ ਕਰੀਬ ਦੋਵੇਂ ਪਾਸਿਓਂ ਪੰਜ ਕਿਲੋਮੀਟਰ ਦਾ ਲੰਮਾ ਜਾਮ ਲੱਗ ਗਿਆ । ਮੌਕੇ 'ਤੇ ਪੁਲਸ ਵੀ ਪਹੁੰਚ ਗਈ ਹਾਲਾਂਕਿ ਪੁਲਸ ਵਲੋਂ ਕਾਫੀ ਸਮਾਂ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਨਹੀਂ ਮੰਨੇ। ਉਥੇ ਹੀ ਹਲਾਤਾਂ ਦਾ ਪਤਾ ਲੱਗਣ ਤੋਂ ਕੁਝ ਘੰਟੇ ਬਾਅਦ ਮੌਕੇ 'ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਵਾ ਸਿੰਘ ਪੰਚ ਅਤੇ ਸੈਕਟਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ। ਇਨ੍ਹਾਂ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਤੁਰੰਤ ਝੋਨੇ ਦੀ ਭਰਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਭਰੋਸੇ 'ਤੇ ਇਸ ਜਾਮ ਨੂੰ ਖੋਲ੍ਹ ਦਿੱਤਾ


Top News view more...

Latest News view more...